ਜੇਕਰ ਤੁਸੀ ਸੋਚਦੇ ਹੋ ਕਿ ਤੁਹਾਡਾ ਸਮਾਰਟਫੋਨ ਤੁਹਾਡੀ ਜਾਸੂਸੀ ਨਹੀਂ ਕਰਦਾ ਹੈ ਤਾਂ ਤੁਸੀ ਗਲਤ ਹੋ ਕਿਉਂਕਿ ਤੁਹਾਨੂੰ ਸਮਾਰਟਫੋਨ ਜ਼ਰੀਏ ਗੂਗਲ ਨੂੰ ਤੁਹਾਡੇ ਬਾਰੇ ਪਲ-ਪਲ ਦੀ ਖਬਰ ਖਬਰ ਹੁੰਦੀ ਹੈ। ਖੁਦ ਗੂਗਲ ਨੇ ਵੀ ਮੰਨਿਆ ਹੈ ਕਿ ਤੁਹਾਡੀ ਬੰਦ ਕਮਰੇ ‘ਚ ਕੀਤੀ ਗਈ ਗੱਲਬਾਤ ਨੂੰ ਵੀ ਰਿਕਾਰਡ ਕਰਦਾ ਹੈ ਤੇ ਉਸਦਾ ਵਿਸ਼ਲੇਸ਼ਣ ਕਰਦਾ ਹੈ।
ਡੱਚ ਭਾਸ਼ਾ ਦੇ ਕੁਝ ਆਡੀਓ ਲੀਕ ਹੋਣ ਬਾਅਦ ਗੂਗਲ ਪ੍ਰੋਡਕਟ ਪ੍ਰਬੰਧਕ ਡੇਵਿਡ ਮੋਨਸੇ ਨੇ ਸਵੀਕਾਰ ਕੀਤਾ ਕਿ ਲੋਕਾਂ ਦੀਆਂ ਇਨ੍ਹਾਂ ਰੀਕਾਰਡਿੰਗ ਤੱਕ ਪਹੁੰਚ ਸੰਭਵ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਸੁਰੱਖਿਆ ਉਪਾਅ ਦੀ ਪੂਰੀ ਸਮੀਖਿਆ ਕਰ ਰਹੇ ਹਾਂ ਤਾਂ ਕਿ ਦੁਬਾਰਾ ਇਸ ਤਰ੍ਹਾਂ ਦੀ ਗਲਤੀ ਨਾ ਹੋਵੇ। ਗੂਗਲ ਨੇ ਕਿਹਾ ਕਿ ਰਿਕਾਰਡਿੰਗ ਨਾਲ ਕਿਸੇ ਯੂਜਰ ਦੇ ਖਾਤਿਆਂ ਦੀ ਜਾਣਕਾਰੀ ਨਹੀਂ ਜੁੜੀ ਹੈ।
ਦੂਜੇ ਪਾਸੇ, ਵੀਆਰਟੀ ਨਿਊਜ ਏਜੰਸੀ ਦਾ ਕਹਿਣਾ ਹੈ ਕਿ ਵਹਿਸਿਲ ਬਲੋਅਰ ਦੀ ਸਹਾਇਤਾ ਨਾਲ ਗੂਗਲ ਅਸਿਸਟੈਂਟ ਦੁਆਰਾ ਰਿਕਾਰਡ ਕੀਤੀ ਗਈ 1000 ਤੋਂ ਜ਼ਿਆਦਾ ਕਲਿਪਸ ਨੂੰ ਸੁਣਿਆ ਗਿਆ ਹੈ ਜਿਸ ਵਿੱਚ ਕੁਝ ਲੋਕਾਂ ਦੇ ਘਰ ਦੇ ਪਤੇ ਸਮੇਤ ਕਈ ਨਿੱਜੀ ਜਾਣਕਾਰੀਆਂ ਮੌਜੂਦ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕ ਇਨ੍ਹਾਂ ਵਿੱਚ ਅਸ਼ਲੀਲ ਕੰਟੈਂਟ ਲਭ ਰਹੇ ਹਨ ਤੇ ਪਤੀ ਪਤਨੀ ਦੇ ਵਿੱਚ ਲੜ੍ਹਾਈਆਂ ਵੀ ਰਿਕਾਰਡ ਹਨ।
ਵੱਡਾ ਖੁਲਾਸਾ: ਬਿਨ੍ਹਾਂ ਕਮਾਂਡ ਦੇ ਵੀ ਗੂਗਲ ਸੁਣ ਰਿਹੈ ਤੁਹਾਡੀ ਨਿੱਜੀ ਗੱਲਾਂ
Leave a Comment Leave a Comment