ਕੈਨੇਡਾ ਵਿਚ ਕੋਰੋਨਾ ਕਾਰਨ ਹੁਣ ਤੱਕ 6453 ਲੋਕਾਂ ਦੀ ਮੌਤ

TeamGlobalPunjab
1 Min Read

ਕੈਨੇਡਾ ਦੀ ਚੀਫ ਮੈਡੀਕਲ ਅਧਿਕਾਰੀ ਡਾ: ਟੈਮ ਨੇ ਦੱਸਿਆ ਕਿ ਮੁਲਕ ਵਿੱਚ ਕੁੱਲ ਕੇਸਾਂ ਦੀ ਗਿਣਤੀ 85103 ਹੋ ਗਈ ਹੈ ਅਤੇ 6453 ਲੋਕਾਂ ਦੀ ਮੌਤ ਵੀ ਹੋਈ ਹੈ।ਇਸ ਤੋਂ ਇਲਾਵਾ 44219 ਮਰੀਜ਼ ਠੀਕ ਹੋ ਚੁੱਕੇ ਹਨ। ਕੈਨੇਡਾ ਭਰ ਦੇ ਵਿੱਚ ਲੈੱਬਜ਼ ਨੇ 14,79000 ਟੈੱਸਟ ਕੀਤੇ ਹਨ। ਜਿਸ ਵਿੱਚੋਂ 5 ਪ੍ਰਤੀਸ਼ਤ ਪੌਜ਼ੀਟਿਵ ਆਏ ਹਨ।ਕੈਨੇਡਾ ਭਰ ਵਿੱਚ ਰੋਜਾਨਾ ਲਗਭਗ 22,300  ਟੈੱਸਟ ਰੋਜਾਨਾ ਕੀਤੇ ਜਾ ਰਹੇ ਹਨ। ਪੈਰਾਮੈਡੀਕਸ ਵੀਕ ‘ਤੇ ਉਨ੍ਹਾਂ ਪੈਰਾਮੈਡੀਕਸ ਸਟਾਫ ਵੱਲੋਂ ਕੀਤੇ ਜਾ ਰਹੇ ਕੰਮ ਦਾ ਵੇਰਵਾ ਵੀ ਦਿੱਤਾ।

ਓਨਟਾਰੀਓ ਪ੍ਰੋਵਿੰਸ਼ੀਅਲ ਹੈਲਥ ਅਧਿਕਾਰੀਆਂ ਵੱਲੋਂ ਨੋਵਲ ਕਰੋਨਾਵਾਇਰਸ ਦੇ 404 ਨਵੇਂ ਮਾਮਲੇ ਦਰਜ ਕੀਤੇ ਗਏ ਤੇ 29 ਮੌਤਾਂ ਰਿਕਾਰਡ ਕੀਤੀਆਂ ਗਈਆਂ। ਇਸ ਨਾਲ ਓਨਟਾਰੀਓ ਵਿੱਚ ਕੋਵਿਡ-19 ਦੇ ਮਰੀਜ਼ਾਂ ਦੀ ਕੁੱਲ ਗਿਣਤੀ 25,904 ਤੱਕ ਅੱਪੜ ਗਈ ਹੈ ਤੇ ਹੁਣ ਤੱਕ ਇੱਥੇ 2102 ਲੋਕਾਂ ਦੀ ਮੌਤ ਵੀ ਕਰੋਨਾਵਾਇਰਸ ਕਾਰਨ ਹੋਈ ਹੈ। ਹੁਣ ਤੱਕ 19,698 ਲੋਕ ਠੀਕ ਵੀ ਹੋ ਚੁੱਕੇ ਹਨ।

Share this Article
Leave a comment