ਕੀ AAP ਤੇ ਢੀਂਡਸਾ ਦੀ ਪਾਰਟੀ ਦਾ ਹੋ ਸਕਦੈ ਗੱਠਜੋੜ, ਜਾਂ ਸੁਖਦੇਵ ਸਿੰਘ ਹੋਣਗੇ ‘ਆਪ’ ‘ਚ ਸ਼ਾਮਲ ?

TeamGlobalPunjab
2 Min Read

ਚੰਡੀਗੜ੍ਹ: ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਭੱਖ ਗਿਆ ਹੈ। ਇਸ ਵਿਚਾਲੇ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਵਿਚਾਲੇ ਗੱਠਜੋੜ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਹਾਲਾਂਕਿ ਆਮ ਆਦਮੀ ਪਾਰਟੀ ਨੇ ਦਾਅਵਾ ਪੇਸ਼ ਕੀਤਾ ਹੈ ਕਿ ਉਹ ਕਿਸੇ ਨਾਲ ਵੀ ਗੱਠਜੋੜ ਨਹੀਂ ਕਰਨਗੇ। ਪਰ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਲੀਡਰ ਅਤੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰ ਨਾਲ ਉਹਨਾਂ ਦੀ ਪਾਰਟੀ ਦੀ ਮੁਲਾਕਾਤ ਹੋਈ ਹੈ। ਇਸ ਮੀਟਿੰਗ ਵਿੱਚ ਪੰਜਾਬ ਨੂੰ ਤੀਜਾ ਫਰੰਟ ਦੇਣ ਬਾਰੇ ਗੱਲਬਾਤ ਹੋਈ। ਹਾਲਾਂਕਿ ਪਰਮਿੰਦਰ ਢੀਂਡਸਾ ਨੇ ਇਹ ਸਾਫ ਨਹੀਂ ਕੀਤਾ ਸੀ ਕਿ ਬੈਠਕ ਵਿੱਚ ਕਿਹੜੇ-ਕਿਹੜੇ ਲੀਡਰਾਂ ਦੀ ਮੁਲਾਕਾਤ ਹੋਈ।

ਇਸ ਦਾ ਖੁਾਲਸਾ ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਨੇ ਕੀਤਾ। ਹਰਪਾਲ ਚੀਮਾ ਨੇ ਕਿਹਾ ਕਿ ਬੈਠਕ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਰਾਘਵ ਚੱਡਾ ਵਿਚਾਲੇ ਹੋਈ। ਇਸ ਤੋਂ ਇਲਾਵਾ ਹਰਪਾਲ ਚੀਮਾ ਨੇ ਸਾਫ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਕਿਸੇ ਨਾਲ ਗੱਠਜੋੜ ਨਹੀਂ ਕਰੇਗੀ। ਆਮ ਆਦਮੀ ਪਾਰਟੀ ਇੱਕਲੇ ਹੀ ਚੋਣਾਂ ਲੜੇਗੀ। ਹਰਪਾਲ ਚੀਮਾ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ।

ਸੁਖਦੇਵ ਢੀਂਡਸਾ ਨੇ ਹਰਪਾਲ ਚੀਮਾ ਦੇ ਇਹਨਾਂ ਬਿਆਨਾਂ ਨੂੰ ਖਾਰਜ ਕਰ ਦਿੱਤਾ ਹੈ। ਢੀਂਡਸਾ ਨੇ ਕਿਹਾ ਕਿ ਉਹਨਾਂ ਨੇ ਖੁੱਦ ਇੱਕ ਪਾਰਟੀ ਬਣਾਈ ਹੈ। ਇਸ ਲਈ ਉਹ ਕਿਵੇਂ ਦੂਜੀ ਪਾਰਟੀ ‘ਚ ਆ ਸਕਦੇ ਹਨ। ਰਾਘਵ ਚੱਢਾ ਤੋਂ ਪਹਿਲਾਂ ਢੀਂਡਸਾ ਦੀ ਟਕਸਾਲੀ ਲੀਡਰ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਨਾਲ ਵੀ ਮੁਲਾਕਾਤ ਹੋਈ ਸੀ, ਕਿਆਸ ਲਗਾਏ ਜਾ ਰਹੇ ਨੇ ਕਿ ਅਕਾਲੀ ਦਲ ਟਕਸਾਲੀ ਤੇ ਡੈਮੋਕ੍ਰੈਟਿਕ ਵਿਚਾਲੇ ਗੱਠਜੋੜ ਬਣ ਸਕਦਾ ਹੈ।

Share this Article
Leave a comment