ਸ਼ਰਾਬ ਤੇ ਭੰਗ ਦੇ ਨਸ਼ੇ ‘ਚ ਟੱਲੀ ਮਹਿਲਾ ਨੇ ਪੁਲਿਸ ਨੂੰ ਪਾਈ ਹੱਥਾਂ ਪੈਰਾਂ ਦੀ

TeamGlobalPunjab
2 Min Read

ਬਰੈਂਪਟਨ: ਯਾਰਕ ਰੀਜਨਲ ਪੁਲਿਸ ਦੇ ਸ਼ਰਾਬ ਦੇ ਨਸ਼ੇ ‘ਚ ਟੱਲੀ ਮਹਿਲਾ ਨੇ ਉਸ ਵੇਲੇ ਪਸੀਨੇ ਕੱਢਵਾ ਦਿੱਤੇ ਜਦੋਂ ਹਾਈਵੇਅ 407 ‘ਤੇ ਉਸ ਨੇ ਆਪਣੀ ਕਾਰ ਉਲਟ ਪਾਸੇ ਭਜਾਉਣੀ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਜਾਰੀ ਕੀਤੀ ਗਈ ਵੀਡੀਓ ‘ਚ ਮਹਿਲਾ ਦੀ ਕਾਰ ਨੂੰ ਸਾਹਮਣੇ ਤੋਂ ਆ ਰਹੀਆਂ ਗੱਡੀਆਂ ਤੋਂ ਬਹੁਤ ਨੇੜਿਓਂ ਲੰਘਦੇ ਵੇਖਿਆ ਜਾ ਸਕਦਾ ਹੈ।

ਯਾਰਕ ਰੀਜਨਲ ਪੁਲਿਸ ਨੇ ਦੱਸਿਆ ਕਿ ਤੜਕੇ 2 ਵਜੇ ਦੇ ਲਗਭਗ ਹਾਈਵੇਅ 407 ‘ਤੇ ਗਲਤ ਦਿਸ਼ਾ ‘ਚ ਡਰਾਈਵਿੰਗ ਦੀ ਸੂਚਨਾ ਮਿਲੀ ਸੀ। ਪੁਲਿਸ ਦਾ ਹੈਲੀਕਾਪਟਰ ਉਸੇ ਵੇਲੇ ਮਾਰਖਮ ਦੇ ਕੀਲ ਸਟ੍ਰੀਟ ਇਲਾਕੇ ਵਿਚ ਪਹੁੰਚਿਆ ਜਿੱਥੇ ਮਹਿਲਾ ਸੜ੍ਹਕ ‘ਤੇ ਗ਼ਲਤ ਦਿਸ਼ਾ ‘ਚ ਕਾਰ ਚਲਾ ਰਹੀ ਸੀ।

ਕੁਝ ਦੂਰੀ ਤੱਕ ਸੜਕ ਦੇ ਉਲਟ ਪਾਸੇ ਗੱਡੀ ਚਲਾਉਣ ਮਗਰੋਂ ਮਹਿਲਾ ਨੇ ਨੌਵੀਂ ਲਾਈਨ ਕੋਲ ਗੱਡੀ ਦੀ ਰਫ਼ਤਾਰ ਘਟਾਈ ਅਤੇ ਫਿਰ ਗੱਡੀ ਮੋੜ ਕੇ ਸਹੀ ਦਿਸ਼ਾ ਵੱਲ ਲੈ ਗਈ। ਪੁਲਿਸ ਨੇ ਗੱਡੀ ਨੂੰ ਰੋਕਿਆ ਤਾਂ ਅੰਦਰੋਂ ਭੰਗ ਦੀ ਮਹਿਕ ਆ ਰਹੀ ਸੀ ਤੇ ਸ਼ਰਾਬ ਦੀ ਖੁੱਲੀ ਬੋਤਲ ਵੀ ਬਰਾਮਦ ਕੀਤੀ ਗਈ। ਪੁਲਿਸ ਨੇ ਮਹਿਲਾ ਨੂੰ ਮੁੱਖ ਦਫ਼ਤਰ ‘ਚ ਲਿਜਾ ਕੇ ਸਾਹ ਦਾ ਟੈਸਟ ਲਿਆ ਜਿਸ ਤੋਂ ਸਾਬਤ ਹੋ ਗਿਆ ਕਿ ਉਸ ਨੇ ਹੱਦ ਤੋਂ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ।

ਮਹਿਲਾ ਵਿਰੁੱਧ ਖ਼ਤਰਨਾਕ ਤਰੀਕੇ ਨਾਲ ਗੱਡੀ ਚਲਾਉਣ, ਨਸ਼ੇ ਦੀ ਹਾਲਤ ‘ਚ ਡਰਾਈਵਿੰਗ ਕਰਨ, ਭੰਗ ਸਮੇਤ ਗੱਡ ਚਲਾਉਣ ਅਤੇ ਸ਼ਰਾਬ ਦੀ ਖੁੱਲੀ ਬੋਤਲ ਸਮੇਤ ਗੱਡੀ ਚਲਾਉਣ ਦੇ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਕਿਸਮ ਦੀ ਕੋਤਾਹੀ ਨਾ ਕੀਤੀ ਜਾਵੇ ਕਿਉਂਕਿ ਅਜਿਹੀਆਂ ਹਰਕਤਾਂ ਨਾਲ ਹੋਰਨਾਂ ਰਾਹਗੀਰਾਂ ਦੀ ਜਾਨ ਵੀ ਆਫ਼ਤ ਵਿਚ ਆ ਜਾਂਦੀ ਹੈ।

- Advertisement -

Share this Article
Leave a comment