ਵਾਹ ! ਵਿਆਹ ਹੋਵੇ ਤਾਂ ਅਜਿਹਾ…! ਵਰਨਾ ਨਾਂਹ ਹੋਵੇ !

ਚੰਡੀਗੜ੍ਹ : ਜਿਥੇ ਅੱਜ ਕੱਲ ਲੋਕ ਥੋੜੀ ਜਿਹੀ ਝੂਠੀ ਸ਼ੋਹਰਤ ਖੱਟਣ ਲਈ ਵਿਆਹਾਂ ‘ਤੇ ਲੱਖਾਂ ਕਰੋੜਾਂ ਰੁਪਏ ਖਰਚ ਕਰਦੇ ਨੇ, ਤੇ ਅਜਿਹੇ ਮੌਕੇ ਅਨੇਕਾਂ ਪਕਵਾਨ ਬਣਾਏ ਜਾਂਦੇ ਨੇ, ਜਿਨ੍ਹਾਂ ਵਿੱਚ ਬਹੁਤ ਸਾਰਾ ਖਾਣਾ ਬਾਅਦ ‘ਚ ਖਰਾਬ ਹੋ ਜਾਂਦਾ ਹੈ, ਪਰ ਇਕ ਸਿੰਧੀ ਪਰਿਵਾਰ ਨੇ ਸਿੱਖ ਗੁਰੂਆਂ ਵੱਲੋਂ ਚਲਾਏ ਲੰਗਰ ਤੋਂ ਅਜਿਹੀ ਸਿੱਖਿਆ ਲਈ ਕਿ ਵਿਆਹ ਵਿੱਚ ਹੀ ਗੁਰੂ ਦਾ ਲੰਗਰ ਲਾ ਦਿੱਤਾ। ਇਸ ਵਿਆਹ ਦੀ ਵੀਡੀਓ ਇੰਨੀ ਦਿਨੀਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਵਿਆਹ ਵਿੱਚ ਸ਼ਾਮਿਲ ਹੋਏ ਸਾਰੇ ਮਹਿਮਾਨ ਪੰਗਤ ਵਿੱਚ ਬੈਠੇ ਕੇ ਲੰਗਰ ਛੱਕ ਰਹੇ ਹਨ, ਤੇ ਇਸ ਦੇ ਨਾਲ ਹੀ ਦਿਖਾਈ ਦਿੰਦੇ ਹਨ ਪੰਗਤ ਵਿੱਚ ਬੈਠਕੇ ਲੰਗਰ ਛੱਕਦੇ ਕੁਝ ਅੰਗਰੇਜ਼। ਜੀ ਹਾਂ! ਸਿੰਧੀ ਭਾਈਚਾਰੇ ਨਾਲ ਸਬੰਧਿਤ ਇਨ੍ਹਾਂ ਦੋ ਪਰਿਵਾਰਾਂ ਨੇ ਕਿਸੇ ਵੱਡੇ ਰੈਸਟੋਰੈਂਟ ਜਾਂ ਕਿਸੇ ਪੈਲੇਸ ‘ਚ ਵਿਆਹ ਨਹੀਂ ਕੀਤਾ ਸਗੋਂ ਗੁਰਦੁਆਰਾ ਸਾਹਿਬ ਦੇ ਇਕ ਹਾਲ ਵਿੱਚ ਹੀ ਵਿਆਹ ਕੀਤਾ ਹੈ।

ਵੀਡੀਓ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਸ ਵਿਆਹ ਦੀ ਲੋਕਾਂ ਵੱਲੋਂ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ। ਚਰਚਾ ਹੈ ਕਿ ਹੋਰ ਲੋਕਾਂ ਨੂੰ ਵੀ ਇਸ ਵਿਆਹ ਨੂੰ ਦੇਖ ਸਿੱਖਿਆ ਲੈਣ ਦੀ ਲੋੜ ਹੈ ਤਾਂ ਜੋ ਲੋਕ ਦਿਖਾਵੇ ਨੂੰ ਛੱਡ ਕੇ ਅਜਿਹੇ ਆਮ ਵਿਆਹ ਰਚਾ ਕੇ ਫਾਲਤੂ ਖਰਚਿਆ ਤੋਂ ਬਚਿਆ ਜਾ ਸਕੇ।

 

Check Also

ਕੇਂਦਰ ਸਰਕਾਰ ਰਾਜਾਂ ਨੂੰ ਕਠਪੁਤਲੀ ਨਾਂ ਸਮਝੇ, ਅਸੀਂ ਆਪਣੇ ਅਧਿਕਾਰਾਂ ਦੀ ਲੜਾਈ ਲੜਾਂਗੇ: ਮਾਨ

ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਸੰਸਦ ਵਿੱਚ ਪੇਸ਼ ਕੀਤੇ ਜਾ ਰਹੇ ਬਿਜਲੀ ਸੋਧ ਬਿੱਲ 2022 ਦਾ …

Leave a Reply

Your email address will not be published.