ਕਤਲ ਕਰਨ ਦਾ ਸੱਚ ਆਇਆ ਸਾਹਮਣੇ? ਡੇਰਾ ਪ੍ਰੇਮੀ ਨੂੰ ਗੈਂਗਸਟਰ ਬੰਬੀਹਾ ਗਰੁੱਪ ਨੇ ਮਾਰਿਆ ਸੀ? ਹੁਣ ਪੁਲਿਸ ਤੇ ਜੇਲ੍ਹ ਅਧਿਕਾਰੀਆਂ ਦੇ ਪਰਿਵਾਰਾਂ ਨੂੰ ਵੀ ਦਿੱਤੀ ਧਮਕੀ, ਦੇਖੋ ਵੀਡੀਓ

TeamGlobalPunjab
5 Min Read

ਨਾਭਾ : ਬਰਗਾੜੀ ਵਿਖੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਮੁੱਖ ਮੁਲਜ਼ਮ ਮਹਿੰਦਰਪਾਲ ਸਿੰਘ ਬਿੱਟੂ ਦੇ ਇੱਥੋਂ ਦੀ ਨਵੀਂ ਜ਼ਿਲ੍ਹਾ ਜੇਲ੍ਹ ‘ਚ 2 ਕੈਦੀਆਂ ਵੱਲੋਂ ਕੁੱਟ-ਕੁੱਟ ਕੇ ਹੱਤਿਆ ਕਰ ਦੇਣ ਦੇ ਮਾਮਲੇ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਪਾ ਕੇ ਇਸ ਕਤਲ ਦੀ ਜਿਮੇਵਾਰੀ ਗੈਂਗਸਟਰ ਦਵਿੰਦਰ ਸਿੰਘ ਬੰਬੀਹਾ ਗਰੁੱਪ ਨੇ ਆਪਣੇ ਸਿਰ ਲਈ ਹੈ। ਇਸ ਸਬੰਧ ਵਿੱਚ ਸੁਖਪ੍ਰੀਤ ਬੁੱਢਾ, ਦਵਿੰਦਰ ਬੰਬੀਹਾ ਅਤੇ ਪ੍ਰਿਸ ਬੰਬੀਹਾ ਦੇ ਨਾਂ ‘ਤੇ ਫੇਸਬੁੱਕ ‘ਤੇ ਪਾਈ ਗਈ ਪੋਸਟ ਵਿੱਚ ਪ੍ਰਿੰਸ ਬੰਬੀਹਾ ਨੇ ਪੁਲਿਸ ਅਤੇ ਜੇਲ੍ਹ ਅਧਿਕਾਰੀਆਂ ਨੂੰ ਵੀ ਧਮਕੀ ਦਿੱਤੀ ਹੈ ਕਿ ਇਹ ਕਤਲ ਉਨ੍ਹਾਂ ਨੇ ਆਪਣੇ ਈਸ਼ਟ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਤੋਂ ਬਦਲਾ ਲੈਣ ਲਈ ਗੁਰਸੇਵਕ ਸਿੰਘ ਭੂਤ ਅਤੇ ਮਹਿੰਦਰ ਸਿੰਘ ਰਾਹੀਂ ਕਰਵਾਇਆ ਹੈ, ਤੇ ਹੁਣ ਪੁਲਿਸ ਪ੍ਰਸ਼ਾਸਨ ਅਤੇ ਜੇਲ੍ਹ ਅਧਿਕਾਰੀ ਗੁਰਸੇਵਕ ਅਤੇ ਮਹਿੰਦਰ ਸਿੰਘ ਨਾਲ ਧੱਕਾ ਤੇ ਜਿਆਦਤੀ ਨਾ ਕਰਨ ਨਹੀਂ ਤਾਂ ਧੱਕਾ ਕਰਨ ਵਾਲੇ ਅਧਿਕਾਰੀ ਆਪਣੇ ਘਰ ਵਾਰ ਵਾਰੇ ਚੰਗੀ ਤਰ੍ਹਾਂ ਸੋਚ ਲੈਣ ਕਿਉਂਕਿ ਇਹ ਮਾਮਲਾ ਉਨ੍ਹਾਂ ਦੇ ਇਸ਼ਟ ਨਾਲ ਜੁੜਿਆ ਹੋਇਆ ਤੇ ਜੇਕਰ ਗੱਲ ਕੋਈ ਹੋਰ ਹੁੰਦੀ ਤਾਂ ਸਰ ਸਕਦਾ ਸੀ, ਪਰ ਹੁਣ ਨਹੀਂ ਸਰੇਗਾ।

ਉੱਧਰ ਦੂਜੇ ਪਾਸੇ ਨਾਭਾ ਜੇਲ੍ਹ ਅੰਦਰ ਸਾਰੀ ਰਾਤ ਪੰਜਾਬ ਦੇ ਏਡੀਜੀਪੀ ਤੋਂ ਇਲਾਵਾ ਹੋਰ ਉੱਚ ਅਧਿਕਾਰੀਆ ਦੇ ਆਉਣ ਦਾ ਤਾਂਤਾ ਲੱਗਿਆ ਰਿਹਾ ਜਿਸ ਤੋਂ ਬਾਅਦ ਰਾਤੋ ਰਾਤ ਮ੍ਰਿਤਕ ਮਹਿੰਦਰਪਾਲ ਦੇ ਪਰਿਵਾਰਕ ਮੈਬਰਾ ਨੂੰ ਬੁਲਾਕੇ ਕਾਗਜੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਬਿੱਟੂ ਦਾ ਕਰੀਬ 3 ਵਜੇ ਪੋਸਟਮਾਰਟ ਸੁਰੂ ਕੀਤਾ ਗਿਆ। ਇਹ ਪੋਸਟ ਮਾਰਟਮ 3 ਡਾਕਟਰਾ ਦਾ ਪੈਨਲ ਅਤੇ ਡਿਊਟੀ ਮਜਿਸਟ੍ਰੇਟ ਦੀ ਨਿਗਰਾਨੀ ਹੇਠ ਕਰਵਾਇਆ ਜਿਸ ਦੀ ਵੀਡਓ ਗ੍ਰਾਫੀ ਵੀ ਕਰਵਾਈ ਗਈ। ਇਸ ਮੋਕੇ ਤਿੰਨ ਮੈਬਰੀ ਡਾਕਟਰਾ ਦੇ ਪੈਨਲ ਵਿੱਚੋਂ ਸੀਨੀਅਰ ਡਾਕਟਰ ਸੈਲੀ ਨੇ ਦੱਸਿਆ ਕੀ ਪੋਸਟਮਾਰਟਮ ਕਰਕੇ ਮ੍ਰਿਤਕ ਦੇਹ ਵਾਰਿਸਾ ਦੇ ਹਵਾਲੇ ਕਰ ਦਿੱਤੀ ਹੈ। ਡਾਕਟਰ ਸ਼ੈਲੀ ਅਨੁਸਾਰ ਇਸ ਮਾਮਲੇ ਬਾਰੇ ਸਾਰੀ ਜਾਣਕਾਰੀ ਬੋਰਡ ਵੱਲੋਂ ਰਿਪੋਰਟ ਤਿਆਰ ਕਰ ਲੈਣ ਤੋਂ ਬਾਅਦ ਪਤਾ ਲੱਗੇਗੀ।

ਇੱਧਰ ਜਦੋਂ ਪਟਿਆਲਾ ਦੇ ਡੀ.ਸੀ. ਦਾ ਕਹਿਣਾ ਹੈ, ਕਿ ਪੋਸਟਮਾਰਟਮ ਤੋਂ ਬਾਅਦ ਤਿਆਰ ਰਿਪੋਰਟ ‘ਚ ਜੋ ਵੀ ਜਾਣਕਾਰੀ ਸਾਹਮਣੇ ਆਵੇਗੀ ਉਹ ਸਾਰਿਆਂ ਦੇ ਸਾਹਮਣੇ ਰੱਖ ਦਿੱਤਾ ਜਾਵੇਗਾ। ਇਸ ਮੌਕੇ ਤੇ ਏਡੀਜੀਪੀ ਰੋਹਿਤ ਚੌਧਰੀ ਵਲੋ ਨਵੀਂ ਜ਼ਿਲ੍ਹਾ ਜੇਲ੍ਹ ਦੇ ਸੁਪਰਡੈਟ ਬਲਕਾਰ ਸਿੰਘ ਭੁੱਲਰ ਨੂੰ ਕੰਨਫਰੰਸ ਕਰਨ ਲਈ ਭੇਜਿਆ ਗਿਆ ਅਤੇ ਜਿਨ੍ਹਾਂ ਨੇ ਸਫਾਈ ਦਿੰਦਿਆਂ ਕਿਹਾ ਕਿ ਜਦੋਂ ਅੰਦਰ ਲੜਾਈ ਹੋਈ ਤਾਂ ਉਹ ਉਸ ਵੇਲੇ ਅਪਣੇ ਘਰ ਸਨ। ਨਾਲ ਹੀ ਉਨ੍ਹਾਂ ਦੱਸਿਆ ਕਿ ਵਿਭਾਗ ਨੇ 4 ਜੇਲ੍ਹ ਮੁਲਾਜਮਾਂ ਦੇ ਖਿਲਾਫ ਵਿਭਾਗੀ ਕਾਰਵਾਈ ਕੀਤੀ ਹੈ ਜਿਸ ‘ਚ ਸਹਾਇਕ ਸੁਪਰਡੈਂਟ, ਹਵਲਦਾਰ ਮੇਜਰ ਸਿੰਘ, ਕਾਂਸਟੇਬਲ ਤੇ ਇੱਕ ਪੈਸਕੋ ਦੇ ਜਵਾਨ ਨੂੰ ਮੁਅੱਤਲ ਕੀਤਾ ਗਿਆ ਹੈ।  ਇੱਥੇ ਹੀ ਉਨ੍ਹਾਂ ਇਹ ਵੀ ਕਿਹਾ ਕਿ ਜਿਸ ਵੇਲੇ ਇਹ ਘਟਨਾ ਵਾਪਰੀ ਉਸ ਸਮੇਂ ਪੁਲਿਸ ਦੇ 2-3 ਮੁਲਾਜ਼ਮ ਕੋਲ ਮੌਜੂਦ ਸਨ ਅਤੇ ਉਨ੍ਹਾਂ ਨੇ ਹੀ ਮਹਿੰਦਰਪਾਲ ਸਿੰਘ ਬਿੱਟੂ ਨੂੰ ਉਨ੍ਹਾਂ ਕੋਲੋਂ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਤੋਂ ਲੋਹੇ ਦੀਆਂ ਰਾਡਾਂ ਖੋਹੀਆਂ। ਉਨ੍ਹਾਂ ਲੋਹੇ ਦੀਆਂ ਰਾਡਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਰਾਡਾਂ ਉਨ੍ਹਾਂ ਹਮਲਾਵਰਾਂ ਨੇ ਬੈਰਿਕਾਂ ‘ਚੋਂ ਤੋੜੀਆਂ ਸਨ।

ਇਸ ਸਬੰਧ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਨਾਭਾ ਜੇਲ੍ਹ ‘ਚ ਬਿੱਟੂ ਦੇ ਕਤਲ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ ਅਤੇ ਉਨ੍ਹਾਂ ਨੇ ਹਮਲਾਵਰਾਂ ਲਈ ਸਖ਼ਤ ਸਜ਼ਾ ਦੀ ਚਿਤਾਵਨੀ ਦਿੱਤੀ ਹੈ। ਕੈਪਟਨ ਨੇ ਇਸ ਮਾਮਲੇ ਦੀ ਜਾਂਚ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਦੇ ਮੁਖੀ ਏ.ਡੀ.ਜੀ.ਪੀ. ਰੋਹਿਤ ਚੌਧਰੀ ਹੋਣਗੇ ਅਤੇ ਕਮੇਟੀ ਨੂੰ ਤਿੰਨ ਦਿਨਾਂ  ‘ਚ ਆਪਣੀ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ। ਦੱਸ ਦਈਏ ਕਿ ਮਹਿੰਦਰਪਾਲ ਨੂੰ ਪਿਛਲੇ ਸਾਲ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮਾਮਲੇ ‘ਚ ਮੁੱਖ ਮੰਤਰੀ ਨੇ ਸੂਬੇ ਭਰ ‘ਚ ਸਖ਼ਤ ਸੁਰੱਖਿਆ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਰੇ ਭਾਈਚਾਰਿਆਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਅਫ਼ਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹਮਲਾਵਰਾਂ ਨੂੰ ਇਸ ਜ਼ੁਰਮ ਵਾਸਤੇ ਸਖ਼ਤ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ।

https://youtu.be/8dT8A87nYDU

Share This Article
Leave a Comment