SGPC ਪ੍ਰਧਾਨ ਨੇ ਟਾਈਟਲਰ ਖ਼ਿਲਾਫ਼ CBI ਵੱਲੋਂ ਚਾਰਜਸ਼ੀਟ ਦਾਖਲ ਕਰਨ ‘ਤੇ ਕੀਤਾ ਸਵਾਗਤ

Rajneet Kaur
1 Min Read

ਅੰਮ੍ਰਿਤਸਰ:  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ CBI ਵੱਲੋਂ ਸਾਲ 1984 ਦੇ ਦਿੱਲੀ ਦੰਗਿਆਂ ’ਚ ਚਾਰਜਸ਼ੀਟ ਦਾਇਰ ਕਰਨ ’ਤੇ ਖੁਸ਼ੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦਿੱਲੀ ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ ‘ਚ ਸ਼ਾਮਿਲ ਹੈ। CBI ਵੱਲੋਂ  ਚਾਰਜਸ਼ੀਟ ਦਾਖਲ ਹੋਣ ਨਾਲ ਦੰਗਾ ਪੀੜਤ ਸਿੱਖਾਂ ਨੂੰ ਨਿਆਂ ਮਿਲਣ ਦੀ ਉਮੀਦ ਜਾਗੀ ਹੈ।

ਐਡਵੋਕੇਟ ਧਾਮੀ ਨੇ ਕਿਹਾ ਕਿ  1984 ਦਾ ਸਿੱਖ ਕਤਲੇਆਮ ਸਿੱਖ ਕੌਮ ਦਾ ਬੜਾ ਡੂੰਘਾ ਜ਼ਖਮ ਹੈ। ਇਸ ਦੇ ਪੀੜਤ 37 ਸਾਲਾਂ   ਤੋਂ ਇਨਸਾਫ਼ ਮੰਗ ਰਹੇ ਹਨ। ਹੁਣ ਜਦੋਂ ਜਗਦੀਸ਼ ਟਾਈਟਲਰ ਵਿਰੁੱਧ ਚਾਰਜਸ਼ੀਟ ਦਾਖਲ ਹੋਈ ਹੈ ਤਾਂ ਆਸ ਕੀਤੀ ਜਾ ਸਕਦੀ ਹੈ ਕਿ ਉਸ ਨੂੰ ਕੀਤੇ ਦੀ ਸਜ਼ਾ ਜ਼ਰੂਰ ਮਿਲੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment