ਕਰੋੜਪਤੀ ਮੋਦੀ, 5 ਸਾਲ ‘ਚ ਦੁਗਣੀ ਹੋਈ ਪੀਐੱਮ ਦੀ ਜ਼ਾਇਦਾਦ

TeamGlobalPunjab
2 Min Read

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੀ ਵਾਰਾਣਸੀ ਲੋਕਸਭਾ ਸੀਟ ਤੋਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਆਪਣੀ ਨਾਮਜ਼ਦਗੀ ਭਰ ਦਿੱਤੀ ਤੇ ਇਸ ਤੋਂ ਪਹਿਲਾਂ ਇੱਕ ਵੱਡੇ ਰੋਡ ਸ਼ੋਅ ਦਾ ਪ੍ਰਬੰਧ ਕੀਤਾ ਗਿਆ ਸੀ ਜਿੱਥੇ ਭਾਰੀ ਗਿਣਤੀ ਵਿੱਚ ਲੋਕ ਪੁੱਜੇ ਸਨ। ਪੀਐਮ ਮੋਦੀ ਨੇ ਨਾਮਜ਼ਦਗੀ ਦੇ ਨਾਲ ਆਪਣੀ ਜ਼ਾਇਦਾਦ ਅਤੇ ਕਰਜ ਦਾ ਹਾਲ ਵੀ ਚੋਣ ਕਮਿਸ਼ਨ ਨੂੰ ਸੌਂਪ ਦਿੱਤਾ। ਹਲਫ਼ਨਾਮੇ ਮੁਤਾਬਕ ਪਿਛਲੇ 5 ਸਾਲਾਂ ‘ਚ ਮੋਦੀ ਦੀ ਆਮਦਨ ‘ਚ ਦੁਗਣੇ ਤੋਂ ਥੋੜਾ ਵੱਧ ਵਾਧਾ ਹੋਇਆ ਹੈ। ਹਲਫ਼ਨਾਮੇ ਮੁਤਾਬਕ ਮੋਦੀ ਦੀ ਕੁਲ ਜਾਇਦਾਦ 2.51 ਕਰੋੜ ਰੁਪਏ ਦੱਸੀ ਗਈ ਹੈ। ਇਸ ‘ਚ 1.41 ਕਰੋੜ ਰੁਪਏ ਦੀ ਚੱਲ ਜਾਇਦਾਦ ਹੈ ਅਤੇ 1.10 ਕਰੋੜ ਦੀ ਅਚੱਲ ਜਾਇਦਾਦ ਹੈ। ਸਾਲ 2014 ‘ਚ ਦਿੱਤੇ ਹਲਫ਼ਨਾਮੇ ਮੁਤਾਬਕ ਮੋਦੀ ਦੀ ਕੁਲ ਚੱਲ-ਅਚੱਲ ਜਾਇਦਾਦ 1.65 ਕਰੋੜ ਰੁਪਏ ਸੀ।

modi assets

ਮੋਦੀ ਦੇ ਬੈਂਕ ਅਕਾਊਂਟ ‘ਚ ਸਿਰਫ਼ 4143 ਰੁਪਏ ਹਨ। ਮੋਦੀ ਕੋਲ 38,750 ਰੁਪਏ ਨਕਦ ਹਨ, ਜਦਕਿ ਸਟੇਟ ਬੈਂਕ ਆਫ਼ ਇੰਡੀਆ ‘ਚ ਉਨ੍ਹਾਂ ਦੇ ਨਾਂ ‘ਤੇ 1.27 ਕਰੋੜ ਰੁਪਏ ਫਿਕਸਡ ਡਿਪੋਜਿਟ ਹਨ। ਮੋਦੀ ਦੀਆਂ ਦੋ ਪਾਲਸੀਆਂ ਵੀ ਹਨ, ਜਿਨ੍ਹਾਂ ਦੀ ਕੀਮਤ 1.90 ਕਰੋੜ ਰੁਪਏ ਹੈ। ਮੋਦੀ ਨੇ 2014 ‘ਚ ਗਾਂਧੀਨਗਰ ਸਥਿਤ ਘਰ ਦੀ ਕੀਮਤ 1 ਕਰੋੜ ਰੁਪਏ ਦੱਸੀ ਸੀ। ਇਸ ਵਾਰ ਹਲਫ਼ਨਾਮੇ ‘ਚ ਇਸ ਮਕਾਨ ਦੀ ਕੀਮਤ 1.10 ਕਰੋੜ ਰੁਪਏ ਹੋ ਗਈ ਹੈ। 4 ਸੋਨੇ ਦੀਆਂ ਅੰਗੂਠੀਆਂ ਦੀ ਕੀਮਤ 1,13,800 ਰੁਪਏ ਦੱਸੀ ਹੈ। ਮੋਦੀ ਦੇ ਇਕ ਕੰਪਨੀ ‘ਚ 20 ਹਜ਼ਾਰ ਰੁਪਏ ਦੇ ਸ਼ੇਅਰ ਹਨ।

ਮੋਦੀ ਨੇ ਆਪਣੇ ਹਲਫ਼ਨਾਮੇ ‘ਚ ਪਤਨੀ ਦਾ ਨਾਂ ਜਸੋਦਾਬੇਨ ਦੱਸਿਆ ਹੈ। ਉਨ੍ਹਾਂ ਨੇ ਪਤਨੀ ਜਸੋਦਾਬੇਨ ਦੀ ਜਾਇਦਾਦ ਬਾਰੇ ਕੋਈ ਜਾਣਕਾਰੀ ਨਾ ਹੋਣ ਦੀ ਗੱਲ ਕਹੀ। ਹਲਫ਼ਨਾਮੇ ਮੁਤਾਬਕ ਮੋਦੀ ਕੋਲ ਕੋਈ ਗੱਡੀ ਵੀ ਨਹੀਂ ਹੈ। ਮੋਦੀ ‘ਤੇ ਕੋਈ ਅਪਰਾਧਕ ਮਾਮਲਾ ਵੀ ਦਰਜ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੂੰ ਕਦੇ ਕਿਸੇ ਮਾਮਲੇ ‘ਚ ਕੋਈ ਸਜ਼ਾ ਮਿਲੀ ਹੈ। ਮੋਦੀ ਨੇ ਦੱਸਿਆ ਕਿ ਉਨ੍ਹਾਂ ਨੇ ਸਾਲ 1978 ‘ਚ ਦਿੱਲੀ ਯੂਨੀਵਰਸਿਟੀ ਤੋਂ ਬੀਏ ਕੀਤੀ ਅਤੇ ਇਸ ਤੋਂ ਬਾਅਦ 1983 ‘ਚ ਗੁਜਰਾਤ ਯੂਨੀਵਰਸਿਟੀ ਤੋਂ ਐਮ.ਏ. ਕੀਤੀ।

- Advertisement -

 

Share this Article
Leave a comment