Home / ਸਿਆਸਤ / ਸਿੱਧੂ ਤੋਂ ਬਾਅਦ ਗਾਂਧੀ ਤੇ ਰੱਖੜੇ ਨੇ ਕੈਪਟਨ ਨੂੰ ਪਾਈ ਬਿਪਤਾ! ਅੱਧੀ ਰਾਤ ਨੂੰ ਜਾ ਕੇ ਮਾਰਿਆ ਛਾਪਾ, ਦੇਖਣ ਸਾਰ ਸਾਰਿਆਂ ਦੇ ਉੱਡੇ ਹੋਸ਼..

ਸਿੱਧੂ ਤੋਂ ਬਾਅਦ ਗਾਂਧੀ ਤੇ ਰੱਖੜੇ ਨੇ ਕੈਪਟਨ ਨੂੰ ਪਾਈ ਬਿਪਤਾ! ਅੱਧੀ ਰਾਤ ਨੂੰ ਜਾ ਕੇ ਮਾਰਿਆ ਛਾਪਾ, ਦੇਖਣ ਸਾਰ ਸਾਰਿਆਂ ਦੇ ਉੱਡੇ ਹੋਸ਼..

ਸਮਾਣਾ : ਲੋਕ ਸਭਾ ਚੋਣਾਂ ਲਈ ਪੰਜਾਬ ਵਿੱਚ ਵੋਟਾਂ ਪਾਏ ਜਾਣ ਤੋਂ ਮਹਿਜ਼ ਚੰਦ ਘੰਟੇ ਪਹਿਲਾਂ ਪਟਿਆਲਾ ਦੀ ਸਿਆਸਤ ਵਿੱਚ ਇੱਕ ਅਜਿਹਾ ਵੱਡਾ ਧਮਾਕਾ ਹੋਇਆ ਹੈ, ਜਿਸ ਬਾਰੇ ਕਿਹਾ ਜਾ ਰਿਹਾ ਹੈ, ਕਿ ਇਹ ਘਟਨਾ ਜਿੱਤ ਹਾਰ ਦੇ ਸਮੀਕਰਣ ਬਦਲ ਸਕਦੀ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ, ਕਿਉਂਕਿ ਪਟਿਆਲਾ ਤੋਂ ਪੰਜਾਬ ਜ਼ਮਹੂਰੀ ਗੱਠਜੋੜ (ਪੀਡੀਏ) ਦੇ ਉਮੀਦਵਾਰ ਧਰਮਵੀਰ ਗਾਂਧੀ ਤੇ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਰੱਖੜਾ ਇਕੱਠੇ ਹੋ ਗਏ ਹਨ। ਜੀ ਹਾਂ, ਇਹ ਸੱਚ ਹੈ, ਤੇ ਹੋਇਆ ਹੈ ਸਮਾਣਾ ਦੇ ਪਿੰਡ ਕਾਦਰਾਬਾਦ ਵਿੱਚ ਪੈਂਦੇ ਇੱਕ ਸੈਲਰ (ਰਾਈਸ ਮਿੱਲ) ਅੰਦਰ ਪਏ ਸ਼ਰਾਬ ਦੇ ਜ਼ਖੀਰੇ ਕਾਰਨ, ਜਿਸ ਬਾਰੇ ਕਾਰਵਾਈ ਕਰਵਾਉਣ ਲਈ ਇਨ੍ਹਾਂ ਦੋਵਾਂ ਆਗੂ ਪਾਰਟੀਬਾਜ਼ੀ ਛੱਡ ਕੇ ਇੱਕ ਮੰਗ ‘ਤੇ ਆਣ ਖੜ੍ਹੇ ਹੋਏ। ਹੋਇਆ ਇੰਝ ਕਿ ਇਨ੍ਹਾਂ ਦੋਵਾਂ ਆਗੂਆਂ ਨੂੰ ਸੂਚਨਾ ਮਿਲੀ ਕਿ ਇਸ ਸੈਲਰ ਅੰਦਰ ਟਰੱਕਾਂ ਦੇ ਟਰੱਕ ਸ਼ਰਾਬ ਆ ਜਾ ਰਹੇ ਹਨ, ਤੇ ਸੁਰਜੀਤ ਸਿੰਘ ਰੱਖੜਾ ਨੇ ਜਦੋਂ ਮੌਕੇ ‘ਤੇ ਪਹੁੰਚ ਕੇ ਪੁਲਿਸ, ਲੋਕਲ ਪ੍ਰਸ਼ਾਸ਼ਨ ਤੇ ਚੋਣ ਕਮਿਸ਼ਨ ਨੂੰ ਵੀ ਇਸ ਦੀ ਸੂਚਨਾ ਦਿੱਤੀ ਤਾਂ ਇਸ ਦੇ ਬਾਵਜੂਦ ਵੀ ਉੱਥੇ ਕੋਈ ਕਾਰਵਾਈ ਨਹੀਂ ਹੋਈ। ਹਾਲਾਤ ਇਹ ਬਣ ਗਏ ਇਸ ਦੋਵਾਂ ਪਾਰਟੀਆਂ ਦੇ ਆਗੂ ਉੱਥੇ 9 ਘੰਟੇ ਧਰਨਾ, ਮੁਜ਼ਾਹਰੇ ਅਤੇ ਹੋਰ ਚਾਰਾਜੋਈਆਂ ਰਾਹੀਂ ਕਾਰਵਾਈ ਦੀ ਮੰਗ ਕਰਦੇ ਰਹੇ, ਪਰ ਅਣਬੁੱਝ ਕਾਰਨਾ ਕਰਕੇ ਕਿਸੇ ਨੇ ਵੀ ਸੈਲਰ ਅੰਦਰ ਰੱਖੀ ਸ਼ਰਾਬ ਨੂੰ ਫੜਨ ਲਈ ਕੁਝ ਨਹੀਂ ਕੀਤਾ, ਤੇ ਜਦੋਂ ਬਾਅਦ ਵਿੱਚ ਮਾਮਲਾ ਵਧਣ ‘ਤੇ ਸੈਲਰ ਖੋਲ੍ਹ ਕੇ ਦੇਖਿਆ ਗਿਆ ਤਾਂ ਅੰਦਰ ਸ਼ਰਾਬ ਦੀਆਂ ਬੋਤਲਾਂ ਦੇ ਅੰਬਾਰ ਖੇਤਾਂ ਵਿੱਚ ਸੁੱਟੇ ਹੋਏ ਸਨ, ਜਿਨ੍ਹਾਂ ਅੰਦਰਲੀ ਜ਼ਿਆਦਾਤਰ ਸ਼ਰਾਬ ਡੋਲੀ ਜਾ ਚੁੱਕੀ ਸੀ।

ਡਾ. ਧਰਮਵੀਰ ਗਾਂਧੀ ਤੇ ਸੁਰਜੀਤ ਸਿੰਘ ਰੱਖੜਾ ਦਾ ਇਹ ਦੋਸ਼ ਹੈ, ਕਿ ਇਹ ਸ਼ਰਾਬ ਕਾਂਗਰਸ ਪਾਰਟੀ ਨੇ ਲੋਕਾਂ ਲਈ ਇੱਥੇ ਰਖਵਾਈ ਸੀ, ਤੇ ਇਸ ਸ਼ਰਾਬ ਨੂੰ ਵੋਟਾਂ ਵਾਲੇ ਦਿਨ ਲੋਕਾਂ ਨੂੰ ਵੰਡ ਕੇ ਵੋਟਾਂ ਹਾਸਲ ਕੀਤੀਆਂ ਜਾਣੀਆਂ ਸਨ। ਇਸ ਤੋਂ ਪਹਿਲਾਂ ਦੋਵਾਂ ਪਾਰਟੀਆਂ ਦੇ ਉਮੀਦਵਾਰਾਂ ਤੇ ਵਰਕਰਾਂ ਨੇ ਇਕੱਠੇ ਹੋ ਕੇ ਸੜਕ ‘ਤੇ ਧਰਨਾ ਦੇ ਦਿਤਾ ਤੇ ਮੰਗ ਕੀਤੀ, ਕਿ ਇਥੇ ਗੋਦਾਮ ਅੰਦਰ ਵੱਡੀ ਮਾਤਰਾ ਚ ਸ਼ਰਾਬ ਚ ਪਈ ਹੈ, ਜਿਸ ਦੀ ਤਲਾਸ਼ੀ ਲਈ ਜਾਵੇ। ਕਾਰਵਾਈ ਨਾ ਹੋਣ ‘ਤੇ ਉਨ੍ਹਾਂ ਨੇ ਚੋਣ ਕਮਿਸ਼ਨ ਤੇ ਪ੍ਰਸ਼ਾਸਨ ‘ਤੇ ਵੀ ਮਿਲੀਭੁਗਤ ਦੇ ਗੰਭੀਰ ਇਲਜ਼ਾਮ ਲਗਾਏ। ਨਾਲ ਹੀ ਧਰਮਵੀਰ ਗਾਂਧੀ ਨੇ ਪੈਰਾਮਿਲਟਰੀ ਫੋਰਸ ਦੀ ਨਿਗਰਾਨੀ ਹੇਠ ਪਟਿਆਲਾ ਦੀਆਂ ਚੋਣਾਂ ਕਰਵਾਉਣ ਦੀ ਮੰਗ ਕੀਤੀ।

 

Check Also

ਸਿਮਰਜੀਤ ਸਿੰਘ ਬੈਂਸ ਦੀਆਂ ਵਧ ਸਕਦੀਆਂ ਹਨ ਮੁਸੀਬਤਾਂ? ਹੋ ਸਕਦੇ ਹਨ ਗ੍ਰਿਫਤਾਰ!..

ਗੁਰਦਾਸਪੁਰ : ਇੰਝ ਲਗਦਾ ਹੈ ਜਿਵੇਂ ਹੁਣ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ …

Leave a Reply

Your email address will not be published. Required fields are marked *