Friday, August 23 2019
Home / ਸਿਆਸਤ / ਸੰਨੀ ਦਿਓਲ ‘ਤੇ ਡਿੱਗੀ ਇੱਕ ਹੋਰ ਮੁਸੀਬਤ, ਹੁਣ ਮੰਗਣਗੇ ਮਾਫੀ?

ਸੰਨੀ ਦਿਓਲ ‘ਤੇ ਡਿੱਗੀ ਇੱਕ ਹੋਰ ਮੁਸੀਬਤ, ਹੁਣ ਮੰਗਣਗੇ ਮਾਫੀ?

ਗੁਰਦਾਸਪੁਰ : ਲੋਕ ਸਭਾ ਚੋਣਾਂ ਦੇ ਇਸ ਮਾਹੌਲ ‘ਚ ਜਿੱਥੇ ਹਰ ਉਮੀਦਵਾਰ ਜਿੱਤ ਹਾਸਲ ਕਰਨ ਲਈ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਿਹਾ ਹੈ ਉੱਥੇ ਹੀ ਇੰਝ ਲਗਦਾ ਹੈ ਕਿ ਭਾਜਪਾ ਉਮੀਦਵਾਰ ਸੰਨੀ ਦਿਓਲ ਦੀਆਂ ਮੁਸੀਬਤਾਂ ਦਿਨ-ਬ-ਦਿਨ ਵਧਦੀਆਂ ਹੀ ਜਾ ਰਹੀਆਂ ਨੇ। ਜੀ ਹਾਂ ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਕਦੇ ਉਹ ਈਵੀਐਮ ਮਸ਼ੀਨ ‘ਤੇ ਆਪਣੇ ਨਾਮ ਨੂੰ ਲੈ ਕੇ ਤੇ ਕਦੇ ਕਿਸੇ ਹੋਰ ਕਾਰਨ ਲਗਾਤਾਰ ਮੁਸੀਬਤਾਂ ‘ਚ ਘਿਰਦੇ ਹੀ ਜਾ ਰਹੇ ਹਨ। ਈਵੀਐਮ ਮਸ਼ੀਨ ‘ਤੇ ਨਾਮ ਬਦਲੀ ਨੂੰ ਲੈ ਕੇ ਖੜ੍ਹਾ ਹੋਇਆ ਮਸਲਾ ਅਜੇ ਕੁਝ ਠੰਡਾ ਹੀ ਹੋਇਆ ਸੀ ਕਿ ਸੰਨੀ ਨੂੰ ਇੱਕ ਹੋਰ ਮੁਸੀਬਤ ਨੇ ਆਨ ਘੇਰਿਆ ਹੈ। ਹੁਣ ਇਹ ਮੁਸੀਬਤ ਪਈ ਹੈ ਉਨ੍ਹਾਂ ਦੇ ਰੋਡ ਸ਼ੋਅ ਦੌਰਾਨ। ਜਾਣਕਾਰੀ ਮੁਤਾਬਕ ਸੰਨੀ ਦਿਓਲ ‘ਤੇ ਦੋਸ਼ ਹੈ ਕਿ ਆਪਣੇ ਰੋਡ ਸ਼ੋਅ ਦੌਰਾਨ ਉਨ੍ਹਾਂ ਨੇ ਹਿੰਦੂ ਧਰਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਅਤੇ ਇਸੇ ਮਸਲੇ ਨੂੰ ਲੈ ਕੇ ਸ਼ਿਵ ਸੈਨਾ ਹਿੰਦੁਸਤਾਨ ਦੀ ਨੌਜਵਾਨ ਇਕਾਈ ਦੇ ਪ੍ਰਧਾਨ ਹਨੀ ਮਹਾਜਨ ਵੱਲੋਂ ਸ਼ਿਕਾਇਤ ਦਰਜ ਕਰਵਾ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਦੱਸ ਦਈਏ ਕਿ ਬੀਤੇ ਦਿਨੀਂ ਸੋਸ਼ਲ ਮੀਡੀਆ ‘ਤੇ ਸੰਨੀ ਦਿਓਲ ਦੇ ਰੋਡ ਸ਼ੋਅ ਦੀ ਇੱਕ ਅਜਿਹੀ ਤਸਵੀਰ ਵਾਇਰਲ ਹੋਈ ਸੀ ਜਿਸ ਵਿੱਚ ਇੰਝ ਲੱਗ ਰਿਹਾ ਸੀ ਕਿ ਜਿਸ ਟਰੱਕ ‘ਤੇ ਬੈਠ ਕੇ ਸੰਨੀ ਦਿਓਲ ਵੱਲੋਂ ਰੋਡ ਸ਼ੋਅ ਕੀਤਾ ਜਾ ਰਿਹਾ ਸੀ ਉਸ ਟਰੱਕ ਦੀ ਛੱਤ ‘ਤੇ ਲੱਗੀ ਸ਼ਿਵਜੀ ਦੀ ਤਸਵੀਰ ‘ਤੇ ਪੈਰ ਰੱਖ ਕੇ ਬੈਠੇ ਹਨ। ਇਸ ਤੋਂ ਬਾਅਦ ਸਮੂਹ ਹਿੰਦੂ ਧਰਮ ਨਾਲ ਸਬੰਧਤ ਲੋਕਾਂ ਵੱਲੋਂ ਇਸ ਦੀ ਨਿਖੇਧੀ ਕੀਤੀ ਗਈ ਅਤੇ ਸ਼ਿਵ ਸੈਨਾ ਹਿੰਦੁਸਤਾਨ ਦੀ ਨੌਜਵਾਨ ਇਕਾਈ ਦੇ ਪ੍ਰਧਾਨ ਹਨੀ ਮਹਾਜਨ ਅਤੇ ਹੋਰਨਾਂ ਨੇ ਮਿਲ ਕੇ ਸੰਨੀ ਦਿਓਲ ਦੇ ਖਿਲਾਫ ਸ਼ਿਕਾਇਤ ਕੀਤੀ ਹੈ ਤੇ ਕਾਰਵਾਈ ਦੀ ਮੰਗ ਕੀਤੀ ਹੈ।

Check Also

ਕੇਂਦਰ ਵਲੋਂ ਪੰਜਾਬ ਦੇ ਹੜ੍ਹ ਮਾਰੇ ਲੋਕਾਂ ਨਾਲ ਵੀ ਵਿਤਕਰਾ? ਆਹ ਦੇਖੋ! ਪੰਜਾਬ ਨੂੰ ਛੱਡ ਬਾਕੀ ਹੜ੍ਹ ਪ੍ਰਭਾਵਿਤ ਸੂਬਿਆਂ ਲਈ ਕੀ ਕੀਤਾ ਮੋਦੀ ਸਰਕਾਰ ਨੇ ?

ਚੰਡੀਗੜ: ਇਸ ਵੇਲੇ ਜਦੋਂ ਇੱਕ ਪਾਸੇ ਪੂਰਾ ਪੰਜਾਬ ਹੜ੍ਹਾਂ ਦੀ ਮਾਰ ਹੇਠਾਂ ਆਇਆ ਹੋਇਆ ਹੈ …

Leave a Reply

Your email address will not be published. Required fields are marked *