ਦਾਖਾਂ ਤੋਂ ਸੁਖਬੀਰ ਦੇ ਯੋਧੇ ਨੇ ਮਾਰੀ ਬਾਜ਼ੀ!
ਪੰਜਾਬੀ ਦੀ ਇੱਕ ਕਹਾਵਤ ਹੈ ‘ਕੁੰਡੀਆਂ ਦੇ ਸਿੰਙ ਫਸ ਗਏ ਕੋਈ ਨਿੱਤਰੂ ਵੜੇਵੇਂ ਖਾਣੀ’ ਭਾਵ ਫਸਵੇਂ ਮੈਚਾਂ ਵਿੱਚ ਕੋਈ ਤਕੜਾ ਹੀ ਜਿੱਤੇਗਾ। ਇਸ ਕਹਾਵਤ ਨੂੰ ਜਿੱਥੇ ਪੰਜਾਬ ਦੀਆਂ ਜ਼ਿਮਨੀ ਚੋਣਾਂ ਨਾਲ ਮਿਲਾ ਕੇ ਦੇਖਿਆ ਜਾਣ ਲੱਗ ਪਿਆ ਹੈ ਉੱਥੇ ਮੁੱਲਾਂਪੁਰ ਦਾਖਾਂ ਦੀਆਂ ਚੋਣਾਂ ਨਾਲ ਤਾਂ ਇਸ ਕਹਾਵਤ ਦੀ ਚਰਚਾ ਵਧੇਰੇ ਹੀ ਹੋ ਰਹੀ ਹੈ। ਇੱਥੇ ਉਂਝ ਤਾਂ ਭਾਵੇਂ ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰਾਂ ਦਾ ਫਸਵਾਂ ਮੈਚ ਲੱਗਾ ਰਿਹਾ ਪਰ ਇੱਥੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੇ ਬਾਜ਼ੀ ਮਾਰੀ ਹੈ।
ਦੱਸ ਦਈਏ ਕਿ ਮਨਪ੍ਰੀਤ ਸਿੰਘ ਇਆਲੀ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਆਗੂ ਅਮਨਦੀਪ ਸਿੰਘ ਮੋਹੀ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੰਦੀਪ ਸੰਧੂ ਨਾਲ ਵਧੇਰੇ ਫਸਵਾਂ ਦਿਖਾਈ ਦਿੱਤਾ। ਸੰਧੂ ਅਤੇ ਇਆਲੀ ਵਿਚਕਾਰ ਮੈਚ ਆਖੀਰ ਤੱਕ ਬਿਲਕੁਲ ਫਸਵਾਂ ਸੀ। ਇਸ ਲਈ ਅੰਤ ਤੱਕ ਕੁਝ ਵੀ ਕਿਹਾ ਜਾਣਾ ਮੁਸ਼ਕਲ ਦਿੱਤਾ।
ਪਾਰਟੀ | ਦਾਖਾਂ ਤੋਂ ਉਮੀਦਵਾਰ | ਕੁੱਲ ਵੋਟਾਂ |
ਸ਼੍ਰੋਮਣੀ ਅਕਾਲੀ ਦਲ | ਮਨਪ੍ਰੀਤ ਸਿੰਘ ਇਯਾਲੀ | 66297 |
ਕਾਂਗਰਸ | ਸੰਦੀਪ ਸੰਧੂ | 51625 |
ਆਮ ਆਦਮੀ ਪਾਰਟੀ | ਅਮਨਦੀਪ ਸਿੰਘ ਮੋਹੀ | 2804 |
ਮੁਕੇਰੀਆਂ ਤੋਂ ਇੰਦੂ ਬਾਲਾ ਨੇ ਮਾਰੀ ਬਾਜ਼ੀ
ਵਿਧਾਨ ਸਭਾ ਹਲਕਾ ਮੁਕੇਰੀਆਂ ਤੋਂ ਕਾਂਗਰਸ ਦੇ ਵਿਧਾਇਕ ਰਜਨੀਸ਼ ਬੱਬੀ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀਟ ‘ਤੇ ਬੀਤੀ 21 ਅਕਤੂਬਰ ਨੂੰ ਜ਼ਿਮਨੀ ਚੋਣਾਂ ਹੋਈਆਂ। ਇਸ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਵੱਲੋਂ ਆਪਣੇ ਉਮੀਦਵਾਰ ਦੇ ਤੌਰ ‘ਤੇ ਬੱਬੀ ਦੀ ਪਤਨੀ ਇੰਦੂ ਬਾਲਾ ਨੂੰ ਉਤਾਰਿਆ ਗਿਆ ਸੀ। ਇਨ੍ਹਾਂ ਚੋਣਾਂ ਦੌਰਾਨ ਇੰਦੂ ਬਾਲਾ ਨੇ ਜਿੱਤ ਨੂੰ ਯਕੀਨੀ ਬਣਾਇਆ ਹੈ।
ਦੱਸ ਦਈਏ ਕਿ ਇੰਦੂ ਬਾਲਾ ਨੇ ਭਾਜਪਾ ਦੇ ਵਿਧਾਇਕ ਜੰਗੀ ਲਾਲ ਮਹਾਜ਼ਨ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਧਿਆਨ ਸਿੰਘ ਮੁਲਤਾਨੀ ਵਿਰੁੱਧ ਚੋਣ ਲੜੀ ਸੀ। ਇਹ ਚੋਣ ਕਾਫੀ ਜ਼ਬਰਦਸਤ ਦਿਖਾਈ ਦਿੱਤੀ ਪਰ ਫਿਰ ਵੀ ਕਾਂਗਰਸ ਦੀ ਉਮੀਦਵਾਰ ਵਜੋਂ ਇੰਦੂ ਬਾਲਾ ਨੇ ਜਿੱਤ ਦਾ ਝੰਡਾ ਲਹਿਰਾਇਆ।
ਪਾਰਟੀ | ਮੁਕੇਰੀਆਂ ਤੋਂ ਉਮੀਦਵਾਰ | ਕੁੱਲ ਵੋਟਾਂ |
ਕਾਂਗਰਸ | ਇੰਦੂ ਬਾਲਾ | 53910 |
ਬੀਜੇਪੀ | ਜੰਗੀ ਲਾਲ ਮਹਾਜਨ | 50470 |
ਆਮ ਆਦਮੀ ਪਾਰਟੀ | ਗੁਰਧਿਆਨ ਸਿੰਘ ਮੁਲਤਾਨੀ | 8261 |
ਫਗਵਾੜਾ ਤੋਂ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਜੇਤੂ
ਫਗਵਾੜੇ ਤੋਂ ਭਾਜਪਾ ਵਿਧਾਇਕ ਸੋਮ ਪ੍ਰਕਾਸ਼ ਦੇ ਲੋਕ ਸਭਾ ਚੋਣ ਲੜਨ ਤੋਂ ਬਾਅਦ ਇਹ ਹਲਕਾ ਵੀ ਆਪਣੇ ਵਿਧਾਇਕ ਤੋਂ ਸੱਖਣਾ ਹੋ ਗਿਆ ਸੀ। ਜਿੱਥੇ ਹੁਣ ਜ਼ਿਮਨੀ ਚੋਣਾਂ ਹੋਈਆਂ ਹਨ ਅਤੇ ਅੱਜ ਨਤੀਜੇ ਐਲਾਨੇ ਗਏ ਹਨ। ਇਨ੍ਹਾਂ ਨਤੀਜਿਆਂ ਦੌਰਾਨ ਇਹ ਸੀਟ ਭਾਜਪਾ ਦੇ ਹੱਥੋਂ ਚਲੀ ਗਈ ਹੈ ਕਿਉਂਕਿ ਇੱਥੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੇ ਜਿੱਤ ਹਾਸਲ ਕੀਤੀ ਹੈ।
ਪਾਰਟੀ | ਫਗਵਾੜਾ ਤੋਂ ਉਮੀਦਵਾਰ | ਕੁੱਲ ਵੋਟਾਂ |
ਕਾਂਗਰਸ | ਬਲਵਿੰਦਰ ਸਿੰਘ ਧਾਲੀਵਾਲ | 49215 |
ਬੀਜੇਪੀ | ਰਾਜੇਸ਼ ਬੱਗਾ | 23099 |
ਆਮ ਆਦਮੀ ਪਾਰਟੀ | ਸੰਤੋਸ਼ ਕੁਮਾਰ | 2910 |
ਬਸਪਾ | ਭਗਵਾਨ ਦਾਸ | 15990 |
ਜਲਾਲਾਬਾਦ ਤੋਂ ਕਾਂਗਰਸੀ ਉਮੀਦਵਾਰ ਰਮਿੰਦਰ ਸਿੰਘ ਆਂਵਲਾ ਜੇਤੂ:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਲੋਕ ਸਭਾ ਚੋਣ ਲੜ ਕੇ ਸੰਸਦ ‘ਚ ਚਲੇ ਜਾਣ ‘ਤੇ ਆਪਣੇ ਵਿਧਾਇਕ ਤੋਂ ਸੱਖਣੇ ਹੋਏ ਇਸ ਇਲਾਕੇ ਨੂੰ ਅੱਜ ਆਪਣਾ ਨਵਾਂ ਵਿਧਾਇਕ ਮਿਲ ਗਿਆ ਹੈ। ਪਰ ਇਹ ਸੀਟ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਹੱਥੋਂ ਖੁੱਸ ਗਈ ਹੈ ਕਿਉਂਕਿ ਇਸ ਵਾਰ ਇੱਥੋਂ ਕਾਂਗਰਸ ਪਾਰਟੀ ਨੇ ਬਾਜ਼ੀ ਮਾਰੀ ਹੈ ਅਤੇ ਕਾਂਗਰਸ ਦੇ ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਇਹ ਸੀਟ ਕੇ ਕਾਂਗਰਸ ਦੀ ਝੋਲੀ ਪਾ ਦਿੱਤੀ ਹੈ।
ਦੱਸ ਦਈਏ ਕਿ ਆਵਲਾ ਦਾ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਰਾਜ ਸਿੰਘ ਡਿੱਬੀਪੁਰਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਸਿੰਘ ਕਚੂਰਾ ਨਾਲ ਸੀ। ਜਿਨ੍ਹਾਂ ਨੂੰ ਪਛਾੜਦਿਆਂ ਆਵਲਾ ਨੇ ਜਿੱਤ ਹਾਸਲ ਕੀਤੀ ਹੈ।
ਪਾਰਟੀ | ਜਲਾਲਾਬਾਦ ਤੋਂ ਉਮੀਦਵਾਰ | ਵੋਟਾਂ |
ਕਾਂਗਰਸ | ਕਾਂਗਰਸ ਰਮਿੰਦਰ ਸਿੰਘ ਆਂਵਲਾ | 76098 |
ਸ਼੍ਰੋਮਣੀ ਅਕਾਲੀ ਦਲ | ਡਾ. ਰਾਜ ਸਿੰਘ ਡਿੱਬੀਪੁਰਾ | 59465 |
ਆਮ ਆਦਮੀ ਪਾਰਟੀ | ਮਹਿੰਦਰ ਸਿੰਘ ਕਚੂਰਾ | 11301 |