ਆਹ ਚੱਕੋ ਵਿਦੇਸ਼ ਮੰਤਰਾਲਿਆ ਵੱਲੋਂ ਜਾਰੀ ਪੰਜਾਬ ਦੇ ਗੈਰ-ਕਨੂੰਨੀ ਟਰੈਵਲ ਏਜੰਟਾਂ ਦੀ ਲਿਸਟ, ਬਚੋ ਇਨ੍ਹਾਂ ਤੋਂ

TeamGlobalPunjab
2 Min Read

ਚੰਡੀਗੜ੍ਹ : ਬੇਰੁਜ਼ਗਾਰੀ, ਨਸ਼ੇ, ਪ੍ਰਦੂਸ਼ਿਤ ਵਾਤਾਵਰਨ ਅਤੇ ਭ੍ਰਿਸ਼ਟਾਚਾਰ ਵਰਗੇ ਮਾਹੌਲ ਨੂੰ ਦੇਖਦਿਆਂ ਆਪਣੇ ਸੁਨਹਿਰੇ ਭਵਿੱਖ ਦੀ ਤਲਾਸ਼ ਵਿੱਚ ਵਿਦੇਸ਼ਾਂ ‘ਚ ਜਾ ਵਸਣ ਦਾ ਸੁਪਨਾ ਪਾਲੀ ਬੈਠੇ ਲੋਕ ਅਕਸਰ ਗੈਰ-ਕਨੂੰਨੀ ਟ੍ਰੈਵਲ ਏਜੰਟਾਂ ਦੇ ਜਾਲ ਵਿੱਚ ਫਸ ਕੇ ਆਪਣਾ ਸਭ ਕੁਝ ਗਵਾ ਬੈਠਦੇ ਹਨ। ਪਿਛਲੇ ਲੰਮੇ ਸਮੇਂ ਤੋਂ ਚੱਲ ਰਹੇ ਠੱਗੀ ਦੇ ਇਸ ਜਾਲ ਨੂੰ ਤੋੜਦਿਆਂ ਭਾਰਤੀ ਵਿਦੇਸ਼ ਮੰਤਰਾਲਿਆ ਨੇ ਦੇਸ਼ ਭਰ ਦੇ ਉਨ੍ਹਾਂ ਗੈਰ-ਕਨੂੰਨੀ ਟ੍ਰੈਵਲ ਏਜੰਟਾਂ ਦੀ ਲਿਸਟ ਜਨਤਕ ਕਰ ਦਿੱਤੀ ਹੈ ਜਿਨ੍ਹਾਂ ਕੋਲ ਇਹ ਧੰਦਾ ਕਰਨ ਦੀ ਕੋਈ ਸਰਕਾਰੀ ਮਨਜੂਰੀ ਨਹੀਂ ਹੈ। ਜਾਰੀ ਕੀਤੀ ਗਈ ਇਸ ਲਿਸਟ ਵਿੱਚ ਕੇਵਲ ਪੰਜਾਬ ਦੇ 76 ਏਜੰਟ ਸ਼ਾਮਲ ਹਨ।

ਦੱਸਣਯੋਗ ਹੈ ਕਿ ਜਿਹੜੀ ਲਿਸਟ ਵਿਦੇਸ਼ ਮੰਤਰਾਲਿਆ ਵੱਲੋਂ ਜਾਰੀ ਕੀਤੀ ਗਈ ਹੈ ਉਸ ਵਿੱਚ ਪੰਜਾਬ ਦੇ ਜਿਲ੍ਹੇ ਪਠਾਨਕੋਟ, ਮੋਗਾ, ਰੋਪੜ, ਬਠਿੰਡਾ ਦਾ ਇੱਕ ਇੱਕ ਏਜੰਟ, ਜ਼ੀਰਕਪੁਰ ਦੇ 5 ਏਜੰਟ, ਅੰਮ੍ਰਿਤਸਰ ਦੇ 4 ਏਜੰਟ, ਪਟਿਆਲਾ ਦੇ 3, ਹੁਸ਼ਿਆਰਪੁਰ ਦੇ 2 ਏਜੰਟ, ਜਲੰਧਰ ਦੇ 9 ਏਜੰਟ, ਲੁਧਿਆਣਾ ਦੇ 19 ਏਜੰਟ, ਮੋਹਾਲੀ ਦੇ 22 ਏਜੰਟ ਸ਼ਾਮਲ ਹਨ।  ਵਿਦੇਸ਼ ਮੰਤਰਾਲਿਆ ਵੱਲੋਂ ਜਾਰੀ ਕੀਤੀ ਗਈ ਇਸ ਲਿਸਟ ‘ਚ ਸ਼ਾਮਲ ਕੀਤੇ ਗਏ ਏਜੰਟਾਂ ਕੋਲ ਜਾਂ ਤਾਂ ਲਾਇਸੰਸ ਨਹੀਂ ਹੈ ਤੇ ਜਾਂ ਫਿਰ ਇਹ ਰਜਿਸ਼ਟਰਡ ਨਹੀਂ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਵਿਦੇਸ਼ ਮੰਤਰਾਲਿਆ ਕੋਲ ਇਹ ਖੁਲਾਸਾ ਫੜੇ ਗਏ ਫਰਜੀ ਏਜੰਟਾਂ ਤੋਂ ਹੋਇਆ ਹੈ। ਵਿਦੇਸ਼ ਮੰਤਰਾਲਿਆ ਦਾ ਕਹਿਣਾ ਹੈ ਕਿ ਗੈਰ ਕਨੂੰਨੀ ਢੰਗ ਨਾਲ ਚਲਾਈਆਂ ਜਾ ਰਹੀਆਂ ਇਨ੍ਹਾਂ ਟਰੈਵਲ ਏਜੰਸੀਆਂ ਦੇ ਨਾਮ ਬੈਂਕਾਂ ਨੂੰ ਵੀ ਦਿੱਤੇ ਜਾਣਗੇ ਤਾਂ ਜੋ ਕੋਈ ਵੀ ਏਜੰਟ ਕਿਸੇ ਬੈਂਕ ਵਿੱਚ ਨਾਂ ਬਦਲ ਕੇ ਆਪਣਾ ਖਾਤਾ ਨਾ ਖੁੱਲ੍ਹਵਾ ਲਵੇ।

- Advertisement -

Share this Article
Leave a comment