Saturday , August 17 2019
Home / ਸੰਸਾਰ / ਸੜ੍ਹਕ ਕਿਨਾਰੇ ਪੁਲ ‘ਤੇ ਲਟਕਦੀਆਂ 19 ਲਾਸ਼ਾਂ ਦੇ ਨਾਲ ਮਿਲਿਆ ਧਮਕੀ ਭਰਿਆ ਬੈਨਰ

ਸੜ੍ਹਕ ਕਿਨਾਰੇ ਪੁਲ ‘ਤੇ ਲਟਕਦੀਆਂ 19 ਲਾਸ਼ਾਂ ਦੇ ਨਾਲ ਮਿਲਿਆ ਧਮਕੀ ਭਰਿਆ ਬੈਨਰ

ਮੈਕਸੀਕੋ : ਤੁਸੀ ਅਕਸਰ ਫਿਲਮਾਂ ‘ਚ ਡਰਗ ਮਾਫੀਆ ਨੂੰ ਆਪਣੇ ਰਸਤੇ ‘ਚ ਆਉਣ ਵਾਲੇ ਲੋਕਾਂ ਨੂੰ ਬੇਰਹਿਮੀ ਨਾਲ ਮਾਰਦੇ ਹੋਏ ਜ਼ਰੂਰ ਦੇਖਿਆ ਹੋਵੇਗਾ। ਮੈਕਸੀਕੋ ਦੇ ਡਰਗ ਮਾਫੀਆ ਨੇ ਕੁਝ ਇਸੇ ਤਰ੍ਹਾਂ ਹੀ ਦਿਲ ਦਹਿਲਾਉਣ ਵਾਲੀ ਖੂਨ ਦੀ ਹੋਲੀ ਖੇਡੀ।ਖਬਰਾਂ ਅਨੁਸਾਰ ਮੈਕਸੀਕੋ ਦੀ ਪੁਲਿਸ ਨੇ ਅੱਧਨੰਗੀ ਹਾਲਤ ‘ਚ 19 ਲਾਸ਼ਾਂ ਨੂੰ ਬਰਾਮਦ ਕੀਤਾ ਹੈ। ਇਨ੍ਹਾਂ ਵਿੱਚੋਂ 9 ਲਾਸ਼ਾਂ ਪੁਲ ‘ਤੇ ਲਟਕ ਰਹੀਆਂ ਸਨ ਤੇ ਸੜਕ ਕਿਨਾਰੇ ਖੁਰਦ-ਬੁਰਦ ਹਾਲਤ ਵਿਚ 7 ਲਾਸ਼ਾਂ ਮਿਲੀਆਂ। ਉੱਥੇ ਹੀ ਸੜਕ ਤੋਂ ਥੋੜ੍ਹੀ ਦੂਰੀ ‘ਤੇ 3 ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਜਿਸ ਨਾਲ ਕੁੱਲ ਮਿਲਾ ਕੇ ਲਾਸ਼ਾਂ ਦੀ ਗਿਣਤੀ 19 ਹੋ ਗਈ।

ਪੁਲ ਨਾਲ ਲਟਕਦੀਆਂ ਲਾਸ਼ਾਂ ਨੇੜੇ ਇਕ ਬੈਨਰ ਵੀ ਮਿਲਿਆ ਹੈ, ਜਿਸ ਵਿਚ ਡਰੱਗ ਮਾਫੀਆ ਨੇ ਵਿਰੋਧੀਆਂ ਨੂੰ ਧਮਕੀ ਦਿੱਤੀ ਹੈ। ਇਸ ਨੂੰ ਨਸ਼ੀਲੇ ਪਦਾਰਥਾਂ ਦਾ ਵਪਾਰ ਕਰਨ ਵਾਲੇ ਗੈਂਗ ਵੱਲੋਂ ਹਿੰਸਾ ਦੀ ਵਾਪਸੀ ਮੰਨਿਆ ਜਾ ਰਿਹਾ ਹੈ, ਜੋ ਮੈਕਸੀਕੋ ਵਿਚ ਸਾਲ 2006-2012 ਵਿਚ ਆਪਣੇ ਸਿਖਰ ‘ਤੇ ਸੀ।

ਉਸ ਦੌਰ ਵਿਚ ਪ੍ਰਸ਼ਾਸਨ ਅਤੇ ਵਿਰੋਧੀ ਗਿਰੋਹਾਂ ਨੂੰ ਸੰਦੇਸ਼ ਦੇਣ ਲਈ ਲੋਕਾਂ ਦਾ ਕਤਲ ਕਰ ਕੇ ਲਾਸ਼ਾਂ ਸੜ੍ਹਕ ਕਿਨਾਰੇ ਸੁੱਟ ਦਿੱਤੀਆਂ ਜਾਂਦੀਆਂ ਸਨ। ਮਿਚੋਆਕਾਨ ਦੇ ਅਟਾਰਨੀ ਜਨਰਲ ਐਡ੍ਰੀਅਨ ਲੋਪੇਜ਼ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਪੁਲ ਤੋਂ ਬਰਾਮਦ ਦੋ ਲਾਸ਼ਾਂ ਅੱਧ ਨੰਗੀ ਹਾਲਤ ਵਿਚ ਸਨ ਅਤੇ ਉਨ੍ਹਾਂ ਦੇ ਗਲੇ ਵਿਚ ਜਾਲ ਸੀ ਜਿਨ੍ਹਾਂ ‘ਚੋਂ ਇਕ ਖੁਰਦ ਬੁਰਦ ਲਾਸ਼ ਔਰਤ ਦੀ ਸੀ।

ਜਾਣਕਾਰੀ ਅਨੁਸਾਰ ਪੀੜਤ ਉਰੂਪਾਨ ਸ਼ਹਿਰ ਦੇ ਹਨ, ਜਿਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ ਤੇ ਕੁਝ ਲਾਸ਼ਾਂ ਦੇ ਹੱਥ ਬੰਨ੍ਹੇ ਹੋਏ ਸਨ। ਲਾਸ਼ਾਂ ਨੇੜੇ ਲੱਗੇ ਬੈਨਰ ਤੋਂ ਹਾਲੇ ਕੁਝ ਸਾਫ ਨਹੀਂ ਹੋ ਸਕਿਆ ਹੈ ਪਰ ਇਹ ਬਦਨਾਮ ਗੈਂਗ ਜਲਿਸਕੋ ਵੱਲ ਇਸ਼ਾਰਾ ਕਰਦਾ ਹੈ। ਬੈਨਰ ਵਿਚ ਲਿਖਿਆ ਹੈ ਦੇਸ਼ਭਗਤ ਬਣੋ, ਵਿਆਗਰਾ ਨੂੰ ਖਤਮ ਕਰੋ।

 

Check Also

Russian Plane Crash-Land

ਪਾਈਲਟ ਨੇ ਮੱਕੀ ਦੇ ਖੇਤਾਂ ‘ਚ ਉਤਾਰਿਆ ਜਹਾਜ਼, ਸਮਝਦਾਰੀ ਨਾਲ ਬਚਾਈਆਂ 226 ਜਾਨਾਂ

ਮਾਸਕੋ: ਰੂਸ ਦੀ ਰਾਜਧਾਨੀ ਮਾਸਕੋ ‘ਚ ਇੱਕ ਵੱਡਾ ਜਹਾਜ਼ ਹਾਦਸਾ ਹੁੰਦੇ – ਹੁੰਦੇ ਟਲ ਗਿਆ। …

Leave a Reply

Your email address will not be published. Required fields are marked *