ਸ੍ਰੀ ਲੰਕਾ ਦੇ 2 ਕ੍ਰਿਕਿਟ ਖਿਡਾਰੀਆਂ ਵਿਰੁੱਧ ਕ੍ਰਿਕਿਟ ‘ਚ ਭ੍ਰਿਸ਼ਟਾਚਾਰ ਕਰਨ ਦਾ ਪਰਚਾ ਦਰਜ, ਹੁਣ ਨਹੀਂ ਖੇਡ ਸਕਣਗੇ ਕ੍ਰਿਕਿਟ?

TeamGlobalPunjab
1 Min Read

ਚੰਡੀਗੜ੍ਹ : ਸ਼੍ਰੀ ਲੰਕਾ ਦੇ ਸਾਬਕਾ ਕ੍ਰਿਕਟ ਖਿਡਾਰੀ ਨੁਵਾਨ ਜੋਇਸਾ ਅਤੇ ਆਵਿਸ਼ਕਾ ਗੁਣਾਵਰਧਨ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਤਹਿਤ ਆਈਸੀਸੀ ਵੱਲੋਂ ਮੁਅੱਤਲ ਕੀਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਦੋਨਾਂ ਖਿਡਾਰੀਆਂ ‘ਤੇ ਬੀਤੇ ਸਾਲ ਦਸੰਬਰ ‘ਚ ਯੁਏਈ ‘ਚ ਖੇਡੇ ਗਏ ਟੀ-10 ਲੀਗ ਦੌਰਾਨ ਭ੍ਰਿਸ਼ਟਾਚਾਰ ਕਰਨੇ ਦੇ ਦੋਸ਼ ਹਨ। ਇਸ ਸਬੰਧੀ ਨੁਵਾਨ ਅਤੇ ਆਵਿਸ਼ਕਾ ਨੂੰ 14 ਮਈ ਤੱਕ ਆਪਣੇ ‘ਤੇ ਲੱਗੇ ਦੋਸ਼ਾਂ ਸਬੰਧੀ ਜਵਾਬ ਦੇਣ ਲਈ ਵੀ ਕਿਹਾ ਜਾ ਰਿਹਾ ਹੈ।

ਦੱਸ ਦਈਏ ਕਿ ਇੰਟਰਨੈਸ਼ਨਲ ਕ੍ਰਿਕਿਟ ਕਾਨਫਰੰਸ ਦੀ ਭ੍ਰਿਸ਼ਟਾਚਾਰ ਵਿਰੋਧੀ ਇਕਾਈ ਏਸੀਯੂ ਨੇ ਬੀਤੇ ਸ਼ੁਕਰਵਾਰ ਨੂੰ ਸਾਬਕਾ ਤੇਜ ਗੇਂਦਬਾਜ ਨੁਵਾਨ ਅਤੇ ਬੱਲੇਬਾਜ ਆਵਿਸ਼ਕਾ ‘ਤੇ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰ ਲਿਆ ਹੈ। ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਟੀ-10 ਲੀਗ ‘ਚ ਅਮੀਰਾਤ ਕ੍ਰਿਕਟ ਬੋਰਡ (ਈਸੀਬੀ) ਦੇ ਭ੍ਰਿਸ਼ਟਾਚਾਰ ਵਿਰੋਧੀ ਨਿਯਮਾਂ ਦਾ ਦੋਸ਼ੀ ਪਾਇਆ ਗਿਆ ਹੈ।

 

Share this Article
Leave a comment