ਬਰੈਂਪਟਨ: ਕੁਝ ਸਮਾਂ ਪਹਿਲਾਂ ਸੁਨਹਿਰੇ ਸੁਪਨੇ ਸਜਾ ਕੇ ਸਟੱਡੀ ਵੀਜ਼ੇ ‘ਤੇ ਕੈਨੇਡਾ ਗਏ ਬਠਿੰਡੇ ਦੇ 20 ਸਾਲਾ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਗੁਰਜੋਤ ਸਿੰਘ ਧਾਲੀਵਾਲ ਨਾਮ ਦਾ ਨੌਜਵਾਲ ਹਾਲੇ ਪਿਛਲੇ ਸਾਲ ਹੀ ਕੈਨੇਡਾ ਆਇਆ ਸੀ। ਗੁਰਜੋਤ ਪੰਜਾਬ ‘ਚ ਬਠਿੰਡਾ ਦੇ ਪਿੰਡ ਥੰਮ੍ਹਨਗੜ੍ਹ ਦਾ ਵਾਸੀ ਸੀ। ਜਦੋਂ ਗੁਰਜੋਤ ਢਾਈ ਸਾਲ ਦਾ ਸੀ ਤਾਂ ਉਸ ਦੇ ਮਾਪਿਆਂ ਦੀ ਮੌਤ ਹੋ ਗਈ ਸੀ ਤੇ ਉਸ ਦੀ ਅਤੇ ਉਸ ਦੀ ਭੈਣ ਦੀ ਪਰਵਰਿਸ਼ ਦਾਦਕਿਆਂ ਵੱਲੋਂ ਕੀਤੀ ਗਈ ਸੀ।
ਕੈਨੇਡਾ ਆ ਕੇ ਉਹ ਪੜ੍ਹਾਈ ਦੇ ਨਾਲ-ਨਾਲ ਕੰਮ ਵੀ ਕਰ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ ਇਸ ਘਟਨਾ ਤੋਂ ਅਗਲੇ ਹੀ ਦਿਨ ਹੀ ਉਸਦਾ ਕੈਨੇਡਾ ‘ਚ ਜੀਅ ਨਾ ਲੱਗਣ ਕਾਰਨ ਉਸਨੇ ਪੰਜਾਬ ਵਾਪਸ ਜਾਣਾ ਸੀ ਜਿਸ ਲਈ ਉਸ ਨੇ ਵਾਪਸੀ ਦੀ ਟਿਕਟ ਵੀ ਕਰਵਾ ਲਈ ਹੋਈ ਸੀ।
#PRP in the area of Orenda Court and McCallum Court, for a shooting incident, victim is male, unknown age or status, male is being transported to trauma centre. K9 and tactical in the area. call came in at 10:45p.m. pic.twitter.com/lyjIiaPy4Q
— Peel Regional Police (@PeelPolice) June 19, 2019
ਮਿਲੀ ਜਾਣਕਾਰੀ ਅਨੁਸਾਰ ਕੈਨੇਡੀ ਰੋਡ ਸਾਊਥ ਤੇ ਕੁਈਨ ਸਟਰੀਟ ਈਸਟ ਪੀਲ ਰੀਜਨਲ ਪੁਲਿਸ ਨੂੰ ਰਾਤੀਂ 10:45 ਉੱਤੇ ਸੱਦਿਆ ਗਿਆ। ਕਾਂਸਟੇਬਲ ਨੇ ਦੱਸਿਆ ਕਿ ਮੌਕੇ ‘ਤੇ ਪਹੁੰਚ ਕੇ ਉਨ੍ਹਾਂ ਵੇਖਿਆ ਕਿ ਇੱਕ ਵਿਅਕਤੀ ਗੋਲੀ ਲੱਗਣ ਕਾਰਨ ਬੁਰੀ ਤਰ੍ਹਾਂ ਜ਼ਖ਼ਮੀ ਹੈ ਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਹੋਇਆਂ ਉਸ ਨੇ ਦਮ ਤੋੜ ਦਿੱਤਾ। ਇਸ ਘਟਨਾ ਦੇ ਸਬੰਧ ਵਿੱਚ ਪੁਲਿਸ ਵੱਲੋਂ ਕਿਸੇ ਮਸ਼ਕੂਕ ਸਬੰਧੀ ਜਾਣਕਾਰੀ ਵੀ ਨਹੀਂ ਦਿੱਤੀ ਗਈ ਹੈ।