ਦੇਸ਼ ‘ਚ 24 ਘੰਟਿਆਂ ਦੌਰਾਨ ਕੋਰੋਨਾ ਦੇ 2.59 ਲੱਖ ਨਵੇਂ ਮਾਮਲੇ ਦਰਜ

TeamGlobalPunjab
1 Min Read

ਨਵੀਂ ਦਿੱਲੀ: ਸਿਹਤ ਮੰਤਰਾਲੇ ਦੀ ਰਿਪੋਰਟ ਮੁਤਾਬਕ ਭਾਰਤ ਵਿੱਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 2,59,170 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਬੀਤੇ ਦਿਨੀਂ ਦੇਸ਼ ‘ਚ 2.73 ਲੱਖ ਨਵੇਂ ਕੇਸ ਮਿਲੇ ਸਨ। ਇਕ ਦਿਨ ਅੰਦਰ ਥੋੜ੍ਹੀ ਗਿਰਾਵਟ ਦੇ ਨਾਲ ਲਗਭਗ ਤਿੰਨ ਹਜ਼ਾਰ ਨਵੇਂ ਮਰੀਜ਼ਾਂ ਵਿਚ ਕਮੀ ਆਈ ਹੈ। ਉੱਥੇ ਹੀ ਲਗਭਗ ਬੀਤੇ ਇਕ ਹਫ਼ਤੇ ਤੋਂ ਹਰ ਦਿਨ 2 ਲੱਖ ਤੋਂ ਜ਼ਿਆਦਾ ਕੇਸ ਮਿਲ ਰਹੇ ਹਨ।

ਦੇਸ਼ ਦੇ 10 ਸੂਬਿਆਂ ਵਿੱਚ ਸਭ ਤੋਂ ਤੇਜ਼ ਰਫ਼ਤਾਰ ਵਿੱਚ ਸੰਕਰਮਣ ਵਧ ਰਿਹਾ ਹੈ ਅਤੇ ਨਵੇਂ ਕੇਸ ਮਿਲ ਰਹੇ ਹਨ। ਮਹਾਰਾਸ਼ਟਰ ਵਿੱਚ ਸਭ ਤੋਂ ਜ਼ਿਆਦਾ ਨਵੇਂ ਮਾਮਲੇ ਦਰਜ ਕੀਤੇ ਜਾ ਰਹੇ ਹਨ। ਇਸ ਤੋਂ ਬਾਅਦ ਯੂਪੀ, ਦਿੱਲੀ, ਕਰਨਾਟਕ, ਕੇਰਲ, ਛੱਤੀਸਗੜ੍ਹ, ਮੱਧ ਪ੍ਰਦੇਸ਼, ਤਾਮਿਲਨਾਡੂ, ਗੁਜਰਾਤ ਅਤੇ ਰਾਜਸਥਾਨ ‘ਚ ਸਭ ਤੋਂ ਜ਼ਿਆਦਾ ਨਵੇਂ ਮਾਮਲੇ ਦਰਜ ਕੀਤੇ ਜਾ ਰਹੇ ਹਨ। ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਦਿੱਲੀ ਵਿੱਚ ਇੱਕ ਹਫ਼ਤੇ ਦਾ ਲਾਕਡਾਊਨ ਤੇ ਬਾਕੀ ਸੂਬਿਆਂ ਵਿੱਚ ਨਾਈਟ ਕਰਫਿਊ ਦੇ ਨਾਲ ਨਿਯਮਾਂ ਵਿੱਚ ਸਖ਼ਤੀ ਕਰ ਦਿੱਤੀ ਗਈ ਹੈ।

Share this Article
Leave a comment