ਵਿਸ਼ਵ ਦੇ ਸਭ ਤੋਂ ਸੁਰੱਖਿਅਤ ਸ਼ਹਿਰਾਂ ਦੀ ਸੂਚੀ ’ਚ ਭਾਰਤ ਦੇ 2 ਸ਼ਹਿਰ ਤੇ ਕੈਨੇਡਾ ਦਾ 1

TeamGlobalPunjab
2 Min Read

Worlds safest city ਵਾਸ਼ਿੰਗਟਨ: ‘ਦਿ ਇਕੋਨਾਮਿਸਟ ਇੰਟੈਲੀਜੈਂਸ ਯੂਨਿਟ’ ਵੱਲੋਂ ਪੂਰੇ ਵਿਸ਼ਵ ‘ਚ ਸਭ ਤੋਂ ਸੁਰੱਖਿਅਤ ਸ਼ਹਿਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਜਿਸ ’ਚ ਜਾਪਾਨ ਤੇ ਯੂਰਪ ਵਰਗੇ ਦੇਸ਼ਾਂ ਦਾ ਦਬਦਬਾ ਹੈ, ਉਥੇ ਹੀ ਇਸ ਲਿਸਟ ’ਚ ਭਾਰਤ ਦੇ ਸਿਰਫ 2 ਸ਼ਹਿਰਾਂ ਨੂੰ ਉੱਥੇ ਹੀ ਕੈਨੇਡਾ ਦੇ ਇੱਕ ਸ਼ਹਿਰ ਨੂੰ ਥਾਂ ਮਿਲੀ ਹੈ । ਇਹ 2 ਸ਼ਹਿਰ ਵੀ ਮੁੰਬਈ ਤੇ ਦਿੱਲੀ ਵਰਗੇ ਮਹਾਂਨਗਰ ਹਨ।

ਐੱਨ. ਈ. ਸੀ. ਕਾਰਪੋਰੇਸ਼ਨ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਦੇ ਮੁਤਾਬਕ 10 ਸਭ ਤੋਂ ਸੁਰੱਖਿਅਤ ਸ਼ਹਿਰਾਂ ‘ਚ ਏਸ਼ੀਆਈ ਪ੍ਰਸ਼ਾਂਤ ਖੇਤਰ ਦੇ ਹਨ ਜਿਨ੍ਹਾ ‘ਚੋਂ ਟੋਕੀਓ ਪਹਿਲੇ ਨੰਬਰ ‘ਤੇ ਹੈ ਇਸ ਤੋਂ ਬਾਅਦ ਸਿੰਗਾਪੁਰ, ਓਸਾਕਾ ਅਤੇ ਐਮਸਟਰਡਮ ਨੇ ਸੁਰੱਖਿਅਤ ਸ਼ਹਿਰਾਂ ਦੇ ਇਸ ਇੰਡੈਕਸ ’ਚ ਉੱਚ ਸਥਾਨਾਂ ’ਤੇ ਕਬਜ਼ਾ ਕਰ ਲਿਆ। ਇਸ ’ਚ ਸਿਹਤ ਅਤੇ ਬੁਨਿਆਦੀ ਢਾਂਚੇ ਤੋਂ ਇਲਾਵਾ ਡਿਜੀਟਲ ਸੁਰੱਖਿਆ ਅਤੇ ਵਿਅਕਤੀਗਤ ਸੁਰੱਖਿਆ ਜਿਵੇਂ 57 ਪੈਮਾਨਿਆਂ ਦੇ ਆਧਾਰ ’ਤੇ 60 ਸ਼ਹਿਰਾਂ ਨੂੰ ਦਰਜਾ ਦਿੱਤਾ ਗਿਆ ਹੈ।

ਉਥੇ ਹੀ ਸੂਚੀ ’ਚ ਸਿਡਨੀ 5ਵਾਂ ਨੰਬਰ ’ਤੇ ਕਾਬਜ਼ ਹੈ ਤੇ ਟੋਰਾਂਟੋ ਨੇ 6ਵਾਂ ਸਥਾਨ ਹਾਸਲ ਕੀਤਾ ਹੈ। ਅਮਰੀਕਾ ਦਾ ਵਾਸ਼ਿੰਗਟਨ ਡੀ. ਸੀ. ਨੂੰ ਇਸ ਸੂਚੀ ‘ਚ 7ਵੇਂ ਨੰਬਰ ’ਤੇ ਹੈ ਜਦਕਿ 8ਵੇਂ ਨੰਬਰ ’ਤੇ ਕੋਪੇਨਹੇਗਨ ਅਤੇ ਸਿਓਲ ਦੇ ਵਿਚਾਲੇ ਬਰਾਬਰੀ ਹੋਈ ਹੈ। ਲਾਗੋਸ ਲਿਸਟ ’ਚ ਆਖਰੀ ਨੰਬਰ ’ਤੇ ਹੈ।

ਦੁਨੀਆ ਭਰ ’ਚ ਟੂਰਿਸਟ ਵਾਲੇ ਸ਼ਹਿਰਾਂ ’ਚ ਲੰਡਨ ਨੂੰ 14ਵਾਂ, ਨਿਊਯਾਰਕ ਨੂੰ 15ਵਾਂ, ਲਾਸ ਏਜੰਲਸ ਨੂੰ 17ਵਾਂ ਸਥਾਨ ਹਾਸਲ ਹੋਇਆ ਹੈ। ਉਥੇ ਪੈਰਿਸ ਨੂੰ 23ਵੇਂ, ਦੁਬਈ ਨੂੰ 28ਵੇਂ, ਬੀਜ਼ਿੰਗ ਨੂੰ 31 ਅਤੇ ਸ਼ੰਘਾਈ ਨੂੰ 32ਵੇਂ ਨੰਬਰ ’ਤੇ ਹੈ। ਉਥੇ ਹੀ ਕੁਆਲਾਲੰਪੁਰ 35ਵੇਂ, ਇਸਤਾਨਬੁਲ 36ਵੇਂ ਅਤੇ ਮਾਸਕੋ ਨੂੰ 37ਵੇਂ ਨੰਬਰ ’ਤੇ ਰਖਿਆ ਗਿਆ ਹੈ।

ਏਸ਼ੀਆ ਉਪ ਮਹਾਦੀਪ ਦੇ ਸਿਰਫ 2 ਸ਼ਹਿਰ ਇਸ ਸੂਚੀ ’ਚ ਸ਼ਾਮਲ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਦਾ ਇਕ ਪ੍ਰਮੁੱਖ ਤੱਤ ਸ਼ਹਿਰਾਂ ’ਚ ਆਪਣੇ ਨਿਵਾਸੀਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਸਮਰਥਾ ਹੋਵੇਗੀ। ਸੇਫ ਸਿਟੀਜ਼ ਇੰਡੈਕਸ ਦੇ ਮੁਤਾਬਕ ਸੁਰੱਖਿਅਤ ਸ਼ਹਿਰਾਂ ਦੀ ਸੂਚੀ ਜਾਰੀ ਕਰਨ ਵੇਲੇ 2019 ਨੂੰ ਡਿਜੀਟਲ ਸੁਰੱਖਿਆ, ਹੈਲਥ ਕੇਅਰ, ਵਿਅਕਤੀਗਤ ਸੁਰੱਖਿਆ ਦੇ ਤਹਿਤ ਇਹ ਸਰਵੇਖਣ ਕੀਤਾ ਗਿਆ ਹੈ ਫਿਰ ਰੈਂਕਿੰਗ ਕੀਤੀ।

Worlds safest city

Share this Article
Leave a comment