ਕੈਲੀਫੋਰਨੀਆ : ਵਿਅਕਤੀ ਨੇ ਬੱਸ ‘ਤੇ ਕੀਤੀ ਅੰਨ੍ਹੇਵਾਹ ਫਾਇਰਿੰਗ, ਇੱਕ ਮਹਿਲਾ ਦੀ ਮੌਤ ਤੇ ਪੰਜ ਹੋਰ ਜ਼ਖਮੀ

TeamGlobalPunjab
1 Min Read

ਕੈਲੀਫੋਰਨੀਆ : ਅਮਰੀਕਾ ਦੇ ਕੈਲੀਫੋਰਨੀਆ ‘ਚ ਸੋਮਵਾਰ ਸਵੇਰੇ ਇੱਕ ਵਿਅਕਤੀ ਨੇ ਸਵਾਰੀਆਂ ਨਾਲ ਭਰੀ ਬੱਸ ‘ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਜਿਸ ‘ਚ ਇੱਕ ਮਹਿਲਾ ਯਾਤਰੀ ਦੀ ਮੌਤ ਹੋ ਗਈ, ਜਦੋਂ ਕਿ ਪੰਜ ਹੋਰ ਜ਼ਖਮੀ ਹੋ ਗਏ। ਮ੍ਰਿਤਕ 51 ਸਾਲਾ ਮਹਿਲਾ ਕੋਲੰਬੀਆ ਦੀ ਰਹਿਣ ਵਾਲੀ ਹੈ। ਜ਼ਖਮੀਆਂ ਨੂੰ ਹਸਪਤਾਲ ‘ਚ ਦਾਖਿਲ ਕਰਾਇਆ ਗਿਆ ਹੈ। ਜਿਸ ‘ਚੋਂ ਇਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਕੈਲੀਫੋਰਨੀਆ ਹਾਈਵੇ ਪੈਟਰੋਲ ਅਧਿਕਾਰੀ ਨੇ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਲੋਸ ਏਂਜਲਸ ਦੇ ਉੱਤਰ ਪੱਛਮ ਵਿੱਚ ਲਗਭਗ 70 ਮੀਲ (113 ਕਿਲੋਮੀਟਰ) ਦੂਰ ਸਥਿਤ ਲੇਬੇਕ ‘ਚ ਦੁਪਿਹਰ 1.30 ਵਜੇ ਹੋਈ। ਬੱਸ ਵਿਚ 43 ਲੋਕ ਸਵਾਰ ਸਨ। ਘਟਨਾ ਦੌਰਾਨ ਬੱਸ ਡਰਾਇਵਰ ਨੇ ਬੜੀ ਸਮਝਦਾਰੀ ਦਿਖਾਉਂਦੇ ਹੋਏ ਸ਼ੂਟਰ ਨੂੰ ਬੱਸ ‘ਚੋਂ ਹੇਠਾਂ ਉਤਾਰ ਦਿੱਤਾ ਤੇ ਬੱਸ ਨੂੰ ਇੱਕ ਗੈਸ ਸਟੇਸ਼ਨ ‘ਤੇ ਲੈ ਗਿਆ।

Share this Article
Leave a comment