Ganesh Chaturthi: ‘ਗਣਪਤੀ ਬੱਪਾ’ ਦਾ ਬਣਿਆ ਆਧਾਰ ਕਾਰਡ, ਇਸ ਤਰ੍ਹਾਂ ਹੋਣਗੇ ਦਰਸ਼ਨ

Rajneet Kaur
2 Min Read

Ganesh Chaturthi: ਗਣੇਸ਼ ਚਤੁਰਥੀ ਦਾ ਤਿਉਹਾਰ ਹਰ ਸਾਲ ਪੂਰੇ ਦੇਸ਼ ਵਿੱਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਹਜ਼ਾਰਾਂ ਸ਼ਰਧਾਲੂ ਮੰਦਰਾਂ ਅਤੇ ਪੰਡਾਲਾਂ ਵਿੱਚ ਪ੍ਰਾਰਥਨਾ ਕਰਨ ਲਈ ਜਾਂਦੇ ਹਨ। ਝਾਰਖੰਡ ਦੇ ਜਮਸ਼ੇਦਪੁਰ ਵਿੱਚ ਗਣੇਸ਼ ਤਿਉਹਾਰ ਮਨਾਉਣ ਲਈ, ਬੱਪਾ ਦੇ ਪਤੇ ਅਤੇ ਜਨਮ ਮਿਤੀ ਦੀ ਪਛਾਣ ਕਰਦੇ ਹੋਏ, ਉਨ੍ਹਾਂ ਦਾ ਆਧਾਰ ਕਾਰਡ ਇੱਕ ਪੰਡਾਲ ‘ਚ ਤਿਆਰ ਕੀਤਾ ਗਿਆ ਹੈ। ਭਗਵਾਨ ਗਣੇਸ਼ ਦੇ ਆਧਾਰ ਕਾਰਡ ‘ਚ ਉਨ੍ਹਾਂ ਦੀ ਫੋਟੋ ਦੇ ਨਾਲ ਆਧਾਰ ਕਾਰਡ ਨੰਬਰ ਵੀ ਲਿਖਿਆ ਹੋਇਆ ਹੈ। ਪਤਾ ਸ਼੍ਰੀ ਗਣੇਸ਼ ਪੁੱਤਰ ਮਹਾਦੇਵ, ਕੈਲਾਸ਼ ਪਰਵਤ, ਸਿਖਰ ਮੰਜ਼ਿਲ, ਨੇੜੇ ਮਾਨਸਰੋਵਰ, ਝੀਲ, ਕੈਲਾਸ਼ ਪਿਨਕੋਡ- 000001 ਲਿਖ ਦਿੱਤਾ ਗਿਆ ਹੈ। ਇਸ ਦੀਆਂ ਤਸਵੀਰਾਂ ਵੀ ਕਾਫੀ ਵਾਇਰਲ ਹੋ ਰਹੀਆਂ ਹਨ।

ਇਸਦੇ ਸਾਈਡ ‘ਤੇ ਮੌਜੂਦ ਬਾਰਕੋਡ ਨੂੰ ਸਕੈਨ ਕਰਨ ‘ਤੇ, ਸਕ੍ਰੀਨ ‘ਤੇ ਭਗਵਾਨ ਗਣੇਸ਼ ਦੀਆਂ ਤਸਵੀਰਾਂ ਲਈ ਇੱਕ ਗੂਗਲ ਲਿੰਕ ਖੁੱਲ੍ਹਦਾ ਹੈ।  ਪੂਜਾ ਪੰਡਾਲ ਦੇ ਸੰਯੋਜਕ ਸੌਰਭ ਕੁਮਾਰ ਨੇ ਦੱਸਿਆ ਕਿ ਉਹ ਇੱਕ ਵਾਰ ਕੋਲਕਾਤਾ ਗਏ ਸਨ। ਉੱਥੇ ਉਨ੍ਹਾਂ ਨੇ ਵੱਖ-ਵੱਖ ਤਰ੍ਹਾਂ ਦੇ ਪੂਜਾ ਪੰਡਾਲ ਦੇਖੇ, ਉੱਥੇ ਇੱਕ ਫੇਸਬੁੱਕ ਪੰਡਾਲ ਵੀ ਸੀ। ਜੋ ਆਮ ਆਦਮੀ ਦੀ ਜ਼ਿੰਦਗੀ ਨਾਲ ਜੁੜੇ ਹੋਏ ਸਨ।ਇਸ ਲਈ ਉਨ੍ਹਾਂ ਦੇ  ਮਨ ਵਿੱਚ ਆਇਆ ਕਿ ਉਨ੍ਹਾਂ ਨੂੰ ਵੀ ਕੁਝ ਵਿਲੱਖਣ ਕਰਨਾ ਚਾਹੀਦਾ ਹੈ। ਇਸ ਲਈ, ਉਨ੍ਹਾਂ ਨੂੰ ਇਸ ਆਧਾਰ ਕਾਰਡ ਪੰਡਾਲ ਦਾ ਵਿਚਾਰ ਆਇਆ।

ਪੰਡਾਲਾਂ ਰਾਹੀਂ ਕੁਝ ਸੁਨੇਹਾ ਦੇਣ ਦਾ ਯਤਨ ਕੀਤਾ ਜਾ ਰਿਹਾ ਸੀ। ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਉਸ ਨੇ ਭਗਵਾਨ ਗਣੇਸ਼ ਦਾ ਆਧਾਰ ਕਾਰਡ ਬਣਵਾਇਆ। ਇਸ ਦੇ ਜ਼ਰੀਏ ਉਹ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਜਿਨ੍ਹਾਂ ਲੋਕਾਂ ਨੇ ਆਧਾਰ ਕਾਰਡ ਨਹੀਂ ਬਣਵਾਇਆ ਹੈ, ਉਹ ਜਲਦੀ ਤੋਂ ਜਲਦੀ ਬਣਵਾ ਲੈਣ। ਕਿਉਂਕਿ ਆਧਾਰ ਕਾਰਡ ਬਹੁਤ ਜ਼ਰੂਰੀ ਹੈ।

- Advertisement -

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment