ਕਪਤਾਨ ਦੀ ਸਰਕਾਰ ਨੇ ਘੋੜੇ ਵਾਲੀਆਂ ਬੱਸਾਂ ਦਾ ਵੀ ਭਾੜਾ ਵਧਾਇਆ

TeamGlobalPunjab
2 Min Read

ਅਵਤਾਰ ਸਿੰਘ

 

-ਸੀਨੀਅਰ ਪੱਤਰਕਾਰ

 

- Advertisement -

ਪਟਿਆਲਾ: ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਲੋਕਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ। ਨਿਤ ਦਿਨ ਕੋਈ ਨਾ ਕੋਈ ਟੈਕਸ ਲਾ ਕੇ ਲੋਕਾਂ ਉਪਰ ਬੋਝ ਪਾਇਆ ਜਾ ਰਿਹਾ ਹੈ। ਨਵੇਂ ਵਰ੍ਹੇ ਦੀ ਆਮਦ ਬਿਜਲੀ ਦਰਾਂ ’ਚ ਵਾਧੇ ਨਾਲ ਕੀਤੀ ਗਈ। ਨਵੇਂ ਸਾਲ ਤੋਂ ਬੱਸ ਕਿਰਾਏ ਵੀ ਵਧਾ ਦਿੱਤੇ ਗਏ ਹਨ। ਸਰਕਾਰ ਨੇ ਬੱਸ ਕਿਰਾਏ ਵਿਚ ਦੋ ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਹੈ ਜਿਸ ਨਾਲ ਬੱਸਾਂ ਦਾ ਆਮ ਕਿਰਾਇਆ 114 ਤੋਂ ਵਧ ਕੇ 116 ਪੈਸੇ ਪ੍ਰਤੀ ਕਿਲੋਮੀਟਰ ਹੋ ਗਿਆ ਹੈ ਜੋ ਆਮ ਬੱਸਾਂ ਦਾ ਕਿਰਾਇਆ ਹੈ।

ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ ਆਰ ਟੀ ਸੀ) ਬੱਸਾਂ ਜਿਸ ਨੂੰ ਘੋੜੇ ਵਾਲੀ ਬਸ ਵੀ ਕਿਹਾ ਜਾਂਦਾ ਹੈ, ਦਾ ਦੋ ਪੈਸੇ ਪ੍ਰਤੀ ਕਿਲੋਮੀਟਰ ਏ ਸੀ ਅਤੇ ਨਾਨ ਏ ਸੀ ਬੱਸਾਂ ਦਾ ਕਿਰਾਇਆ ਵਧਾ ਕੇ ਸਰਕਾਰ ਲੋਕਾਂ ਦੇ ਖੀਸੇ ਖਾਲੀ ਕਰਨ ‘ਤੇ ਆ ਗਈ ਹੈ। ਨਿਰਧਾਰਤ ਨਿਯਮਾਂ ਅਨੁਸਾਰ ਐਚਵੀਏਸੀ ਬੱਸ ਦਾ ਕਿਰਾਇਆ ਆਮ ਕਿਰਾਏ ਤੋਂ 20 ਫੀਸਦੀ ਵੱਧ ਹੁੰਦਾ ਹੈ ਜਿਸ ਤਹਿਤ ਇਹ 139 ਪੈਸੇ ਹੋ ਗਿਆ ਹੈ। ਇੰਟੈਗਰਲ ਕੋਚ ਬੱਸ ਦਾ ਕਿਰਾਇਆ ਆਮ ਕਿਰਾਏ ਤੋਂ 80 ਫੀਸਦੀ ਵੱਧ ਭਾਵ 208.00 ਪੈਸੇ, ਜਦਕਿ ਸੁਪਰ ਇੰਟੈਗਰਲ ਕੋਚ ਬੱਸ ਦਾ ਕਿਰਾਇਆ ਆਮ ਕਿਰਾਏ ਤੋਂ ਸੌ ਫੀਸਦੀ ਵੱਧ ਹੁੰਦਾ ਹੈ ਜਿਸ ਤਹਿਤ ਇਹ ਕਿਰਾਇਆ ਵਧ ਕੇ ਹੁਣ 232 ਪੈਸੇ ਪ੍ਰਤੀ ਕਿਲੋਮੀਟਰ ਹੋ ਗਿਆ ਹੈ।

ਇਸ ਵਾਧੇ ਨਾਲ਼ ਪੀਆਰਟੀਸੀ ਦੀ ਰੋਜ਼ਾਨਾ ਆਮਦਨੀ ਵਿਚ ਕਰੀਬ ਦੋ ਲੱਖ ਰੁਪਏ ਰੋਜ਼ਾਨਾ ਦਾ ਇਜ਼ਾਫਾ ਹੋ ਗਿਆ ਹੈ। ਕੇਵਲ ਦੋ ਪੈਸੇ ਦੇ ਵਾਧੇ ਨਾਲ਼ ਪੀਆਰਟੀਸੀ ਨੂੰ ਦੋ ਲੱਖ ਰੁਪਏ ਰੋਜ਼ਾਨਾ ਵਧਾਉਣ ਨਾਲ ਇਕ ਮਹੀਨੇ ਦੀ 60 ਲੱਖ ਅਤੇ ਸਾਲ ਦੀ 7.20 ਕਰੋੜ ਰੁਪਏ ਦੀ ਆਮਦਨੀ ਵਧੇਗੀ। ਇਸ ਲਿਹਾਜ਼ ਨਾਲ਼ ਇਹ ਸਾਰਾ ਵਿੱਤੀ ਬੋਝ ਪੰਜਾਬ ਦੇ ਮੁਸਾਫ਼ਰਾਂ ’ਤੇ ਹੀ ਪਿਆ ਹੈ। ਬੱਸ ਕਿਰਾਏ ਵਿਚ ਦੋ ਪੈਸੇ ਕਿਲੋਮੀਟਰ ਦੇ ਵਾਧੇ ਨਾਲ਼ ਪੰਜਾਬ ਰੋਡਵੇਜ਼ ਅਤੇ ਨਿੱਜੀ ਬੱਸ ਕੰਪਨੀਆਂ ਨੂੰ ਹੋਣ ਵਾਲ਼ੀ ਆਮਦਨੀ ਇਸ ਤੋਂ ਅੱਡ ਹੈ। ਕਿਰਾਇਆ ਵਧਾਉਣ ਦੇ ਫੈਸਲੇ ਦੀ ਵਿਰੋਧੀ ਧਿਰਾਂ ਨੇ ਸਰਕਾਰ ਦੀ ਨਿੰਦਾ ਕੀਤੀ ਹੈ।

Share this Article
Leave a comment