ਅਕਸ਼ੈ ਕੁਮਾਰ ਪਰਿਣੀਤੀ ਚੋਪੜਾ ਨੂੰ ਵਿਆਹ ਦਾ ਦੇਣਗੇ ਇਹ ਖ਼ਾਸ ਤੋਹਫ਼ਾ

Rajneet Kaur
2 Min Read

ਨਿਊਜ਼ ਡੈਸਕ: ਅਕਸ਼ੈ ਕੁਮਾਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਮਿਸ਼ਨ ਰਾਣੀਗੰਜ’ ਨੂੰ ਲੈ ਕੇ ਸੁਰਖੀਆਂ ‘ਚ ਬਣੇ ਹੋਏ ਹਨ। ਭਾਂਵੇ ਅਕਸ਼ੈ ਕੁਮਾਰ 24 ਸਤੰਬਰ ਨੂੰ ਹੋਏ ਪਰਿਣੀਤੀ ਦੇ ਵਿਆਹ ‘ਚ  ਸ਼ਾਮਿਲ ਨਹੀਂ ਹੋ ਸਕੇ। ਪਰ ਉਨ੍ਹਾਂ ਨੇ ਹੁਣ ਆਪਣੀ ਫਿਲਮ ਦੀ ਸਹਿ-ਅਦਾਕਾਰਾ ਪਰਿਣੀਤੀ ਚੋਪੜਾ ਨਾਲ ਇੱਕ ਖਾਸ ਤਸਵੀਰ ਪੋਸਟ ਕੀਤੀ ਹੈ। ਜਿਸ ‘ਚ ਅਕਸ਼ੈ ਨੇ ਪਰਿਣੀਤੀ ਨੂੰ ਵਿਆਹ ਦੇ ਤੋਹਫ਼ੇ ਦਾ ਐਲਾਨ ਕੀਤਾ ਹੈ। ਅਕਸ਼ੈ ਦੀ ਇਹ ਪੋਸਟ ਇਸ ਸਮੇਂ ਸੁਰਖੀਆ ‘ਚ ਬਟੌਰ ਰਹੀ ਹੈ।

ਉਨ੍ਹਾਂ ਦੀ ਫਿਲਮ ‘ਮਿਸ਼ਨ ਰਾਣੀਗੰਜ-ਦਿ ਗ੍ਰੇਟ ਭਾਰਤ ਬਚਾਓ’ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਜਿਸ ‘ਚ ਫਿਲਮ ਦੇ ਪੋਸਟਰ, ਮੋਸ਼ਨ ਪੋਸਟਰ ਅਤੇ ਟੀਜ਼ਰ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।  ਅਕਸ਼ੈ ਨੇ ਹਾਲ ਹੀ ‘ਚ ਪਰਿਣੀਤੀ ਨਾਲ ਇਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। ਜਿਸ ‘ਚ ਪਰਿਣੀਤੀ ਲਾਈਮ ਗ੍ਰੀਨ ਕਲਰ ਦੀ ਸਾੜੀ, ਮੱਥੇ ‘ਤੇ ਬਿੰਦੀ, ਕੰਨਾਂ ‘ਚ ਝੁਮਕੇ ਅਤੇ ਗਜਰੇ ਨਾਲ ਆਪਣੇ ਵਾਲਾਂ ਨੂੰ ਸਜਾ ਕੇ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਅਕਸ਼ੈ ਦੀ ਗੱਲ ਕਰੀਏ ਤਾਂ ਉਹ ਖਾਕੀ ਰੰਗ ਦੀ ਪੈਂਟ ਦੇ ਨਾਲ ਸੰਤਰੀ ਰੰਗ ਦੇ ਕੋਟ ਵਿੱਚ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸਿਰ ‘ਤੇ ਭਗਵੇਂ ਰੰਗ ਦੀ ਪੱਗ ਬੰਨ੍ਹੀ ਹੋਈ ਹੈ। ਇਸ ਦੌਰਾਨ ਦੋਵਾਂ ਦੇ ਚਿਹਰਿਆਂ ‘ਤੇ ਮੁਸਕਾਨ ਵੀ ਦੇਖੀ ਜਾ ਰਹੀ ਹੈ। ਇਸ ਤਸਵੀਰ ‘ਚ ਦੋਵੇਂ ਇਕੱਠੇ ਬਹੁਤ ਆਕਰਸ਼ਕ ਲੱਗ ਰਹੇ ਹਨ।

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਕਸ਼ੈ ਨੇ ਕੈਪਸ਼ਨ ‘ਚ ਲਿਖਿਆ ਹੈ- ਪਿਆਰ ਤੋਂ ਵੱਧ ਕੀਮਤੀ ਕੁਝ ਨਹੀਂ ਹੈ। ਪਰਿਣੀਤੀ ਤੁਹਾਡੇ ਖਾਸ ਦਿਨ ‘ਤੇ ਇਕ ਤੋਹਫਾ, ਜੋ ਕੱਲ੍ਹ ਆ ਰਿਹਾ ਹੈ।

- Advertisement -

ਹੁਣ ਅਕਸ਼ੈ ਨੇ ਇਸ ਪੋਸਟ ਨੂੰ ਸ਼ੇਅਰ ਕਰਕੇ ਸਾਰਿਆਂ ਦਾ ਉਤਸ਼ਾਹ ਵਧਾ ਦਿੱਤਾ ਹੈ। ਪ੍ਰਸ਼ੰਸਕ ਇਹ ਜਾਣਨ ਲਈ ਕਾਫੀ ਉਤਸੁਕ ਨਜ਼ਰ ਆ ਰਹੇ ਹਨ ਕਿ ਅਕਸ਼ੈ ਪਰਿਣੀਤੀ ਨੂੰ ਕੀ ਤੋਹਫਾ ਦੇਣ ਜਾ ਰਹੇ ਹਨ। ਹਾਲਾਂਕਿ ਇਹ ਜਾਣਨ ਲਈ ਤੁਹਾਨੂੰ ਸਾਰਿਆਂ ਨੂੰ ਇੱਕ ਦਿਨ ਦਾ ਇੰਤਜ਼ਾਰ ਕਰਨਾ ਹੋਵੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment