Home / ਓਪੀਨੀਅਨ / ਸੈਨਾ ਵਿੱਚ ਸਿੱਖਾਂ ਦਾ ਯੋਗਦਾਨ

ਸੈਨਾ ਵਿੱਚ ਸਿੱਖਾਂ ਦਾ ਯੋਗਦਾਨ

ਰਮਨਦੀਪ ਸਿੰਘ ‘ਸਿੱਖ’ ਕੋਈ ਆਮ ਸ਼ਬਦ ਨਹੀਂ ਹੈ ਦਰਅਸਲ ਇਸ ਦਾ ਅਰਥ ਬਹੁਤ ਡੂੰਘਾ ਹੈ।ਸਿੱਖ ਮਤਲਬ ਇੱਕ ਵਧੀਆ ਵਿਚਾਰ, ਵਧੀਆ ਸ਼ਖ਼ਸੀਅਤ, ਜ਼ਿੰਦਗੀ ਜਿਉਣ ਦਾ ਵਧੀਆ ਢੰਗ, ਅਨੁਸ਼ਾਸਨ ਮਈ ਸੋਚ ਦਾ ਮਾਲਕ। ਜਿਸ ਨੂੰ ਦੇਖ ਕੇ ਬਾਕੀ ਲੋਕ ਕੁਝ ਸਿੱਖਣ ਅਜਿਹੇ ਵਰਤਾਰੇ ਵਾਲੇ ਇਨਸਾਨ ਨੂੰ ਗੁਰੂ ਸਾਹਿਬ ਨੇ ‘ਸਿੱਖ’ ਦਾ ਨਾਮ ਦਿੱਤਾ, ਜਿਵੇਂ ਕਿ ਸਿੱਖ ਸ਼ਬਦ ਦਾ ਉਚਾਰਨ ਕਰਦਿਆਂ ਹੀ ਸਾਨੂੰ ਜੋਸ਼ ਆ ਜਾਂਦਾ ਹੈ। ਉਸ ਤਰ੍ਹਾਂ ਇਹ ਮੰਨਣਯੋਗ ਹੈ ਕਿ ਸਿੱਖ ਇੱਕ ਅਣਥੱਕਤਾ ਦੀ ਨਿਸ਼ਾਨੀ ਹੈ ਭਾਵੇਂ ਸਿੱਖ ਇੱਕ ਵਧੀਆ ਸੰਤ, ਕਵੀ, ਰਾਗੀ, ਉੱਦਮੀ, ਕੀਰਤੀ, ਗੁਣਵੰਤੀ, ਖਿਡਾਰੀ ਸਾਬਿਤ ਹੋਇਆ ਹੈ। ਉਸੇ ਤਰ੍ਹਾਂ ਇਸ ਦੇ ਸਿਰਨਾਵੇਂ ਕਰਕੇ ਬਹਾਦਰੀ, ਜੋਸ਼ੀਲਾ, ਅਣਖੀਲਾ ਅਤੇ ਵਫ਼ਾਦਾਰੀ ਕਾਰਨ ਇਹ ਇੱਕ ਸ੍ਰੇਸ਼ਟ ਸਿਪਾਹੀ ਦੇ ਰੂਪ ਵਿੱਚ ਆਪਣਾ ਲੋਹਾ ਪੂਰੀ ਦੁਨੀਆਂ ਦੇ ਵਿੱਚ ਮਨਵਾ ਚੁੱਕਿਆ ਹੈ। ਗੁਰੂ ਸਾਹਿਬਾਨ ਦੀ ਫ਼ੌਜ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਤੱਕ ਪੂਰੀ ਦੁਨੀਆ ਸਿੱਖਾਂ ਦੀ ਬਹਾਦਰ ਫੌਜ ਤੋਂ ਵਾਕਿਫ਼ ਹੈ। ਬ੍ਰਿਟਿਸ਼ ਸਰਕਾਰਾਂ ਨੂੰ ਵੀ ਜਦੋਂ ਸਿੱਖਾਂ  ਦੀ ਬਹਾਦਰੀ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਇੱਕ ਵੱਖਰੀ ਸਿੱਖ ਬਟਾਲੀਅਨ ਖੜ੍ਹੀ ਕੀਤੀ। ਜਿਸ ਵਿੱਚ ਕੇਵਲ ਸਿੱਖ ਨੌਜਵਾਨਾਂ ਨੂੰ ਹੀ ਭਰਤੀ ਕੀਤਾ ਜਾਣ ਲੱਗਾ, ਪਹਿਲੀ ਸਿੱਖ ਬਟਾਲੀਅਨ 1ਅਗਸਤ 1846 ਨੂੰ ਈਸਟ ਇੰਡੀਆ ਕੰਪਨੀ ਦੁਆਰਾ ਸਥਾਪਿਤ ਕੀਤੀ ਗਈ। ਬ੍ਰਿਟਿਸ਼ ਆਰਮੀ ਵਿੱਚ 21 ਸਿੱਖਾਂ ਦੁਆਰਾ ਹੌਲਦਾਰ ਈਸ਼ਰ ਸਿੰਘ ਦੀ ਅਗਵਾਈ ‘ਚ ਲੜੀ ਗਈ ਸਾਰਾਗੜ੍ਹੀ ਦੀ ਲੜਾਈ ਤੋਂ ਸ਼ਾਇਦ ਅੱਜ ਕੋਈ ਹੀ ਅਣਜਾਣ ਹੋਵੇਗਾ ਕਿ ਕਿਸ ਤਰ੍ਹਾਂ ਜੰਗ ਦੇ ਹਾਲਾਤਾਂ ਵਿੱਚ ਹੌਲਦਾਰ ਈਸ਼ਰ ਸਿੰਘ ਨੇ ਕੰਪਨੀ ਜਿਸ ਵਿੱਚ ਕੇਵਲ 21 ਸਿੱਖ ਸਨ, ਉਨ੍ਹਾਂ ਨੂੰ ਵਾਪਸ ਪਰਤਣ ਦਾ ਹੁਕਮ ਮਿਲਿਆ ਪਰ ਇਨ੍ਹਾਂ ਨੇ ਜੰਗ ਕਰਨ ਨੂੰ ਚੁਣਿਆ 10 ਹਜ਼ਾਰ ਅਫ਼ਗਾਨੀ ਸੈਨਾ ਦੀਆਂ ਕਿਸ ਤਰ੍ਹਾਂ ਭਾਜੜਾਂ ਪਾਈਆਂ। ਇਸ ਦੀ ਗਵਾਹੀ ਕੇਵਲ ਸਾਰਾਗੜ੍ਹੀ ਦੀ ਚੌਂਕੀ ਹੀ ਦੇ ਸਕਦੀ ਹੈ। ਬ੍ਰਿਟਿਸ਼ ਸੰਸਦ ਨੇ ਖੜ੍ਹੇ ਹੋ ਕੇ ਇਨ੍ਹਾਂ 21 ਸਿੱਖਾਂ ਦੀ ਸ਼ਹਾਦਤ ਨੂੰ ਸਲਾਮੀ ਦਿੱਤੀ ਹੈ, 21 ਸਿੱਖਾਂ ਨੂੰ ਉਸ ਸਮੇਂ ਦੇ ਸਭ ਤੋਂ ਵੱਡੇ ਐਵਾਰਡ ”ਵਿਕਟੋਰੀਆ ਕਰਾਸ” ਦੇ ਨਾਲ ਨਿਵਾਜਿਆ ਗਿਆ। ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਇਨ੍ਹਾਂ ਦੀ ਬਹਾਦਰੀ ਕਰਕੇ ਇਨ੍ਹਾਂ ਨੂੰ ‘ਕਾਲੇ ਸ਼ੇਰ’ ਕਿਹਾ ਜਾਣ ਲੱਗਾ। ਸਿੱਖ ਫ਼ੌਜ ਨੂੰ ਆਪਣੇ ‘ਪੰਜ ਕਕਾਰਾਂ’ ਦੀ ਮਾਣ ਮਰਿਆਦਾ ਨਿਭਾਉਣ ਦਾ ਪੂਰਾ ਹੱਕ ਬ੍ਰਿਟਿਸ਼ ਸਰਕਾਰ ਵੱਲੋਂ ਦਿੱਤਾ ਗਿਆ। ਇਹ ਆਪਣੇ ਨਾਲ ਕਿਰਪਾਨ ਰੱਖਦੇ ਸਨ ਤੇ ਗੁਰਮਤਿ ਮਰਿਆਦਾ ਨੂੰ ਪੂਰੀ ਤਰ੍ਹਾਂ ਨਿਭਾਉਂਦੇ ਸਨ ਸਿੱਖਾਂ ਨੇ ਪਹਿਲੇ ਤੇ ਦੂਜੇ ਵਿਸ਼ਵ ਯੁੱਧ ਦੇ ਵਿੱਚ ਮਲੇਸ਼ੀਆ ਬਰਮਾ ਅਤੇ ਇਟਲੀ ਵਿੱਚ ਹੋਈਆਂ ਲੜਾਈਆਂ ‘ਚ ਆਪਣਾ ਲੋਹਾ ਮਨਵਾਇਆ। ਅੱਜ ਵੀ ਇਨ੍ਹਾਂ ਮਹਾਨ ਲੜਾਈਆਂ ਦੇ ਯੋਧਿਆਂ ਦਾ ਸਤਿਕਾਰ ਭਾਰਤੀ ਫੌਜ ਦੁਆਰਾ ‘ਸਿੱਖ ਬਟਾਲੀਅਨ’ ਦੇ ਵਿੱਚ ਧੂਮਧਾਮ ਦੇ ਨਾਲ ਕੀਤਾ ਜਾਂਦਾ ਹੈ। ਸਿੱਖਾਂ ਦੀ ਬਹਾਦਰੀ ਨੂੰ ਵੇਖਦੇ ਹੋਏ ਅੱਜ ਵੀ ਅਮਰੀਕੀ ਫੌਜ ਵਿੱਚ ਸਿੱਖ ਬਟਾਲੀਅਨ ਜਿਸ ਵਿੱਚ ਕੇਵਲ ਸਿੱਖਾਂ ਦੀ ਹੀ ਭਰਤੀ ਕੀਤੀ ਜਾਂਦੀ ਹੈ। ਕੈਨੇਡਾ ਵਿੱਚ ਵੀ ਕੈਨੇਡੀਅਨ ਆਰਮੀ ਵਿੱਚ ਰਿਟਾਇਰਡ ਲੈਫਟੀਨੈਂਟ ਕਰਨਲ ਸੱਜਣ ਸਿੰਘ ਪੀ.ਸੀ., ਓ.ਐੱਮ.ਐੱਮ, ਐੱਮ.ਐੱਸ.ਐੱਮ,ਸੀ.ਡੀ. ਅਤੇ ਐੱਮ.ਪੀ. ਜਿਨ੍ਹਾਂ ਦਾ ਪਿਛੋਕੜ ਹੁਸ਼ਿਆਰਪੁਰ ਪੰਜਾਬ ਤੋਂ ਹੈ। ਅੱਜ ਆਪਣੀ ਇਮਾਨਦਾਰੀ, ਵਫਾਦਾਰੀ ਅਤੇ ਬਹਾਦਰੀ ਸਦਕਾ ਕੈਨੇਡਾ ਦੇ ਡਿਫੈਂਸ ਮੰਤਰੀ ਦੇ ਅਹੁਦੇ ਤੇ ਬਿਰਾਜਮਾਨ ਹਨ। ਭਾਰਤੀ ਸੈਨਾ ਵਿੱਚ ਵੀ ਹਰ ਮੁੱਖ ਬਾਰਡਰ ਜਿਵੇਂ ਕਿ ਸਿਆਚਿਨ, ਲਾਈਨ ਆਫ ਕੰਟਰੋਲ ਅਤੇ ਚੀਨ ਦੇ ਬਾਰਡਰ ਤੇ ਹਮੇਸ਼ਾ ਸਿੱਖ ਰੈਜੀਮੈਂਟ ਹੀ ਤਾਇਨਾਤ ਹੁੰਦੀ ਹੈ। ਇਨ੍ਹਾਂ ਦੀ ਬਹਾਦਰੀ ਸਦਕਾ ਹੀ ਭਾਰਤੀ ਸਰਕਾਰ ਵੱਲੋਂ ਇਨ੍ਹਾਂ ਦੀਆਂ ਬਟਾਲੀਅਨਾਂ ਦੇ ਨਾਅਰੇ ਹਨ। ‘ਮੈਦਾਨ ਫ਼ਤਹਿ ਆਖਰੀ ਕਦਮ’ ‘ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ‘ਨਿਸਚੈ ਕਰ ਅਪਨੀ ਜੀਤ ਕਰੂੰ’ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ ਉਸ ਸੂਬੇ ਦੇ ਵਾਸੀ ਹਾਂ ਜਿਨ੍ਹਾਂ ਦੀਆਂ ਕੌਮਾਂ ਵਿਸ਼ਵ ਭਰ ਦੀਆਂ ਸਰਹੱਦਾਂ ‘ਤੇ ਸਿੱਖ ਫ਼ੌਜਾਂ ਦੇ ਰੂਪ ‘ਚ ਤਾਇਨਾਤ ਨੇ।      

Check Also

ਸੁਖਪਾਲ ਖਹਿਰਾ ਨੇ ਆਦਤ ਮੁਤਾਬਿਕ ਥੁੱਕ ਕੇ ਚਟਿਆ : ਅਮਨ ਅਰੋੜਾ

ਚੰਡੀਗੜ੍ਹ : ਸੂਬਾ ਸਰਕਾਰ ਵਲੋਂ ਮੈਡੀਕਲ ਦੀ ਪੜ੍ਹਾਈ ਦੀਆਂ ਫੀਸਾਂ ਵਿਚ ਵਡਾ ਵਾਧਾ ਕੀਤਾ ਗਿਆ …

Leave a Reply

Your email address will not be published. Required fields are marked *