NEET: ਸਖਤ ਸੁਰੱਖਿਆ ਵਿਚਾਲੇ ਚੰਡੀਗੜ੍ਹ ਦੇ ਪ੍ਰਿਖਿਆ ਕੇਂਦਰਾਂ ‘ਚ ਵਿਦਿਆਰਥੀਆਂ ਦੀ ਐਂਟਰੀ

TeamGlobalPunjab
1 Min Read

ਚੰਡੀਗੜ੍ਹ: ਨੀਟ ਦੇ ਪੇਪਰਾਂ ‘ਚ ਭਾਰੀ ਸੁਰੱਖਿਆ ਵਿਵਸਥਾ ਦੇਖਣ ਨੂੰ ਮਿਲ ਰਹੀ ਹੈ। ਸ਼ਹਿਰ ਦੇ ਸਾਰੇ ਪ੍ਰਿਖਿਆ ਕੇਂਦਰਾਂ ਦੇ ਬਾਹਰ ਵਿਦਿਆਰਥੀਆਂ ਦੇ ਖੜ੍ਹੇ ਹੋਣ ਲਈ ਥਾਂ ‘ਤੇ ਨਿਸ਼ਾਨ ਲਗਾਏ ਗਏ ਸਨ ਜੋ ਕਿ ਤਿੰਨ ਤੋਂ ਪੰਜ ਫੁੱਟ ਦੀ ਦੂਰੀ ‘ਤੇ ਹਨ। ਇਸ ਤੋਂ ਇਲਾਵਾ ਵਿਦਿਆਰਥੀ ਮਾਸਕ ਦੇ ਨਾਲ ਹੱਥਾਂ ਵਿੱਚ ਗਲਵਸ ਪਾਕੇ ਸੈਂਟਰ ‘ਤੇ ਪਹੁੰਚ ਰਹੇ ਹਨ। ਕੋਰੋਨਾ ਸੰਕਰਮਣ ਦਾ ਕੋਈ ਖ਼ਤਰਾ ਨਾ ਰਹੇ ਇਸ ਲਈ ਸੈਂਟਰ ਦੇ 100 ਮੀਟਰ ਦੇ ਦਾਇਰੇ ਵਿੱਚ ਕਿਸੇ ਵੀ ਵਿਦਿਆਰਥੀ ਦੇ ਮਾਪਿਆਂ ਨੂੰ ਖੜ੍ਹੇ ਨਹੀਂ ਹੋਣ ਦਿੱਤਾ ਗਿਆ।

ਨੀਟ ਦੇ ਪ੍ਰੀਖਿਆ ਕੇਂਦਰਾਂ ‘ਤੇ ਮੁੱਖ ਗੇਟ ਦੇ ਬਾਹਰ ਹੀ ਵਿਦਿਆਰਥੀਆਂ ਦਾ ਤਾਪਮਾਨ ਚੈੱਕ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਐਂਟਰੀ ‘ਤੇ ਸਭ ਤੋਂ ਪਹਿਲਾਂ ਵਿਦਿਆਰਥੀਆਂ ਦੀ ਸੈਨੇਟਾਇਜ਼ਿੰਗ ਕਰਵਾਈ ਜਾ ਰਹੀ ਹੈ।

ਸਾਰੇ ਸੈਂਟਰਾਂ ‘ਤੇ 11 ਵਜੇ ਤੋਂ ਹੀ ਵਿਦਿਆਰਥੀ ਪੁੱਜਣੇ ਸ਼ੁਰੂ ਹੋ ਗਏ ਹਨ, ਹਾਲਾਂਕਿ ਇਹ ਐਂਟਰੀ ਸਵੇਰੇ 11:00 ਵਜੇ ਤੋਂ ਦੁਪਹਿਰ 1:30 ਵਜੇ ਤੱਕ ਚੱਲੇਗੀ ਅਤੇ ਪੇਪਰ 2:00 ਵਜੇ ਸ਼ੁਰੂ ਹੋਵੇਗਾ।

Share this Article
Leave a comment