Home / ਪੰਜਾਬ / ਸਹੇਲੀ ਨਾਲ ਕਰ ਰਿਹਾ ਸੀ ਮੌਜ ਮਸਤੀਆਂ, ਉੱਤੋਂ ਘਰਵਾਲੀ ਨੇ ਮਾਰਿਆ ਛਾਪਾ, ਫਿਰ ਦੋਵਾਂ ਨੂੰ ਬੰਨ੍ਹ ਕੇ ਕਿਵੇਂ ਲਿਆ ਕਨੂੰਨ ਹੱਥ ‘ਚ ਆਹ ਦੇਖੋ, (ਵੀਡੀਓ)..

ਸਹੇਲੀ ਨਾਲ ਕਰ ਰਿਹਾ ਸੀ ਮੌਜ ਮਸਤੀਆਂ, ਉੱਤੋਂ ਘਰਵਾਲੀ ਨੇ ਮਾਰਿਆ ਛਾਪਾ, ਫਿਰ ਦੋਵਾਂ ਨੂੰ ਬੰਨ੍ਹ ਕੇ ਕਿਵੇਂ ਲਿਆ ਕਨੂੰਨ ਹੱਥ ‘ਚ ਆਹ ਦੇਖੋ, (ਵੀਡੀਓ)..

ਚੰਡੀਗੜ੍ਹ : ਕਹਿੰਦੇ ਨੇ ਇਸ਼ਕ ‘ਤੇ ਮੁਸ਼ਕ ਛੁਪਾਏ ਨਹੀਂ ਛੁਪਦੇ ਭਾਵੇਂ ਸੌ ਪਰਦਿਆਂ ‘ਚ ਰੱਖ ਲਓ, ਪਰ ਇੱਕ ਸੱਚਾਈ ਇਹ ਵੀ ਹੈ ਕਿ ਇਸ ਦੇ ਬਾਵਜੂਦ ਲੋਕੀਂ ਜੁੱਤੀਆਂ ਭਾਵੇਂ ਖਾਹ ਲੈਣ ਨਾ ਇਸ਼ਕ ਕਰਨੋਂ ਬਾਜ਼ ਆਉਂਦੇ ਹਨ ਤੇ ਨਾ ਮੁਸ਼ਕ ਫੈਲਾਉਣੋ। ਇਸ ਗੱਲ ਨਾਲ ਸਹਿਮਤ ਭਾਵੇਂ ਸਾਰੇ ਲੋਕ ਹੋਣ ਪਰ ਹਰ ਵਾਰ ਸਹਿਮਤੀ ਲਈ ਉਦਾਹਰਨ ਜਰੂਰ ਭਾਲਦੇ ਨੇ। ਚਲੋ ਤੁਹਾਨੂੰ ਇਸ਼ਕ ਦੀ ਉਦਾਹਰਨ ਅਸੀਂ ਦਿੰਦੇ ਹਾਂ, ਇੱਕ ਵਾਇਰਲ ਵੀਡੀਓ ਰਾਹੀਂ। ਜਿਸ ਵਿੱਚ ਇੱਕ ਆਸ਼ਕ ਦੱਸਿਆ ਜਾ ਰਿਹਾ ਪਤੀ ਆਪਣੀ ਮਸ਼ੂਕ ਨਾਲ ਜਦੋਂ ਛੁਪ ਕੇ ਮੌਜ ਮਸਤੀਆਂ ਕਰ ਰਿਹਾ ਸੀ ਤਾਂ ਉੱਤੋਂ ਘਰਵਾਲੀ ਨੇ ਛਾਪਾ ਮਾਰ ਦਿੱਤਾ। ਜਿਸ ਤੋਂ ਬਾਅਦ ਇਸ ਗੱਲ ਦੀ ਮੁਸ਼ਕ ਸਾਰੇ ਇਲਾਕੇ ‘ਚ ਇੰਝ ਫੈਲੀ ਕਿ ਲੋਕ ਵਹੀਰਾਂ ਘੱਤ ਕੇ ਉਸ ਜਗ੍ਹਾ ‘ਤੇ ਆ ਪਹੁੰਚੇ, ਜਿੱਥੇ ਇਹ ਸਾਰੀ ਘਟਨਾ ਵਾਪਰੀ ਸੀ। ਫਿਰ ਉੱਥੋ ਜੋ  ਕੁਝ ਹੋਇਆ ਉਸ ਨੂੰ ਦੇਖ ਕੇ ਜਿੱਥੇ ਆਸ਼ਕਾਂ ਨੂੰ ਗੁੱਸਾ ਆਇਆ ਉੱਥੋ ਸ਼ਰਾਫਤ ਦਾ ਚੋਲਾ ਪਾਈ ਬੈਠੇ ਲੋਕਾਂ ਨੇ ਹੁੱਬ ਹੁੱਬ ਕੇ ਕਿਹਾ ਕਿ ਹੋਰ ਮਾਰੋ! ਉਤਾਰੋ ਇਨ੍ਹਾਂ ਸਿਰੋਂ ਇਸ਼ਕ ਦਾ ਭੂਤ।

ਇਸ ਵਾਇਰਲ ਵੀਡੀਓ ਨੂੰ ਚਲਾ ਕੇ ਦੇਖਣ ‘ਤੇ ਪਤਾ ਲਗਦਾ ਹੈ ਕਿ ਇਹ ਮਸਲਾ ਨਾਜਾਇਜ਼ ਸਬੰਧਾਂ ਦਾ ਜਾਪਦਾ ਹੈ, ਜਿਸ ‘ਚ ਰੋਲਾ ਪਾਉਂਦੀਆਂ ਔਰਤਾਂ ਧਰਤੀ ‘ਤੇ ਬੰਨ੍ਹ ਕੇ ਬੈਠਾਏ ਆਸ਼ਕ ਦੱਸੇ ਜਾ ਰਹੇ ਇੱਕ ਵਿਅਕਤੀ ਅਤੇ ਉਸ ਦੀ ਪ੍ਰੇਮੀਕਾ ਦਾ ਮੂੰਹ ਹੀ ਮੂੰਹ ਕੁੱਟ ਰਹੀਆਂ ਹਨ। ਇਸ ਦੌਰਾਨ ਉਸ ਆਸ਼ਕ ਦੀ ਪਤਨੀ ਤੇ ਮਾਂ ਦੋਸ਼ ਲਾ ਰਹੀਆਂ ਹਨ ਕਿ ਬੰਨ੍ਹ ਕੇ ਬੈਠਾਇਆ ਹੋਇਆ ਵਿਅਕਤੀ ਵਿਆਹਿਆ ਹੋਇਆ ਹੈ, ਤੇ ਇਸ ਦੇ ਬਾਵਜੂਦ ਕੁੱਟ ਖਾਣ ਵਾਲੀ ਔਰਤ ਨਾਲ ਇਸ ਦੇ ਨਾਜਾਇਜ਼ ਸਬੰਧ ਹਨ, ਜਿਸ ਨੂੰ ਆਸ਼ਕ ਵਿਅਕਤੀ ਦੀ ਪਤਨੀ ਨੇ ਇਸ ਔਰਤ ਨਾਲ ਮੌਜ ਮਸਤੀ ਕਰਦਿਆਂ ਮੌਕੇ ਤੋਂ ਕਾਬੂ ਕੀਤਾ ਹੈ। ਵੀਡੀਓ ‘ਚ ਸਾਫ ਦਿਖਾਈ ਦਿੰਦਾ ਹੈ ਕਿ ਜਦੋਂ ਇੱਕ ਨੌਜਵਾਨ ਅਤੇ ਇੱਕ ਬਜ਼ੁਰਗ ਔਰਤ ਵੱਲੋਂ ਪ੍ਰੇਮੀ ਪ੍ਰੇਮੀਕਾ ਦੱਸੇ ਜਾ ਰਹੇ ਜੋੜੇ ਨੂੰ ਬੰਨ੍ਹ ਕੇ ਬੜੀ ਬੁਰੀ ਤਰ੍ਹਾਂ ਕੁੱਟਿਆ ਜਾ ਰਿਹਾ ਸੀ ਤਾਂ ਆਲੇ ਦੁਆਲੇ ਖੜ੍ਹੇ ਲੋਕਾਂ ਵਿੱਚੋਂ ਕਿਸੇ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ।

ਵੀਡੀਓ ‘ਚ ਦਿਖਾਈ ਦਿੰਦੀ ਬਜ਼ੁਰਗ ਔਰਤ ਬਾਹਾਂ ਖਿਲਾਰ ਖਿਲਾਰ ਕੇ ਦੋਸ਼ ਲਾਉਂਦੀ ਕਹਿੰਦੀ ਹੈ ਕਿ ਇਸ ਔਰਤ (ਪ੍ਰੇਮੀਕਾ) ਨੇ ਉਨ੍ਹਾਂ ਦਾ ਘਰ ਬਰਬਾਦ ਕਰ ਦਿੱਤਾ ਹੈ ਅਤੇ ਉਸ ਕੁੱਟ ਖਾਣ ਵਾਲੀ ਪ੍ਰੇਮੀਕਾ ਨੂੰ ਬੰਨ੍ਹ ਕੇ ਕੁੱਟਣ ਲਈ ਹੋਰਾਂ ਨੂੰ ਉਕਸਾ ਰਹੀ ਹੈ। ਇਹ ਵੀਡੀਓ ਕਿੱਥੋਂ ਦੀ ਹੈ ਤੇ ਇਹ ਲੋਕ ਕੌਣ ਹਨ ਇਸ ਬਾਰੇ ਤਾਂ ਅਜੇ ਕੋਈ ਪੁਸ਼ਟੀ ਨਹੀਂ ਹੋ ਪਾਈ, ਪਰ ਹਾਂ ਇੰਨਾ ਜਰੂਰ ਹੈ ਕਿ ਕਨੂੰਨ ਆਪਣੇ ਹੱਥ ‘ਚ ਲੈਂਦੇ ਲੋਕਾਂ ਦੀ ਇਹ ਵੀਡੀਓ ਇੰਨੀ ਦਿਨੀਂ ਸੋਸ਼ਲ ਮੀਡੀਆ ‘ਤੇ ਬੜੀ ਤੇਜੀ ਨਾਲ ਵਾਇਰਲ ਹੋ ਰਹੀ ਹੈ।

ਕੀ ਹੈ ਇਹ ਪੂਰਾ ਮਾਮਲਾ ਇਹ ਦੇਖਣ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।

Check Also

ਪਾਕਿਸਤਾਨ ਵੱਲੋਂ ਸਿੱਖਾਂ ਲਈ ਆਈ ਖੁਸ਼ੀ ਦੀ ਖ਼ਬਰ, ਲਾਂਘਾ ਖੋਲ੍ਹਣ ਲਈ ਤੈਅ ਕੀਤੀ ਤਾਰੀਖ..

ਲਾਹੌਰ : ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਜਲਦ ਖੋਲ੍ਹੇ ਜਾਣ ਲਈ ਦੋਵੇਂ ਮੁਲਕਾਂ ਵੱਲੋਂ ਕੰਮ …

Leave a Reply

Your email address will not be published. Required fields are marked *