ਜਲੰਧਰ : ਲੋਕ ਇਨਸਾਫ ਪਾਰਟੀ ਦੇ ਜਿਹੜੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਕੁਝ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਜ਼ਮਹੂਰੀ ਗੱਠਜੋੜ (ਪੀਡੀਏ) ‘ਚ ਸ਼ਾਮਲ ਹੋਣ ਲਈ ਸੱਦਾ ਦਿੰਦਿਆਂ ਇਹ ਕਹਿ ਰਹੇ ਸਨ ਕਿ ਜੇਕਰ ਨਵਜੋਤ ਸਿੰਘ ਸਿੱਧੂ ਪੀਡੀਏ ‘ਚ ਸ਼ਾਮਲ ਹੁੰਦੇ ਹਨ ਤਾਂ ਉਨ੍ਹਾਂ ਨੂੰ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੀਡੀਏ ਵੱਲੋਂ ਮੁੱਖ ਮੰਤਰੀ ਆਹੁਦੇ ਦਾ ਉਮੀਦਵਾਰ ਬਣਾਇਆ ਜਾਵੇਗਾ, ਉਹ ਸਿਮਰਜੀਤ ਸਿੰਘ ਬੈਂਸ ਨੂੰ ਕੁਝ ਦਿਨ ਬੀਤਣ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਡਰਪੋਕ ਲੱਗਣ ਲੱਗ ਪਏ ਹਨ। ਜੀ ਹਾਂ ਡਰਪੋਕ! ਅਜਿਹਾ ਅਸੀਂ ਨਹੀਂ ਕਹਿ ਰਹੇ, ਅਜਿਹਾ ਕਹਿਣਾ ਹੈ ਖੁਦ ਆਪ ਸਿਮਰਜੀਤ ਸਿੰਘ ਬੈਂਸ ਦਾ ਜਿਨ੍ਹਾਂ ਨੇ ਇਹ ਪ੍ਰਗਟਾਵਾ ਜਲੰਧਰ ਵਿਖੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਕੀਤਾ ਹੈ।
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਹ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਹੁਣ ਵੀ ਸਲਾਹ ਦਿੰਦੇ ਹਨ ਕਿ ਉਹ ਬੇਬਾਕ ਕਦਮ ਚੁੱਕਣ ਤੇ ਪੀਡੀਏ ਵਿੱਚ ਆ ਜਾਣ। ਉਨ੍ਹਾਂ ਕਿਹਾ ਕਿ ਜਿਸ ਵੇਲੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਕਾਂਗਰਸੀ ਬਣਨ ਜਾ ਰਹੇ ਸਨ ਤਾਂ ਉਸ ਵੇਲੇ ਉਨ੍ਹਾਂ ਨੇ ਭਵਿੱਖਬਾਣੀ ਕੀਤੀ ਸੀ ਸਿੱਧੂ ਨੂੰ ਕਾਂਗਰਸ ‘ਚ ਸ਼ਾਮਲ ਨਹੀਂ ਹੋਣਾ ਚਾਹੀਦਾ ਕਿਉਂਕਿ ਇੱਥੇ ਵੀ ਉਨ੍ਹਾਂ ਦਾ ਭਾਜਪਾ ਵਾਲਾ ਹੀ ਹਾਲ ਹੋਣ ਵਾਲੈ।
ਦੱਸ ਦਈਏ ਕਿ ਸਿਮਰਜੀਤ ਸਿੰਘ ਬੈਂਸ ਨੂੰ ਜਦੋਂ ਸਵਾਲ ਕੀਤਾ ਗਿਆ ਕਿ ਜੇਕਰ ਸਿੱਧੂ ਡਰਪੋਕ ਹਨ ਤਾਂ ਪੀਡੀਏ ‘ਚ ਕਿਉਂ ਸ਼ਾਮਲ ਕਰਵਾ ਰਹੇ ਹੋ ਤਾਂ ਬੈਂਸ ਨੇ ਗੱਲ ਹਾਸੇ ‘ਚ ਉਡਾਉਂਦਿਆਂ ਕਿਹਾ ਕਿ ਸਾਡੇ ਗੱਠਜੋੜ ‘ਚ ਆਉਣ ‘ਤੇ ਸਿੱਧੂ ਨੇ ਅਜਿਹਾ ਟੌਨਿਕ ਦੇਵਾਂਗੇ ਕਿ ਉਹ ਪਿਛਲੇ ਸਾਰੇ ਦੁੱਖ ਦਰਦ ਭੁੱਲ ਜਾਣਗੇ ਤੇ ਸਾਰੇ ਫੈਸਲੇ ਦਲੇਰੀ ਵਾਲੇ ਹੋਣਗੇ।
ਪੂਰੇ ਮਾਮਲੇ ਬਾਰੇ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ
https://youtu.be/t8izeBsN_Hk