ਵਧੇਰੇ ਰੇਟ ਵਸੂਲਣ ਦੀਆਂ ਸ਼ਿਕਾਇਤਾਂ ਤੋਂ ਬਾਅਦ ਹਰਿਆਣਾ ਪ੍ਰਾਈਵੇਟ ਹਸਪਤਾਲਾਂ ਨੂੰ ਸਰਕਾਰ ਅਧੀਨ ਕਰਨ ਦੀ ਤਿਆਰੀ ‘ਚ

TeamGlobalPunjab
2 Min Read

ਚੰਡੀਗੜ੍ਹ- ਕੋਰੋਨਾ ਦੀ ਦੂਜੀ ਲਹਿਰ ਨੇ ਦੇਸ਼ ਵਿੱਚ ਇਕ ਵਾਰ ਪੂਰੀ ਤਰ੍ਹਾਂ ਹਾਹਾਕਾਰ ਪਾ ਦਿੱਤੀ ਹੈ। ਲਗਾਤਾਰ ਮਰੀਜ਼ਾਂ  ਦੀ ਗਿਣਤੀ ‘ਚ ਇਜ਼ਾਫਾ ਹੋਣ ਕਰਕੇ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਵਲੋਂ ਮੀਟਿੰਗਾਂ ਦੇ ਦੌਰ ਜਾਰੀ ਹਨ । ਹਰਿਆਣਾ ਸਰਕਾਰ ਨੇ ਸੂਬੇ ਦੇ ਅਧਿਕਾਰੀਆਂ ਨਾਲ ਮੀਟਿੰਗ ‘ਚ ਕਿਹਾ ਕਿ ਜੇ ਪ੍ਰਾਈਵੇਟ ਹਸਪਤਾਲਾਂ ਨੇ ਬੈਂਡਾਂ ਦੀ ਘਾਟ ਜਾਂ ਫੇਰ ਆਕਸੀਜਨ ਦੇ ਨਾਮ ਤੇ ਮਰੀਜ਼ਾਂ ਨੂੰ ਲੁੱਟਣ ਦਾ ਕੰਮ ਦੇ ਹਾਲਾਤਾਂ ਚ ਸਰਕਾਰ ਹਸਪਤਾਲਾਂ ਨੂੰ 24 ਘੰਟੇ ਚ ਆਪਣੇ ਅਧੀਨ ਲੈ ਲਵੇਗੀ। ਇਹ ਬਿਆਨ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਦਿੰਦਿਆਂ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਇਸ ਸੂਰਤ ਵਿੱਚ ਉਸ ਹਸਪਤਾਲ ‘ਚ ਕੰਮ ਕਰ ਰਹੇ ਸਟਾਫ ਤੋਂ ਹੀ ਕੰਮ ਲਿਆ ਜਾਵੇਗਾ।

ਇਸ ਗੱਲ ਪਿੱਛੇ ਸਰਕਾਰ ਦਾ ਤਰਕ ਹੈ ਕਿ ਜੇਕਰ ਪ੍ਰਾਈਵੇਟ ਹਸਪਤਾਲਾਂ ਨੂੰ ਆਕਸੀਜਨ ਸਲੈਂਡਰਾਂ ਦੀ ਸਪਲਾਈ ਸਰਕਾਰੀ ਕੋਟੇ ਚੋਂ ਮੁਹਈਆ ਕਰਵਾਈ ਜਾ ਰਹੀ ਹੈ ਤੇ ਫੇਰ ਉਹ ਇਸ ਆਪਦਾ ਦੀ ਘੜੀ ‘ਚ ਮਰੀਜ਼ਾਂ ਤੋਂ ਵੱਧ ਫਾਇਦਾ ਕਿਉਂ ਲੈ ਰਹੇ ਹਨ। ਮੀਟਿੰਗ ‘ਚ ਇਹ ਗੱਲ ਸਾਹਮਣੇ ਆਈ ਕਿ ਸਿਰਸਾ , ਪਲਵੱਲ ਤੇ ਗੁਰੂਗ੍ਰਾਮ ਦੇ ਕੁਝ ਪ੍ਰਾਈਵੇਟ ਹਸਪਤਾਲਾਂ ਤੋਂ ਇਹੋ ਜਹੀਆਂ ਸ਼ਿਕਾਇਤਾਂ ਲਗਾਤਾਰ ਆ ਰਹੀਆ ਹਨ।

ਸਰਕਾਰ ਨੇ ਇਸ ਗੱਲ ਤੇ ਬੇਹੱਦ ਨਰਾਜ਼ਗੀ ਜਤਾਈ ਕਿ ਪ੍ਰਾਈਵੇਟ ਹਸਪਤਾਲਾਂ ਨੇ ਸਰਕਾਰੀ ਪ੍ਰੋਟੋਕਾਲ ਨੂੰ ਛਿੱਕੇ ਟੰਗ ਕੇ ਆਪਣੀ ਮਨ ਮਰਜੀ ਦੇ ਰੇਟ ਲਾ ਕੇ ਲੁੱਟ ਪਾਈ ਹੋਈ ਹੈ ਜਿਸ ਨਾਲ ਗਰੀਬ ਤੇ ਐਮਰਜੈਂਸੀ ਵਾਲੇ ਮਰੀਜ਼ਾਂ ਲਈ ਬੇਹੱਦ ਪਰੇਸ਼ਾਨੀ ਦੇ ਹਾਲਾਤ ਪੈਦਾ ਹੋ ਗਏ ਹਨ।ਇਸ ਨਾਲ ਡਾਕਟਰ ਆਪਣੇ ਪੇਸ਼ੇ ਨੂੰ ਪਿੱਛੇ ਛੱਡ ਕੇ ਇਨਸਾਨੀਅਤ ਨੂੰ ਵੀ ਛਿੱਕੇ ਟੰਗਣ ਤੇ ਉਤਾਰੂ ਹੋਏ ਜਾਪ ਰਹੇ ਹਨ।

ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਮੀਡੀਆ ਸਲਾਹਕਾਰ ਵਿਨੋਦ ਮਹਿਤਾ ਨੇ ਦਸਿਆ ਕਿ ਮੁੱਖ ਮੰਤਰੀ ਨੇ ਇਸ ਮਾਮਲੇ ਨੂੰ ਬਹੁਤ ਹੀ ਸਖਤੀ ਨਾਲ ਲਿਆ ਹੈ ਤੇ ਸਾਫ ਕਿਹਾ ਹੈ ਕਿ ਜੇ ਕਰ ਪ੍ਰਾਈਵੇਟ ਹਸਪਤਾਲਾਂ ਨੇ ਕੋਰੋਨਾ ਮਰੀਜਾਂ ਤੇ ਉਹਨਾਂ ਦੇ ਪਰਿਵਾਰਾਂ ਤੋਂ ਸਰਕਾਰੀ ਤਹਿ ਕੀਤੇ ਰੇਟਾਂ ਤੋਂ ਵੱਧ ਵਸੂਲਣਾ ਬੰਦ ਨਾ ਕੀਤਾ ਤੇ ਸਰਕਾਰ ਅਗਲੇ 24 ਘੰਟਿਆਂ ਚ ਇਹਨਾਂ ਹਸਪਤਾਲਾਂ ਨੂੰ ਸਰਕਾਰ ਦੇ ਅਧੀਨ ਲੈ ਕੇ ਉਹਨਾਂ ਦੇ ਸਟਾਫ ਨਾਲ ਸਰਕਾਰੀ ਦੇਖਰੇਖ ਚ ਕੰਮ ਲਵੇਗੀ।

- Advertisement -

Share this Article
Leave a comment