ਪੀਲ ਰੀਜਨ ਵਿਚ ਵਾਪਰੀ ਗੋਲੀਬਾਰੀ ਦੀ ਘਟਨਾ

TeamGlobalPunjab
1 Min Read
ਮਿਸੀਸਾਗਾ:- ਪੀਲ ਰੀਜਨ ਦੇ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ ਅਤੇ ਪਿਛਲੇ ਦਿਨਾਂ ਵਿੱਚ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਤਾਜਾ ਘਟਨਾ ਮਿਸੀਸਾਗਾ ਦੇ ਵਿੱਚ ਵਾਪਰੀ ਹੈ ਜਿੱਥੇ ਇੱਕ ਔਰਤ ਨੂੰ ਗੋਲੀ ਮਾਰਨ ਦੇ ਮਾਮਲੇ ਦੀ ਜਾਂਚ ਪ੍ਰੋਵਿੰਸ਼ੀਅਲ ਪੁਲਿਸ, ਐਸਆਈਯੂ ਵੱਲੋਂ ਕੀਤੀ ਜਾ ਰਹੀ ਹੈ। ਕਿਸੇ ਤਰਾਂ ਦੀ ਗੜਬੜੀ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਐਤਵਾਰ ਰਾਤੀਂ 10:40 ਮਿੰਟ ‘ਤੇ ਮੈਥੇਸਨ ਬੋਲੀਵੀਆਰਡ ਵੈਸਟ ਅਤੇ ਹੈਦਰਲੇਅ ਐਵਨਿਊ ਵਿੱਚ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੋਰਚ ਵਿੱਚ ਪੁਲਿਸ ਦਾ ਮੁਕਾਬਲਾ ਇੱਕ ਪੁਰਸ਼ ਅਤੇ ਮਹਿਲਾ ਨਾਲ ਹੋਇਆ। ਦੋ ਅਧਿਕਾਰੀਆਂ ਵੱਲੋਂ ਆਪਣੇ ਐਨਰਜੀ ਵੈਪਨਜ਼ ਦੀ ਵਰਤੋਂ ਕੀਤੀ ਗਈ ਇਸਦੇ ਬਾਅਦ ਇੱਕ ਅਧਿਕਾਰੀ ਵੱਲੋਂ ਕਥਿਤ ਤੌਰ ‘ਤੇ ਆਪਣੇ ਹਥਿਆਰ ਦਾ ਇਸਤੇਮਾਲ ਵੀ ਕੀਤਾ ਗਿਆ। ਇਸ ਵਿੱਚੋਂ ਨਿਕਲੀ ਗੋਲੀ 34 ਸਾਲ ਦੀ ਮਹਿਲਾ ਦੇ ਲੱਗੀ। ਇਹ ਖੁਲਾਸਾ ਸਪੈਸ਼ਲ ਜਾਂਚ ਯੂਨਿਟ ਵੱਲੋਂ ਕੀਤਾ ਗਿਆ ਹੈ। ਕਾਂਸਟੇਬਲ ਅਖਿਲ ਮੂਕਨ ਨੇ ਦੱਸਿਆ ਕਿ ਔਰਤ ਦੀ ਹਾਲਤ ਸਥਿਰ ਹੈ ਅਤੇ ਇਸ ਮਾਮਲੇ ਦੀ ਕਿਸੇ ਵੀ ਤਰਾਂ ਦੀ ਜਾਣਕਾਰੀ ਰੱਖਣ ਵਾਲੇ ਵਿਅਕਤੀ ਨੂੰ ਪੁਲਿਸ ਨੇ ਬੇਨਤੀ ਕੀਤੀ ਹੈ ਕਿ ਉਹ ਸਪੈਸ਼ਲ ਜਾਂਚ ਯੂਨਿਟ ਅੱਗੇ ਆ ਕੇ ਆਪਣਾ ਬਿਆਨ ਦਰਜ ਕਰਵਾਏ।

Share this Article
Leave a comment