Home / ਜੀਵਨ ਢੰਗ / ਸਵੇਰੇ ਖਾਲੀ ਪੇਟ ਗੁੜ ਖਾਣ ਤੋਂ ਬਾਅਦ ਗਰਮ ਪਾਣੀ ਪੀਣ ਨਾਲ ਦੂਰ ਹੁੰਦੀਆਂ ਹਨ ਇਹ ਬਿਮਾਰੀਆਂ!

ਸਵੇਰੇ ਖਾਲੀ ਪੇਟ ਗੁੜ ਖਾਣ ਤੋਂ ਬਾਅਦ ਗਰਮ ਪਾਣੀ ਪੀਣ ਨਾਲ ਦੂਰ ਹੁੰਦੀਆਂ ਹਨ ਇਹ ਬਿਮਾਰੀਆਂ!

ਨਿਊਜ਼ ਡੈਸਕ : ਕੁਦਰਤੀ ਪਦਾਰਥਾਂ ‘ਚ ਗੁੜ ਸਭ ਤੋਂ ਮਿੱਠਾ ਪਦਾਰਥ ਹੈ। ਗੁੜ ‘ਚ ਮਿਨਰਲ ਅਤੇ ਵਿਟਾਮਿਨ ਦੀ ਭਰਪੂਰ ਮਾਤਰਾ ਹੁੰਦੀ ਹੈ। ਇਸ ਤੋਂ ਇਲਾਵਾ ਗੁੜ ‘ਚ ਮੈਗਨੀਸ਼ੀਅਮ, ਕੈਲਸ਼ੀਅਮ, ਸੋਡੀਅਮ, ਪੋਟਾਸ਼ੀਅਮ, ਕਾਪਰ, ਵਿਟਾਮਿਨ ‘ਬੀ’ ਤੇ ਨਿਆਸਿਨ ਵੀ ਹੁੰਦਾ ਹੈ। ਗੁੜ ਸਿਹਤ ਲਈ ਬਹੁਤ ਗੁਣਕਾਰੀ ਹੁੰਦਾ ਹੈ। ਇਸ ਲਈ ਗੁੜ ਸਾਡੇ ਸਰੀਰ ਲਈ ਇੱਕ ਵਰਦਾਨ ਸਾਬਤ ਹੋ ਸਕਦਾ ਹੈ।

ਜ਼ਿਆਦਾਤਰ ਲੋਕ ਆਪਣੇ ਦਿਨ ਦੀ ਸ਼ੁਰੂਆਤ ਸਿੱਧਾ ਚਾਹ ਤੋਂ ਕਰਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਖਾਲੀ ਪੇਟ ਚਾਹ ਦਾ ਸੇਵਨ ਕਰਨਾ ਸਰੀਰ ਲਈ ਨੁਕਸਾਨਦੇਹ ਹੋ ਸਕਦਾ ਹੈ। ਪਰ ਇਸ ਦੇ ਉਲਟ ਜੇਕਰ ਦਿਨ ਦੀ ਸ਼ੁਰੂਆਤ ਬਾਸੀ ਮੂੰਹ ਨਾਲ ਗਰਮ ਪਾਣੀ ਤੇ ਗੁੜ ਦਾ ਸੇਵਨ ਕਰਕੇ ਕੀਤੀ ਜਾਵੇ ਤਾਂ ਇਹ ਸਾਡੀ ਸਿਹਤ ਲਈ ਬਹੁਤ ਗੁਣਕਾਰੀ ਸਾਬਤ ਹੋ ਸਕਦਾ ਹੈ। ਆਯੁਰਵੈਦ ਦੇ ਅਨੁਸਾਰ ਗੁੜ ਅਤੇ ਗਰਮ ਪਾਣੀ ਦਾ ਸੁਮੇਲ ਸਰੀਰ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ ਤੇ ਭਿਆਨਕ ਬਿਮਾਰੀਆਂ ਤੋਂ ਰਾਹਤ ਦਵਾਉਂਦਾ ਹੈ।

ਆਓ ਜਾਣਦੇ ਹਾਂ ਗੁੜ ਦੇ ਗੁਣਾਂ ਬਾਰੇ :

ਗੁੜ ਚੀਨੀ ਦਾ ਇਕ ਵਧੀਆ ਬਦਲ ਹੈ। ਸਵੇਰੇ ਉੱਠਦਿਆਂ ਜਾਂ ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਪਾਣੀ ਨਾਲ ਗੁੜ ਦਾ ਸੇਵਨ ਕਰਨ ਨਾਲ ਮੋਟਾਪਾ ਦੂਰ ਕੀਤਾ ਜਾ ਸਕਦਾ ਹੈ ਕਿਉਂਕਿ  ਗੁੜ ‘ਚ ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ ਬੀ 1, ਬੀ 6 ਅਤੇ ਵਿਟਾਮਿਨ ‘ਸੀ’ ਭਰਪੂਰ ਮਾਤਰਾ ‘ਚ ਹੁੰਦਾ ਹੈ, ਜੋ ਮੋਟਾਪਾ ਘਟਾਉਣ ‘ਚ ਮਦਦ ਕਰਦੇ ਹਨ।

ਗੁੜ ਪੇਟ ਦੀਆਂ ਕਈ ਬਿਮਾਰੀਆਂ ਨੂੰ ਵੀ ਦੂਰ ਕਰਦਾ ਹੈ। ਜੇਕਰ ਤੁਸੀਂ ਪੇਟ ਦੀਆਂ ਸਮੱਸਿਆਵਾਂ ਜਿਵੇਂ ਗੈਸ ਅਤੇ ਕਬਜ਼ ਤੋਂ ਗ੍ਰਸਤ ਹੋ ਰਹੇ ਹੋ, ਤਾਂ ਗਰਮ ਪਾਣੀ ਦੇ ਨਾਲ ਗੁੜ ਦਾ ਸੇਵਨ ਕਰ ਸਕਦੇ ਹੋ। ਇਹ ਸਰੀਰ ਵਿਚ ਪਾਚਨ ਪ੍ਰਕਿਰਿਆ ਨੂੰ ਤੇਜ਼ ਕਰਦਾ ਹੈ ਤੇ ਸਰੀਰ ‘ਚ ਮੌਜੂਦ ਪਾਚਕ ਤੱਤਾਂ ਨੂੰ ਵਧਾ ਕੇ ਭੋਜਨ ਦੇ ਸਹੀ ਪਚਣ ‘ਚ ਵੀ ਮਦਦ ਕਰਦਾ ਹੈ।

ਸਵੇਰੇ ਉੱਠਦਿਆਂ ਸਾਰ ਹੀ ਗਰਮ ਪਾਣੀ ਨਾਲ ਗੁੜ ਖਾਣ ਨਾਲ ਸਰੀਰ ‘ਚ ਹੈਪੀ ਹਾਰਮੋਨ ਦੀ ਮਾਤਰਾ ਵਧਦੀ ਹੈ। ਸਦੀਆਂ ਤੋਂ  ਗੁੜ ਅਨੀਦਰਾ (ਇਨਸੌਮਨੀਆ) ਦੇ ਇਲਾਜ ਲਈ ਸਰਬੋਤਮ ਘਰੇਲੂ ਉਪਚਾਰਾਂ ਵਿੱਚੋਂ ਇੱਕ ਰਿਹਾ ਹੈ। ਇਸ ਤੋਂ ਇਲਾਵਾ ਗੁੜ ਮੁਹਾਸੇ ਤੇ ਚਮੜੀ ਨੂੰ ਵੀ ਸਾਫ ਕਰਦਾ ਹੈ। ਇਹ ਬੁਢਾਪੇ ਦੀ ਪ੍ਰਕਿਰਿਆ ਨੂੰ ਧੀਮੀ ਕਰਨ ‘ਚ ਵੀ ਮਦਦ ਕਰਦਾ ਹੈ।

ਗੁੜ ਵਿਚ ਬਹੁਤ ਸਾਰੇ ਐਂਟੀਆਕਸੀਡੈਂਟ ਅਤੇ ਖਣਿਜ ਹੁੰਦੇ ਹਨ ਜੋ ਇਨਫੈਕਸ਼ਨ ਤੋਂ ਸਰੀਰ ਦੀ ਰੱਖਿਆ ਕਰਦੇ ਹਨ। ਇਸ ਤੋਂ ਇਲਾਵਾ ਗੁੜ ਲਹੂ ‘ਚ ਹੀਮੋਗਲੋਬਿਨ ਦੀ ਮਾਤਰਾ ਨੂੰ ਵੀ ਵਧਾਉਂਦਾ ਹੈ ਤੇ ਗੁਰਦੇ ਦੀ ਪੱਥਰੀ ਦੀ ਸਮੱਸਿਆ ਨੂੰ ਵੀ ਦੂਰ ਕਰਨ ‘ਚ ਕਾਰਗਰ ਹੈ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Check Also

ਪਹਾੜੀ ਨਿੰਮ (ਤਿਮੂਰ) ਸਿਹਤ ਲਈ ਹੈ ਰਾਮਬਾਣ,ਜਾਣੋ ਹੈਰਾਨੀਜਨਕ ਫਾਇਦੇ

ਨਿਊਜ਼ ਡੈਸਕ : ਭਾਰਤ ‘ਚ ਕਈ ਤਰ੍ਹਾਂ ਦੇ ਪੌਦੇ, ਜੜੀ-ਬੂਟੀਆਂ ਪਾਈਆਂ ਜਾਂਦੀਆਂ ਹਨ। ਇਨ੍ਹਾਂ ‘ਚੋਂ …

Leave a Reply

Your email address will not be published. Required fields are marked *