ਚੰਡੀਗੜ੍ਹ: ਖੇਤੀ ਕਾਨੂੰਨ ਖ਼ਿਲਾਫ਼ ਪੰਜਾਬ ਸਰਕਾਰ ਵੱਲੋਂ ਸੱਦੇ ਗਏ ਵਿਧਾਨ ਸਭਾ ਦਾ ਅੱਜ ਦੂਸਰਾ ਦਿਨ ਹੈ। ਦੂਜੇ ਦਿਨ ਦੀ ਕਾਰਵਾਈ ਭਲਕੇ ਸ਼ੁਰੂ ਹੋਵੇਗੀ। ਅੱਜ ਦੇ ਸੈਸ਼ਨ ‘ਤੇ ਕਿਸਾਨਾਂ ਨੇ ਪੂਰੀ ਉਮੀਦ ਲਗਾਈ ਹੈ ਕਿ ਪੰਜਾਬ ਸਰਕਾਰ ਆਖਰੀ ਦਿਨ ਖੇਤੀ ਕਾਨੂੰਨ ਖ਼ਿਲਾਫ਼ ਬਿੱਲ ਪਾਸ ਕਰਵਾਏਗੀ।
ਕਿਸਾਨਾਂ ਨੇ ਪੰਜਾਬ ਸਰਕਾਰ ਅੱਗੇ ਮੰਗ ਰੱਖੀ ਹੈ ਕਿ ਉਹ ਸੰਘੀ ਢਾਂਚੇ ਨੂੰ ਮਜ਼ਬੂਤ ਬਣਾਉਣ ਲਈ ਵੀ ਮਤੇ ਪਾਸ ਕਰਨ, ਤਾਂ ਜੋ ਕੇਂਦਰ ਸਰਕਾਰ ਅੱਗੇ ਤੋਂ ਸੂਬਿਆਂ ‘ਤੇ ਅਜਿਹੇ ਕਾਨੂੰਨ ਥੋਪ ਨਾ ਸਕੇ।
ਦੋ ਦਿਨਾਂ ਦੇ ਸੈਸ਼ਨ ਦੌਰਾਨ ਬੀਤੇ ਦਿਨ ਸਿਰਫ ਡੇਢ ਘੰਟਾ ਹੀ ਸਦਨ ਦੀ ਕਾਰਵਾਈ ਚੱਲੀ ਸੀ। ਸ਼ਰਧਾਂਜਲੀਆਂ ਦੇਣ ਤੋਂ ਬਾਅਦ ਸਦਨ ਨੂੰ ਇਕ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਅੱਜ ਦੇ ਸੈਸ਼ਨ ਦੌਰਾਨ ਸਦਨ ਵਿੱਚ ਜਿਹੜੇ ਮਤੇ ਪੇਸ਼ ਕੀਤੇ ਜਾਣੇ ਉਹ ਹੇਠ ਲਿਖੇ ਹਨ।