ਟੋਰਾਂਟੋ ਪੁਲਿਸ ਨੇ ਰਿਕਾਰਡ 6.1 ਕਰੋੜ ਡਾਲਰ ਦੀ ਡਰੱਗਜ਼ ਕੀਤੀ ਬਰਾਮਦ, ਮੁਲਜ਼ਮਾਂ ‘ਚ 9 ਪੰਜਾਬੀ

TeamGlobalPunjab
2 Min Read

ਟੋਰਾਂਟੋ : ਟੋਰਾਂਟੋ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਨਸ਼ਾ ਤਸਕਰੀ ਦੇ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਅਧੀਨ 20 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ 9 ਪੰਜਾਬੀ ਮੂਲ ਦੇ ਹਨ। ਪੁਲਿਸ ਨੇ ਵਿਸ਼ੇਸ਼ ਅਪਰੇਸ਼ਨ ਤਹਿਤ ਕਾਰਵਾਈ ਕਰਕੇ ਟ੍ਰੇਲਰਾਂ ਜ਼ਰੀਏ ਮੈਕਸੀਕੋ ਰਾਹੀਂ ਕੈਲੀਫੋਰਨੀਆ ਤੋਂ ਕੈਨੇਡਾ ਲਿਜਾਏ ਜਾ ਰਹੇ 1000 ਕਿੱਲੋ ਤੋਂ ਵੱਧ ਕੋਕੀਨ, ਕ੍ਰਿਸਟਲ ਮੈਥ ਅਤੇ ਚਰਸ ਜ਼ਬਤ ਕੀਤੀ ਹੈ।

 

ਟੋਰਾਂਟੋ ਪੁਲਿਸ ਦੇ ਚੀਫ਼ ਜੇਮਸ ਮੁਤਾਬਕ ‘ਪ੍ਰੋਜੈਕਟ ਬ੍ਰੀਸਾ’ ਅਧੀਨ ਪੁਲਿਸ ਦੀ ਸੰਯੁਕਤ ਕਾਰਵਾਈ ਦੌਰਾਨ ਬਰਾਮਦਗੀ ਵਿੱਚ 444 ਕਿਲੋਗ੍ਰਾਮ ਕੋਕੀਨ, 182 ਕਿਲੋ ਕ੍ਰਿਸਟਲ ਮੈਥ, 427 ਕਿਲੋ ਚਰਸ, 300 ਆਕਸੀਕੋਡਨ ਗੋਲੀਆਂ, 966020 ਡਾਲਰ ਕੈਨੇਡੀਅਨ ਕਰੰਸੀ, 21 ਵਾਹਨ, 5 ਟਰੈਕਟਰ ਟ੍ਰੇਲਰ ਅਤੇ ਇੱਕ ਹਥਿਆਰ ਸ਼ਾਮਲ ਹਨ।

 

 

- Advertisement -

  ਟੋਰਾਂਟੋ ਪੁਲਿਸ ਮੁਖੀ ਨੇ ਦੱਸਿਆ ਕਿ ‘ਜ਼ਬਤ ਕੀਤੇ ਨਸ਼ੇ ਦੀ ਕੀਮਤ 6.1 ਕਰੋੜ ਡਾਲਰ ਤੋਂ ਵੱਧ ਹੈ ਅਤੇ ਇਹ ਉਨ੍ਹਾਂ ਦੇ ਇਤਿਹਾਸ ਵਿਚ ਸਭ ਤੋਂ ਵੱਡੀ ਨਸ਼ਾ ਬਰਾਮਦਗੀ ਹੈ। ਮੁਲਜ਼ਮਾਂ ਵਿੱਚ ਨੌਂ ਪੰਜਾਬੀ ਮੂਲ ਦੇ ਵਿਅਕਤੀ ਹਨ।’

ਇਹਨਾਂ ਵਿੱਚ ਬਰੈਂਪਟਨ ਦਾ 37 ਸਾਲਾ ਗੁਰਬਖਸ਼ ਸਿੰਘ ਗਰੇਵਾਲ, ਕੈਲੇਡਨ ਦਾ 25 ਸਾਲਾ ਅਮਰਬੀਰ ਸਿੰਘ ਸਰਕਾਰੀਆ, ਕੈਲੇਡਨ ਦਾ 46 ਸਾਲਾ ਹਰਬਲਜੀਤ ਸਿੰਘ ਤੂਰ, ਕੈਲੇਡਨ ਦੀ ਹਰਵਿੰਦਰ ਭੁੱਲਰ 43, ਕਿਚਨਰ ਦਾ ਸਾਰਜੰਟ ਸਿੰਘ ਧਾਲੀਵਾਲ 37, ਗੁਰਵੀਰ ਧਾਲੀਵਾਲ 26, ਗੁਰਮਨਪ੍ਰੀਤ ਗਰੇਵਾਲ 26, ਬਰੈਂਪਟਨ ਦਾ ਸੁਖਵੰਤ ਬਰਾੜ 37 ਤੇ ਪਰਮਿੰਦਰ ਗਿੱਲ ਸ਼ਾਮਲ ਹਨ। ਮੁਲਜ਼ਮਾਂ ਵਿਚੋਂ ਦੋ ਫਰਾਰ ਹਨ।

ਪੁਲਿਸ ਮੁਤਾਬਕ ਇਹ ਨਸ਼ਾ ਐਨੀ ਬਾਖੂਬੀ ਨਾਲ ਵਾਹਨਾਂ ਵਿੱਚ ਲੁਕਾਇਆ ਹੋਇਆ ਸੀ ਕਿ ਐਕਸਰੇਅ ਮਸ਼ੀਨਾਂ ਵੀ ਇਨ੍ਹਾਂ ਨੂੰ ਫੜ੍ਹ ਨਹੀਂ ਸਕੇ। ਇਸ ਜ਼ਖ਼ੀਰੇ ਨੂੰ ਕਾਬੂ ਕਰਨ ਲਈ ਕਈ ਰਾਜਾਂ ਦੀ ਪੁਲੀਸ ਕੰਮ ਕਰ ਰਹੀ ਸੀ

Share this Article
Leave a comment