ਹੁਣ ਪੱਤਰਕਾਰ ਦੇ ਮੁੰਡੇ ਨੇ ਫਸਾ ਲਿਆ ਅੰਦਰ ਬੈਠਾ ਸੌਦਾ ਸਾਧ, ਮਰਨ ਤੱਕ ਰਹਿਣਾ ਪੈ ਸਕਦੈ ਜੇਲ੍ਹ ‘ਚ

Prabhjot Kaur
1 Min Read
ਪੰਚਕੁਲਾ : ਸਾਧਵੀਆਂ ਦੇ ਬਲਾਤਕਾਰ ਮਾਮਲੇ ਚ ਰੋਹਤਕ ਦੀ ਜੇਲ ‘ਚ ਸਜਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਿਲਾਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਨੇ । ਸਾਲ 2002 ‘ਚ ਇੱਕ ਨਿੱਜੀ ਅਖਬਾਰ ਦੇ ਸੰਪਾਦਕ ਰਾਮਚੰਦਰ ਛਤਰਪਤੀ ਦੇ ਹੋਏ ਕਤਲ ਮਾਮਲੇ ‘ਚ ਹੁਣ ਰਾਮ ਰਹੀਮ ਖਿਲਾਫ 11 ਜਨਵਰੀ ਨੂੰ ਫੈਸਲਾ ਆਉਣ ਵਾਲਾ ਹੈ । ਦੱਸ ਦੇਈਏ ਕਿ ਪੱੱਤਰਕਾਰ ਰਾਮਚੰਦਰ ਛਤਰਪਤੀ ਦਾ ਕਤਲ ਗੋਲੀਆਂ ਮਾਰ ਕੇ ਕੀਤਾ ਗਿਆ ਸੀ ਤੇ ਇਸ ਦਾ
ਇਲਜ਼ਾਮ ਸੌਦਾ ਸਾਧ ‘ਤੇ ਲੱਗਿਆ ਸੀ। ਲੰਮੀ ਅਦਾਲਤੀ ਕਾਰਵਾਈ ਤੋਂ ਬਾਅਦ ਇਸ ਮਾਮਲੇ ਚ ਲੰਘੇ ਬੁੱਧਵਾਰ ਸਾਰੀਆਂ ਦਲੀਲਾਂ ਤੇ ਗਵਾਹ ਭੁਗਤਾ ਲਏ ਗਏ ਨੇ, ਤੇ 11 ਜਨਵਰੀ ਨੂੰ ਫੈਸਲਾ ਸੁਣਾਇਆ ਜਾ ਸਕਦੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ 25 ਅਗਸਤ 2017 ਨੂੰ ਪੰਚਕੁਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਸੌਦਾ ਸਾਧ ਨੂੰ ਸਾਧਵੀਆਂ ਦੇ ਜਿਣਸੀ ਸੋਸ਼ਣ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ ਸੀ, ਜਿਸ ਤੋਂ ਤੁਰੰਤ ਬਾਅਦ ਪੰਚਕੁਲਾ ‘ਚ ਰਾਮ ਰਹੀਮ ਦੇ ਸ਼ਰਧਾਲੂਆਂ ਵਲੋਂ ਹੰਗਾਮਾ ਕੀਤਾ ਗਿਆ ਸੀ ਤੇ ਕਈ ਥਾਈਂ ਅੱਗਾਂ ਲਗਾ ਦਿੱਤੀਆਂ ਸਨ । ਜਿਸ ਕਾਰਨ ਮਾਹੌਲ ਕਾਫੀ ਤਣਾਅਪੂਰਨ ਬਣ ਗਿਆ ਸੀ।

Share this Article
Leave a comment