ਕੈਨੇਡੀਅਨ ਟਰੱਕਰਜ ਐਸੋਸੀਏਸਨ ਵੱਲੋਂ ਡਰਾਈਵਰਾਂ ਅਤੇ ਉਨਰ ਅਪਰੇਟਰਾਂ ਦੀ ਇੱਕ ਮੀਟਿੰਗ ਦਾ ਕੀਤਾ ਗਿਆ ਅਯੋਜਨ

TeamGlobalPunjab
1 Min Read

ਕੈਨੇਡੀਅਨ ਟਰੱਕਰਜ ਐਸੋਸੀਏਸਨ ਵੱਲੋਂ ਸਪਰੈਂਜਾ ਬੈਂਕੁਟ ਹਾਲ ‘ਚ ਡਰਾਈਵਰਾਂ ਅਤੇ ਉਨਰ ਅਪਰੇਟਰਾਂ ਨੂੰ ਦਰਪੇਸ ਮੁਸ਼ਕਲਾਂ ਦੇ ਸੰਬੰਧ ‘ਚ ਇੱਕ ਮੀਟਿੰਗ ਦਾ ਅਯੋਜਨ ਕੀਤਾ ਗਿਆ । ਇਸ ਮੀਟਿੰਗ ਵਿੱਚ ਜੀ ਟੀ ਏ ਤੋਂ ਵੱਡੀ ਗਿਣਤੀ ਵਿੱਚ ਟਰੱਕਿੰਗ ਇੰਡੀਸਟਰੀ ਦੇ ਭਾਈਚਾਰੇ ਵੱਲੋਂ ਸ਼ਿਰਕਤ ਕੀਤੀ ਗਈ ।

ਪ੍ਰਬੰਧਕਾਂ ਅਨੁਸਾਰ ਵੱਡੀਆਂ ਕੰਪਨੀਆਂ ਵੱਲੋਂ ਡਰਾਈਵਰਾਂ ਅਤੇ ਉਨਰ ਅਪਰੇਟਰਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ ਬਣਦੇ ਹੱਕ ਨਹੀਂ ਦਿੱਤੇ ਜਾਂਦੇ । ਜਿਸ ਕਾਰਨ ਡਰਾਈਵਰ ਅਤੇ ਉਨਰ ਅਪਰੇਟਰ ਆਰਥਿਕ ਅਤੇ ਮਾਨਸਿਕ ਤੌਰ ਤੇ ਕੰਮਜੋਰ ਹੋ ਰਹੇ ਹਨ । ਉਹਨਾਂ ਦੱਸਿਆ ਕਿ ਐਸੋਸੀਏਸਨ ਦਾ ਗਠਨ ਕਰਨ ਦਾ ਮਕਸਦ ਪੀੜਤਾਂ ਨੂੰ ਇਨਸਾਫ਼ ਦਵਾਉਣਾ ਹੈ । ਉਹਨਾਂ ਦਾ ਇੱਕ ਲੀਗਲ ਪੈਨਲ ਕੰਪਨੀਆਂ ਦੀਆਂ ਧੱਕੇ ਸ਼ਾਹੀਆਂ ਵਿਰੁੱਧ ਕੰਮ ਕਰੇਗਾ । ਇਸ ਮੌਕੇ ਉਨਟਾਰੀੳ ਸਰਕਾਰ ਦੇ ਨੁਮਾਇੰਦੇ ਪ੍ਰਭਮੀਤ ਸਰਕਾਰੀਆ ਅਤੇ ਅਮਰਜੋਤ ਸੰਧੂ ਵੀ ਹਾਜ਼ਰ ਹੋਏ ਤੇ ਉਹਨਾਂ ਨੇ ਸਾਰੀਆਂ ਮੁਸ਼ਕਲਾਂ ਸਰਕਾਰ ਤੱਕ ਪਹੁੰਚਾਉਣ ਦਾ ਵਿਸ਼ਵਾਸ ਵੀ ਦਿਵਾਇਆ ।

Share this Article
Leave a comment