ਨਿਊਜ਼ੀਲੈਂਡ ‘ਚ ਪਰਵਾਸੀਆਂ ਨੂੰ ਮਿਲੇਗਾ ਐਮਰਜੈਂਸੀ ਬੈਨੇਫਿਟ

TeamGlobalPunjab
1 Min Read

ਆਕਲੈਂਡ: ਨਿਊਜ਼ੀਲੈਂਡ ਸਰਕਾਰ ਨੇ ਐਲਾਨ ਕੀਤਾ ਹੈ ਕਿ ਕੋਰੋਨਾ ਮਹਾਂਮਾਰੀ ਕਰਕੇ ਪ੍ਰਭਾਵਿਤ ਹੋਏ ਪ੍ਰਵਾਸੀ ਕਰਮਚਾਰੀਆਂ, ਕੌਮਾਂਤਰੀ ਵਿਦਿਆਰਥੀਆਂ ਤੇ ਵੀਜ਼ਿਟਰ ਵੀਜ਼ੇ ਤੇ ਨਿਊਜ਼ੀਲੈਂਡ ਫਸੇ ਲੋਕਾਂ ਦੀ ਸਹਾਇਤਾ ਲਈ 1 ਦਸੰਬਰ ਤੋਂ ਕੁਝ ਖਾਸ ਸਮੇਂ ਲਈ ਐਮਰਜੈਂਸੀ ਬੈਨੇਫਿਟ ਦਿੱਤਾ ਜਾਵੇਗਾ। ਹਾਲਾਂਕਿ ਕਾਨੂੰਨ ਅਨੁਸਾਰ ਅਜਿਹਾ ਸੰਭਵ ਨਹੀਂ, ਪਰ ਹਾਲਾਤ ਕੋਰੋਨਾ ਮਹਾਂਮਾਰੀ ਦੇ ਹਨ ਜਿਸ ਕਰਕੇ ਸਰਕਾਰ ਨੇ ਇਹ ਰਜ਼ਾਮੰਦੀ ਬਣਾਈ ਹੈ।

ਨਿਊਜ਼ੀਲੈਂਡ ਦੀ ਸਮਾਜਿਕ ਵਿਕਾਸ ਅਤੇ ਰੁਜ਼ਗਾਰ ਮੰਤਰੀ ਕਾਰਮਲ ਸੇਪੂਲਾਨੀ ਨੇ ਕਿਹਾ ਕਿ ਐਮਰਜੈਂਸੀ ਬੈਨੇਫਿਟ ਫ਼ਰਵਰੀ ਦੇ ਅੰਤ ਤੱਕ ਲੋਕਾਂ ਦੀਆਂ ਮੁਢਲੀਆਂ ਲੋੜਾਂ ਨੂੰ ਪੂਰਾ ਕਰਨ ਲਈ ਦਿੱਤੇ ਜਾਣਗੇ। ਇਹ ਬੈਨੇਫਿਟ ਲਾਭਪਾਤਰੀਆਂ ਨੂੰ ਜੋਬਸੀਕਰ ਸੁਪੋਰਟ ਦੇ ਹਿਸਾਬ ਨਾਲ ਹੀ ਦਿੱਤਾ ਜਾਏਗਾ, ਮਤਲਬ ਇੱਕ ਵਿਅਕਤੀ ਨੂੰ 251 ਡਾਲਰ ਪ੍ਰਤੀ ਹਫਤਾ, ਪਰਿਵਾਰ ਅਤੇ ਬੱਚਿਆਂ ਵਾਲਿਆਂ ਨੂੰ 428 ਡਾਲਰ ਪ੍ਰਤੀ ਹਫਤਾ ਤੇ ਸਿੰਗਲ ਪੈਰੇਂਟਸ ਲਈ 375 ਡਾਲਰ ਪ੍ਰਤੀ ਹਫਤਾ ਦਿੱਤਾ ਜਾਵੇਗਾ।

ਇਨ੍ਹਾਂ ਲਾਭਪਾਤਰੀਆਂ ਨੂੰ ਅਕਮੋਡੇਸ਼ਨ ਸਪਲੀਮੈਂਟ ਜਾਂ ਫੂਡ ਗ੍ਰਾਂਟ ਨਹੀਂ ਦਿੱਤੀ ਜਾਵੇਗੀ। ਅਜੇ ਤੱਕ ਅਜਿਹੇ ਲੋਕਾਂ ਨੂੰ ਮੱਦਦ ਤਾਂ ਮਿਲ ਰਹੀ ਸੀ ਪਰ ਉਹ ਰੈਡ ਕਰਾਸ ਦੇ ਮਾਧਿਅਮ ਰਾਂਹੀ ਦਿੱਤੀ ਜਾ ਰਹੀ ਸੀ, ਜੋ ਨਵੰਬਰ ਅੰਤ ਤੱਕ ਖਤਮ ਹੋ ਜਾਏਗੀ। ਮੰਤਰੀ ਨੇ ਕਿਹਾ ਕਿ ਕਰਨਾ ਮਹਾਂਮਾਰੀ ਦੇਖਦਿਆਂ ਸਰਕਾਰ ਨੇ ਕਾਨੂੰਨ ਬਦਲੇ ਬਿਨਾਂ ਹੀ ਪਰਵਾਸੀਆਂ ਨੂੰ ਲਾਭ ਦੇਣ ਦਾ ਫ਼ੈਸਲਾ ਕੀਤਾ ਹੈ।

Share this Article
Leave a comment