ਕੇਂਦਰ ਦੇ ਪਾਲਤੂ ਜਾਨਵਰ ਬਣ ਕੇ ਕੰਮ ਕਰ ਰਹੀਆਂ ਹਨ ਜਾਂਚ ਏਜੰਸੀਆਂ : ਠਾਕਰੇ

Global Team
2 Min Read

ਮੁੰਬਈ— ਮਨੀ ਲਾਂਡਰਿੰਗ ਮਾਮਲੇ ਚ ਸੰਜੇ ਰਾਊਤ ਨੂੰ ਬੀਤੇ ਦਿਨੀਂ ਅਦਾਲਤ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ ਜਿਸ ਤੋਂ ਬਾਅਦ ਲਗਾਤਾਰ ਭਾਰਤ ਦੀ ਸਿਆਸਤ ਭਖਦੀ ਦਿਖਾਈ ਦੇ ਰਹੀ ਹੈ  । ਜੇਕਰ ਗੱਲ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਦੀ ਕਰ ਲਈਏ ਤਾਂ ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰੀ ਜਾਂਚ ਏਜੰਸੀਆਂ ‘ਕੇਂਦਰ ਦੇ ਪਾਲਤੂ ਜਾਨਵਰਾਂ’ ਵਾਂਗ ਕੰਮ ਕਰ ਰਹੀਆਂ ਹਨ ਅਤੇ ਮਨੀ ਲਾਂਡਰਿੰਗ ਮਾਮਲੇ ‘ਚ ਸੰਸਦ ਮੈਂਬਰ ਸੰਜੇ ਰਾਉਤ ਨੂੰ ਜ਼ਮਾਨਤ ਦੇਣ ਦਾ ਅਦਾਲਤ ਦਾ ਫੈਸਲਾ ਦੇਸ਼ ਲਈ ਇਸ ਦੀ ਪ੍ਰਤੱਖ ਉਦਾਹਰਣ ਹੈ। ਸ਼ਿਵ ਸੈਨਾ ਦੇ ਇਕ ਧੜੇ ਦੇ ਮੁਖੀ ਠਾਕਰੇ ਨੇ ਮੁੰਬਈ ਦੇ ਬਾਂਦਰਾ ਇਲਾਕੇ ‘ਚ ਆਪਣੀ ਰਿਹਾਇਸ਼ ‘ਮਾਤੋਸ਼੍ਰੀ’ ‘ਤੋਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਉਤ ਨੂੰ ਫਿਰ ਤੋਂ ਝੂਠੇ ਕੇਸ ‘ਚ ਫਸਾਇਆ ਜਾ ਸਕਦਾ ਹੈ।

 

ਉੱਧਰ ਦੂਜੇ ਪਾਸੇ ਰਾਜ ਸਭਾ ਮੈਂਬਰ ਸੰਜੇ ਰਾਉਤ ਨੇ ਊਧਵ ਠਾਕਰੇ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਕਿ ਉਨ੍ਹਾਂ ਨੂੰ ਪਾਰਟੀ ‘ਤੇ ਭਰੋਸਾ ਹੈ ਕਿ ਉਹ ਉਨ੍ਹਾਂ ਦੀ ਗੈਰ-ਮੌਜੂਦਗੀ ‘ਚ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹੇ ਰਹਿਣਗੇ ਅਤੇ ਪਾਰਟੀ ਲਈ 10 ਵਾਰ ਹੋਰ ਜੇਲ੍ਹ ਜਾਣ ਲਈ ਤਿਆਰ ਹਨ।

ਊਧਵ ਠਾਕਰੇ ਨੇ ਕਿਹਾ, “ਅਦਾਲਤ ਦੇ ਹੁਕਮਾਂ ਤੋਂ ਹੁਣ ਇਹ ਸਾਫ਼ ਹੋ ਗਿਆ ਹੈ ਕਿ ਕੇਂਦਰੀ ਏਜੰਸੀਆਂ ਕੇਂਦਰ ਦੇ ਪਾਲਤੂ ਜਾਨਵਰਾਂ ਵਾਂਗ ਕੰਮ ਕਰ ਰਹੀਆਂ ਹਨ ਅਤੇ ਪੂਰੀ ਦੁਨੀਆ ਇਸ ਨੂੰ ਦੇਖ ਰਹੀ ਹੈ।”

- Advertisement -

ਦਰਅਸਲ ਅਦਾਲਤ ਵੱਲੋਂ ਸੰਜੇ ਰਾਊਤ ਨੂੰ ਰਿਹਾਅ ਕਰਦਿਆਂ ਇਸ ਆ ਗਿਆ ਹੈ ਕਿ ਉਨ੍ਹਾਂ ਦੀ ਗ੍ਰਿਫਤਾਰੀ ਗੈਰਕਾਨੂੰਨੀ ਸੀ  ਜਿਸ ਤੋਂ ਬਾਅਦ ਠਾਕਰੀ ਦਾ ਇਹ ਬਿਆਨ ਸਾਹਮਣੇ ਆਇਆ ਹੈ  ।

Share this Article
Leave a comment