Home / ਪੰਜਾਬ / ਹਰਿਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ 17 ਫਰਵਰੀ ਨੂੰ, ਹਲਵਾਰਾ ਵਿਖੇ ਸ਼੍ਰੀ ਜਤਿੰਦਰ ਪੰਨੂ ਨੂੰ ਦਿੱਤਾ ਜਾਵੇਗਾ ਇਹ ਪੁਰਸ਼ਕਾਰ

ਹਰਿਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ 17 ਫਰਵਰੀ ਨੂੰ, ਹਲਵਾਰਾ ਵਿਖੇ ਸ਼੍ਰੀ ਜਤਿੰਦਰ ਪੰਨੂ ਨੂੰ ਦਿੱਤਾ ਜਾਵੇਗਾ ਇਹ ਪੁਰਸ਼ਕਾਰ

ਲੁਧਿਆਣਾ :ਆਸਟਰੇਲੀਆ ਵੱਸਦੇ ਪੰਜਾਬੀ ਮੀਡੀਆ ਕਰਮੀ ਤੇ ਲੇਖਕ ਦਲਬੀਰ ਸਿੰਘ ਸੁੰਮਨ ਹਲਵਾਰਵੀ ਦੇ ਪਿਤਾ ਦੀ ਯਾਦ ਵਿੱਚ ਬਣੇ ਕਾਮਰੇਡ ਰਤਨ ਲਿੰਘ ਹਲਵਾਰਾ (ਇੰਗਲੈਂਡ ਵਾਲੇ)ਯਾਦਗਾਰੀ ਟਰਸਟ ਵੱਲੋਂ ਸਥਾਪਿਤ ਹਰਿਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ 17 ਫਰਵਰੀ ਨੂੰ ਸ਼੍ਰੀ ਗੁਰੂ ਰਾਮ ਦਾਸ ਕਾਲਜ ਆਫ ਐਜੂਕੇਸ਼ਨ ਪੱਖੋਵਾਲ ਰੋਡ ਹਲਵਾਰਾ  (ਲੁਧਿਆਣਾ)ਦੇ ਹਾਲ ਵਿੱਚ ਸਿਰਕੱਢ ਪੱਤਰਕਾਰ ਤੇ ਲੇਖਕ ਸ਼੍ਰੀ ਜਤਿੰਦਰ ਪੰਨੂ ਸੰਪਾਦਕ ਨਵਾਂ ਜ਼ਮਾਨਾ ਨੂੰ ਪ੍ਰਦਾਨ ਕੀਤਾ ਜਾਵੇਗਾ। ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸਖੀਰਾ ਚ 19 ਅਕਤੂਬਰ 1954 ਨੂੰ ਪੈਦਾ ਹੋਏ ਸ਼੍ਰੀ ਜਤਿੰਦਰ ਪੰਨੂ ਪਿਛਲੇ 35 ਸਾਲ ਤੋਂ ਪੰਜਾਬੀ ਅਖਬਾਰ ਨਵਾਂ ਜ਼ਮਾਨਾ ‘ਚ ਵੱਖ ਵੱਖ ਜਿੰਮੇਵਾਰੀਆਂ ਨਿਭਾਉਣ ਦੇ ਨਾਲ ਨਾਲ ਦੇਸ਼ ਵਿਦੇਸ਼ ਦੇ ਪ੍ਰਿੰਟ ਤੇ ਇਲੈਕਟਰਾਨਿਕ ਮੀਡੀਆ ਵਿੱਚ ਬੇਬਾਕ ਟਿਪਣੀਕਾਰ ਵਜੋਂ ਜਾਣੇ ਪਛਾਣੇ ਚਿਹਰੇ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਸਾਹਿੱਤ ਅਕਾਦਮੀ ਲੁਧਿਆਣਾ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਵੀ ਜੀਵਨ ਮੈਂਬਰ ਹਨ। ਪੁਰਸਕਾਰ ਚੋਣ ਕਮੇਟੀ ਦੇ ਚੇਅਰਮੈਨ ਦਲਬੀਰ ਸਿੰਘ ਸੁੰਮਨ ਹਲਵਾਰਵੀ, ਸਰਬਜੀਤ ਸੋਹੀ ਤੇ ਡਾ: ਨਵਤੇਜ ਸਿੰਘ ਹਲਵਾਰਵੀ ਨੇ ਦੱਸਿਆ ਕਿ ਸ਼੍ਰੀ ਜਤਿੰਦਰ ਪੰਨੂ ਆਪਣੀਆਂ ਆਲੋਚਨਾਤਮਿਕ ਵਾਰਤਕ ਪੁਸਤਕਾਂ ਦਾਸਤਾਨ ਪੱਛੋਂ ਦੇ ਪੱਛਿਆਂ ਦੀ,ਸਿੱਖ ਧਰਮ ਦੇ ਸਮਾਜਿਕ ਸਰੋਕਾਰ, ਤੁਕ ਤਤਕਰਾ- ਵਾਰਾਂ ਭਾਈ ਗੁਰਦਾਸ, ਰੰਗ ਦੁਨੀਆਂ ਦੇ ਅਤੇ ਕਾਵਿ ਪੁਸਤਕ ਅੱਜਨਾਮਾ ਤੋਂ ਇਲਾਵਾ ਕਾਵਿ ਵਿਅੰਗ ਛੀਓੜੰਬਾ ਕਾਰਨ ਹਮੇਸ਼ਾਂ ਚਰਚਾ ‘ਚ ਰਹੇ ਹਨ। ਇਹ ਐਲਾਨ ਟਰਸਟ ਦੇ ਪ੍ਰਧਾਨ ਪ੍ਰੋ: ਗੁਰਭਜਨ ਗਿੱਲ, ਮੀਤ ਪ੍ਰਧਾਨ ਡਾ: ਗੋਪਾਲ ਸਿੰਘ ਬੁੱਟਰ , ਜਨਰਲ ਸਕੱਤਰ ਡਾ: ਨਿਰਮਲ ਜੌੜਾ, ਡਾ: ਜਗਵਿੰਦਰ ਜੋਧਾ ਸਕੱਤਰ ਸਰਗਰਮੀਆਂ ਤੇ ਵਿੱਤ ਸਕੱਤਰ ਮਨਜਿੰਦਰ ਸਿੰਘ ਧਨੋਆ ਨੇ ਕਰਦਿਆਂ ਕਿਹਾ ਹੈ ਕਿ ਸਮਾਗਮ ਦੀ ਪ੍ਰਧਾਨਗੀ ਡਾ: ਐੱਸ ਪੀ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਕਰਨਗੇ, ਜਦ ਕਿ ਮੁੱਖ ਮਹਿਮਾਨ ਵਜੋਂ ਡਾ: ਸੁਰਜੀਤ ਸਿੰਘ ਭੱਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਣਗੇ। ਸੱਦੇ ਗਏ ਕਵੀਆਂ ਸਰਵ ਸ਼੍ਰੀ ਤ੍ਰੈਲੋਚਨ ਲੋਚੀ, ਅਰਤਿੰਦਰ ਸੰਧੂ, ਮੋਹਨ ਗਿੱਲ,ਡਾ: ਅਜੀਤਪਾਲ ਮੋਗਾ, ਸੁਖਵਿੰਦਰ ਅੰਮ੍ਰਿਤ,ਬੂਟਾ ਸਿੰਘ ਚੌਹਾਨ, ਗੋਪਾਲ ਸਿੰਘ ਬੁੱਟਰ,ਬਲਵਿੰਦਰ ਸੰਧੂ ,ਹਰਵਿੰਦਰ ਗੁਲਾਬਾਸੀ, ਮਨਜਿੰਦਰ ਧਨੋਆ, ਸੁਨੀਲ ਚੰਦਿਆਣਵੀ, ਹਰਬੰਸ ਮਾਲਵਾ,ਮਨਜੀਤ ਪੁਰੀ, ਸ਼ਮਸ਼ੇਰ ਮੋਹੀ,ਜਗਵਿੰਦਰ ਜੋਧਾ, ਭਗਵਾਨ ਢਿੱਲੋਂ, ਅਮਰੀਕ ਸਿੰਘ ਤਲਵੰਡੀ ਤੇ ਆਧਾਰਿਤ ਕਵੀ ਦਰਬਾਰ ਨੂੰ ਰੀਕਾਰਡ ਵੀ ਕੀਤਾ ਜਾਵੇਗਾ।

Check Also

ਚੰਡੀਗੜ੍ਹ ਵਿੱਚ ਪੰਜਾਬ ਪੈਟਰਨ ‘ਤੇ ਰਿਟਾਇਰਮੈਂਟ ਫਾਰਮੂਲਾ ਲਾਗੂ : 240 ਮੁਲਾਜ਼ਮ ਹੋਣਗੇ ਸੇਵਾ ਮੁਕਤ

ਚੰਡੀਗੜ੍ਹ (ਅਵਤਾਰ ਸਿੰਘ) : ਚੰਡੀਗੜ੍ਹ ਵਿੱਚ ਪੰਜਾਬ ਪੈਟਰਨ ‘ਤੇ ਰਿਟਾਇਰਮੈਂਟ 58 ਸਾਲ ਦਾ ਫਾਰਮੂਲਾ ਲਾਗੂ …

Leave a Reply

Your email address will not be published. Required fields are marked *