ਹਜ਼ਾਰਾਂ ਪ੍ਰਵਾਸੀਆਂ ਨੂੰ ਮਿਲੇਗਾ ਕੈਨੇਡਾ ਆਉਣ ਦਾ ਮੌਕਾ, ਨਵੀਂ ਇਮੀਗ੍ਰੇਸ਼ਨ ਯੋਜਨਾ ਦਾ ਐਲਾਨ

Prabhjot Kaur
1 Min Read

ਕੈਨੇਡੀਅਨ ਸਰਕਾਰ ਨੇ ਕੈਨੇਡਾ ਦੇ ਐਗਰੀ-ਫੂਡ ਸੈਕਟਰ ਦੇ ਵਿਕਾਸ ਦੇ ਸਮਰਥਨ ਲਈ ਤਿਆਰ ਕੀਤੀ ਗਈ ਤਿੰਨ ਸਾਲ ਦੀ ਨਵੀਂ ਇਮੀਗ੍ਰੇਸ਼ਨ ਯੋਜਨਾ ਦੀ ਘੋਸ਼ਣਾ ਕੀਤੀ ਹੈ ਜਿਸ ਨਾਲ ਸੈਂਕੜੇ ਪ੍ਰਵਾਸੀਆਂ ਨੂੰ ਕੈਨੇਡਾ ਆਉਣ ਦਾ ਮੌਕਾ ਮਿਲੇਗਾ। ਸੂਤਰਾਂ ਨੇ ਦੱਸਿਆ ਕਿ ਕੈਨੇਡੀਅਨ ਸਰਕਾਰ ਦੁਆਰਾ ਤਿੰਨ ਸਾਲਾ ਐਗਰੀ-ਫੂਡ ਇੰਮੀਗ੍ਰੇਸ਼ਨ ਪਾਇਲਟ ਪ੍ਰਾਜੈਕਟ ਤਿਆਰ ਕੀਤਾ ਗਿਆ ਹੈ ਜੋ ਪ੍ਰਵਾਸੀਆਂ ਲਈ ਪੀ.ਆਰ. ਦਾ ਰਾਹ ਵੀ ਸਿੱਧਾ ਕਰੇਗਾ।

Image result for canada agri food industry immigration

ਕੈਨੇਡੀਅਨ ਮੀਟ ਕੌਂਸਲ ਨੇ ਤਜਵੀਜ਼ਸ਼ੁਦਾ ਯੋਜਨਾ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਕਿਸਮ ਦੀ ਯੋਜਨਾ ਬਾਰੇ ਲੰਮੇ ਸਮੇਂ ਤੋਂ ਆਵਾਜ਼ ਉਠਾਈ ਜਾ ਰਹੀ ਸੀ ਤਾਂਕਿ ਮੀਟ ਪ੍ਰੋਸੈਸਿੰਗ ਦੇ ਖੇਤਰ ਵਿਚ ਕਿਰਤੀਆਂ ਦੀ ਕਿੱਲਤ ਖ਼ਤਮ ਕੀਤੀ ਜਾ ਸਕੇ। ਕੌਂਸਲ ਮੁਤਾਬਕ ਸਥਾਈ ਯੋਜਨਾ ਆਉਣ ਮਗਰੋਂ ਮੀਟ ਪ੍ਰੋਸੈਸਿੰਗ ਖੇਤਰ ਨੂੰ ਆਰਜ਼ੀ ਵਿਦੇਸ਼ੀ ਕਾਮਿਆਂ ‘ਤੇ ਨਿਰਭਰ ਨਹੀਂ ਰਹਿਣਾ ਪਵੇਗਾ। ਕੈਨੇਡੀਅਨ ਮੀਟ ਕੌਂਸਲ ਮੁਤਾਬਕ ਇਸ ਵੇਲੇ ਘੱਟੋ-ਘੱਟ 1700 ਕਾਮਿਆਂ ਦੀ ਜ਼ਰਰੂਤ ਹੈ ਜਦਕਿ 900 ਬੁਚਰਜ਼ ਪੀ.ਆਰ. ਮਿਲਣ ਦੀ ਉਡੀਕ ਵਿਚ ਹਨ।
Canada Agri-Food industry immigration
ਦਸਣਯੋਗ ਹੈ ਕਿ ਕੈਨੇਡਾ ਦੀ ਖੇਤੀਬਾੜੀ ਅਤੇ ਖੇਤੀ ਖਾਦ ਪ੍ਰਣਾਲੀ ਹਰ ਸਾਲ ਅਰਥਵਿਵਸਥਾ ਨੂੰ 111 ਅਰਬ ਡਾਲਰ ਅਤੇ ਪ੍ਰਤੀ ਦਿਨ ਲੱਖ ਡਾਲਰ ਦਾ ਯੋਗਦਾਨ ਦਿੰਦੀ ਹੈ।

Share this Article
Leave a comment