ਸ਼ਮਸ਼ਾਨਘਾਟ ਬਣਿਆ ਜੰਗ ਦਾ ਮੈਦਾਨ, ਬਲਦੀ ਚਿਖ਼ਾ ‘ਚੋਂ ਲੱਕੜਾਂ ਖਿੱਚ ਬਣਾਏ ਹਥਿਆਰ, ਫਿਰ ਦੇ ਜਿੱਥੇ ਪੈਂਦੀ ਐ ਪੈਣ ਦੇ, ਆਹ ਦੇਖੋ ਦਾਗ!

ਅੰਮ੍ਰਿਤਸਰ : ਸ਼ਮਸ਼ਾਨਘਾਟਾਂ ‘ਚ ਤੁਸੀਂ ਲੋਕਾਂ ਨੂੰ ਅਕਸਰ ਕਹਿੰਦੇ ਸੁਣਿਆ ਹੋਵੇਗਾ ਕਿ ਜੇਕਰ ਕਿਸੇ ਨੂੰ ਸੱਚੇ ਦਿਲੋਂ ਰੱਬ ਜਾਣਦਾ ਹੈ ਤਾਂ ਉਹ ਇਹ ਜਗ੍ਹਾ ਹੈ। ਪਰ ਜੇਕਰ ਇਸ ਜਗ੍ਹਾ ‘ਤੇ ਵੀ ਲੋਕ ਛਿੱਤਰੋ ਛਿੱਤਰੀ ਹੋ ਜਾਣ ਤਾਂ ਫਿਰ ਤੁਸੀਂ ਕੀ ਕਹੋਂਗੇ? ਜੇਕਰ ਬੋਲੇ ਕੁਝ ਵੀ ਨਾ ਤਾਂ ਯਕੀਨਨ ਮੂੰਹ ‘ਚ ਬੁੜ-ਬੁੜ ਤਾਂ ਜਰੂਰ ਕਰੋਂਗੇ। ਪਰ ਜਦੋਂ ਤੁਹਾਨੂੰ ਛਿੱਤਰੋ ਛਿੱਤਰੀ ਹੋਣ ਦੀ ਅਸਲ ਵਜ੍ਹਾ ਪਤਾ ਲੱਗ ਜਾਵੇ ਤਾਂ ਅਜਿਹੇ ਮਾਮਲੇ ‘ਤੇ ਟਿੱਪਣੀ ਕਰਨ ਦਾ ਫਾਇਦਾ ਤਾਂ ਹੀ ਹੁੰਦਾ ਹੈ। ਜੀ ਹਾਂ ਅੱਜ ਅਸੀਂ ਤੁਹਾਨੂੰ ਦੋ ਧਿਰਾਂ ‘ਚ ਹੋਈ ਇੱਕ ਅਜਿਹੀ ਲੜਾਈ ਤੋਂ ਜਾਣੂ ਕਰਵਾਉਣ ਜਾ ਰਹੇ ਹਾਂ ਜਿਹੜੀ ਕਿ ਸ਼ਮਸ਼ਾਨਘਾਟ ਦੇ ਅੰਦਰ ਹੋਈ ਹੈ ਤੇ ਉਹ ਵੀ ਉਸ ਵੇਲੇ ਜਦੋਂ ਲਾਸ਼ ਨੂੰ ਅਗਨੀ ਭੇਂਟ ਕੀਤਾ ਜਾ ਚੁਕਿਆ ਸੀ।

ਹੋਇਆ ਇੰਝ ਕਿ ਇੱਥੋਂ ਦੇ ਇੱਕ ਸ਼ਮਸ਼ਾਨਘਾਟ ਅੰਦਰ ਸੰਜਨਾ ਨਾਮ ਦੀ ਲੜਕੀ ਦਾ ਦਾਹ ਸੰਸਕਾਰ ਚੱਲ ਰਿਹਾ ਸੀ ਤੇ ਉੱਥੇ ਮੌਕੇ ‘ਤੇ ਕੁੜੀ ਦੇ ਉਹ ਸਹੁਰਾ ਪਰਿਵਾਰ ਵਾਲੇ ਪਹੁੰਚ ਗਏ, ਜਿਨ੍ਹਾਂ ‘ਤੇ ਮ੍ਰਿਤਕ ਲੜਕੀ ਦੇ ਪੇਕਿਆਂ ਨੇ ਇਹ ਕਹਿ ਕੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਕਿ ਉਨ੍ਹਾਂ ਦੀ ਵਜ੍ਹਾ ਨਾਲ ਹੀ ਇਹ ਲੜਕੀ ਮਰੀ ਹੈ। ਤੂੰ ਤੂੰ ਮੈਂ ਮੈਂ ਤੋਂ ਸ਼ੁਰੂ ਹੋਈ ਗੱਲ ਇਸ ਕਦਰ ਭਿਅੰਕਰ ਰੂਪ ਧਾਰਨ ਕਰ ਗਈ ਕਿ ਮ੍ਰਿਤਕ ਲੜਕੀ ਦੇ ਪਰਿਵਾਰ ਵਾਲਿਆਂ ਨੇ ਪੂਰੇ ਧਾਰਮਿਕ ਰੀਤੀ ਰਿਵਾਜ ਨਾਲ ਅਰਦਾਸ ਕਰਕੇ ਜਿਸ ਲੜਕੀ ਲਾਸ਼ ਨੂੰ ਚਿਖਾ ਦੀਆਂ ਲੱਕੜਾਂ ‘ਤੇ ਲਟਾ ਕੇ ਅਗਨ ਭੇਂਟ ਕੀਤਾ ਸੀ ਥੋੜੀ ਹੀ ਦੇਰ ਬਾਅਦ ਲੜਾਈ ਦੌਰਾਨ ਕੁੜੀ ਦੇ ਪਰਿਵਾਰ ਵਾਲਿਆਂ ਨੇ ਲਾਸ਼ ਹੇਠੋਂ ਬਲਦੀਆਂ ਬਲਦੀਆਂ ਲੱਕੜਾਂ ਧੂਹ ਕੇ ਬਾਹਰ ਕੱਢ ਲਈਆਂ ਤੇ ਉਨ੍ਹਾਂ ਅਧਜਲ ਰਹੀਆਂ ਲੱਕੜਾਂ ਨਾਲ ਹੀ ਲੜਕੀ ਦੇ ਸਹੁਰਾ ਪਰਿਵਾਰ ਦਾ ਕੁਟਾਪਾ ਚਾੜਨਾ ਸ਼ੁਰੂ ਕਰ ਦਿੱਤਾ। ਮੌਕੇ ‘ਤੇ ਦੋਵੇਂ ਪਰਿਵਾਰ ਆਪਸ ‘ਚ ਬੁਰੀ ਤਰ੍ਹਾਂ ਲੜ ਲੜ ਕੇ ਚੀਕਾਂ ਮਾਰਦੇ ਰਹੇ ਤੇ ਸ਼ਮਸ਼ਾਨਘਾਟ ਦੇ ਬਾਹਰੋ ਲੰਘਦੇ ਲੋਕ ਇਹ ਸੋਚ ਕੇ ਚੁੱਪ ਚਪੀਤੇ ਲੰਘਦੇ ਰਹੇ ਕਿ ਇਹ ਲੋਕ ਮੁਰਦੇ ਨੂੰ ਰੋਅ ਰਹੇ ਹਨ।

ਇਸ ਸਬੰਧੀ ਸੰਜਣਾ ਦੀ ਚਾਚੀ ਸੱਸ ਨੇ ਦੱਸਿਆ ਕਿ ਕੁੜੀ ਦੇ ਪੇਕਿਆਂ ਨੇ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਸੰਸਕਾਰ ਸ਼ੁਰੂ ਕਰ ਦਿੱਤਾ ਅਤੇ ਇਤਰਾਜ਼ ਕਰਨ ‘ਤੇ ਉਨ੍ਹਾਂ ਨੇ ਬਲਦੀਆਂ ਬਲਦੀਆਂ ਲੱਕੜਾਂ ਨਾਲ ਹਮਲਾ ਕਰਕੇ ਕਈਆਂ ਨੂੰ ਝੁਲਸਾ ਦਿੱਤਾ। ਮ੍ਰਿਤਕ ਲੜਕੀ ਦੇ ਸਹੁਰਾ ਪਰਿਵਾਰ ਨੇ ਖੁਲਾਸਾ ਕੀਤਾ ਕਿ ਮਰਨ ਵਾਲੀ ਲੜਕੀ ਨੇ ਜਦੋਂ ਤੋਂ ਬੱਚੇ ਨੂੰ ਜਨਮ ਦਿੱਤਾ ਸੀ ਉਦੋਂ ਤੋਂ ਹੀ ਉਸ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ। ਇਸ ਦੌਰਾਨ ਸੰਜਨਾ ਦੇ ਸਹੁਰਾ ਪਰਿਵਾਰ ਨਾਲ ਆਏ ਲੋਕਾਂ ਨੇ ਵੀ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਕੀਤੀ ਕਿ ਲੜਕੀ ਦਾ ਇਲਾਜ਼ ਚੱਲ ਰਿਹਾ ਸੀ। ਗੁਆਂਢੀਆਂ ਨੇ ਵੀ ਕਿਹਾ ਕਿ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਉਨ੍ਹਾਂ ਨੂੰ ਸੰਸਕਾਰ ਲਈ ਨਹੀਂ ਉਡੀਕਿਆ।

ਇੱਧਰ ਦੂਜੇ ਪਾਸੇ ਇਸ ਸਬੰਧੀ ਜਦੋਂ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬੀਤੀ ਕੱਲ੍ਹ ਇਕ ਸੰਜਨਾ ਨਾਮ ਦੀ ਲੜਕੀ ਦੀ ਮੌਤ ਹੋਈ ਸੀ ਜਿਸ ਬਾਰੇ ਲੜਕੀ ਦੇ ਭਰਾ ਨੇ ਮ੍ਰਿਤਕ ਦੇ ਸਹੁਰਾ ਪਰਿਵਾਰ ਵਿਰੁੱਧ ਦਿੱਤੇ ਗਏ ਬਿਆਨਾਂ ਵਿੱਚ ਜੋ ਦੋਸ਼ ਲਾਏ ਸਨ ਉਸ ਦੇ ਅਧਾਰ ‘ਤੇ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਸਹੁਰਾ ਪਰਿਵਾਰ ਵੱਲੋਂ ਲਾਏ ਜਾ ਰਹੇ ਦੋਸ਼ਾਂ ਸਬੰਧੀ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਵੀ ਜਿਹੜੇ ਵਿਅਕਤੀਆਂ ਦੇ ਸੱਟਾਂ ਲੱਗੀਆਂ ਹਨ ਉਨ੍ਹਾਂ ਦਾ ਮੈਡੀਕਲ ਕਰਵਾ ਕੇ ਬਿਆਨਾਂ ਦੇ ਅਧਾਰ ‘ਤੇ ਕਰਾਸ ਪਰਚਾ ਦਰਜ ਕੀਤਾ ਜਾਵੇਗਾ।

ਕੀ ਹੈ ਇਹ ਮਾਮਲਾ ਇਸ ਬਾਰੇ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।

Check Also

ਸਿੱਧੂ ਮੂਸੇਵਾਲਾ ਦੇ ਸੁਪਨੇ ਪੂਰ੍ਹੇ ਕਰਨ ਲਈ ਲਾਵਾਂਗਾ ਪੂਰੀ ਵਾਹ: ਪਿਤਾ ਬਲਕੌਰ ਸਿੰਘ

ਮਾਨਸਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ  ਦੇ ਪਿਤਾ ਬਲਕੌਰ ਸਿੰਘ  ਨੇ ਪਿੰਡ ਬੁਰਜ ਡਲਵਾ ‘ਚ …

Leave a Reply

Your email address will not be published.