ਸਿਡਨੀ ‘ਚ ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਹੋਈ ਮੌਤ

Rajneet Kaur
2 Min Read

ਨਿਊਜ਼ ਡੈਸਕ: ਨਵਾਂਸ਼ਹਿਰ ਦੇ ਪਿੰਡ ਸੋਨਾ ਵਾਸੀ ਮਨਜੋਤ ਸਿੰਘ ਦੀ ਆਸਟ੍ਰੇਲੀਆ ‘ਚ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਮਨਜੋਤ ਡੇਢ ਸਾਲ ਪਹਿਲਾਂ +2 ਦੀ ਪੜ੍ਹਾਈ ਪੂਰੀ ਕਰਕੇ ਆਸਟ੍ਰੇਲੀਆ ਗਿਆ ਸੀ। ਨੌਜਵਾਨ ਦੀ ਉਸ ਦੇ ਜਨਮ ਦਿਨ ਵਾਲੀ ਰਾਤ ਨੂੰ  ਟਰਾਲਾ ਚਲਾਉਂਦੇ ਸਮੇਂ ਹਾਦਸੇ ਦੌਰਾਨ  ਮੌਤ ਹੋ ਗਈ।   ਹਾਦਸਾ ਸਿਡਨੀ ਸ਼ਹਿਰ ਚ ਵਾਪਰਿਆ ।

ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਜਦੋਂ ਮ੍ਰਿਤਕ ਦੇਹ ਪਿੰਡ ਪੁੱਜੀ ਤਾਂ ਮਨਜੋਤ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਅਤੇ ਹਜ਼ਾਰਾਂ ਲੋਕਾਂ ਨੇ ਨਮ ਅੱਖਾਂ ਨਾਲ ਮਨਜੋਤ ਨੂੰ ਵਿਦਾਇਗੀ ਦਿੱਤੀ। ਪਰਿਵਾਰ ਦੇ ਮੈਂਬਰਾਂ ਮੁਤਾਬਿਕ ਮਨਜੋਤ ਦੀ ਮੌਤ 21 ਮਾਰਚ ਨੂੰ ਹੋਈ ਹੈ। ਕਾਗਜ਼ੀ ਕਾਰਵਾਈ ਆਦਿ ਪੂਰੀ ਹੋਣ ਦੇ ਬਾਅਦ ਉਸ ਦੀ ਲਾਸ਼ ਭਾਰਤ ਲਿਆਂਦੀ ਗਈ।

ਪਿੰਡ ਸੋਨੇ ਦੇ ਸਰਪੰਚ ਹਰਵਿੰਦਰ ਨੇ ਦੱਸਿਆ ਕਿ ਪਿੰਡ ਸੋਨੇ ਦੇ ਮੁਖਤਿਆਰ ਸਿੰਘ ਦਾ ਮੁੰਡਾ ਮਨਜੋਤ ਸਿੰਘ 15 ਮਹੀਨੇ ਪਹਿਲਾਂ ਆਈਲੈਟਸ ਕਰਕੇ ਆਪਣੇ ਉਜਵਲ ਭਵਿੱਖ ਲਈ ਵਿਦੇਸ਼ ਗਿਆ ਸੀ। ਜਿਥੇ ਉਹ ਪੜ੍ਹਾਈ ਪੂਰੀ ਕਰਕੇ 2 ਮਹੀਨੇ ਪਹਿਲਾਂ ਹੀ ਸਿਡਨੀ ਆਇਆ ਸੀ ਤੇ ਉਥੇ ਲਾਇਸੈਂਸ ਬਣਵਾ ਕੇ ਟਰਾਲਾ ਚਲਾਉਣ ਲੱਗਾ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment