ਲੱਦਾਖ ‘ਚ ਪਟਿਆਲਾ ਜ਼ਿਲ੍ਹੇ ਦਾ ਇੱਕ ਹੋਰ ਜਵਾਨ ਸ਼ਹੀਦ, ਕੈਪਟਨ ਨੇ ਜਵਾਨ ਦੀ ਸ਼ਹਾਦਤ ਨੂੰ ਕੀਤਾ ਸਲਾਮ

TeamGlobalPunjab
1 Min Read

ਪਟਿਆਲਾ : ਪਟਿਆਲਾ ਜ਼ਿਲ੍ਹੇ ਦਾ ਇੱਕ ਹੋਰ ਜਵਾਨ ਦੇਸ਼ ਦੀ ਰੱਖਿਆ ਕਰਦ ਹੋਇਆ ਡਿਊਟੀ ਦੌਰਾਨ ਸ਼ਹਾਦਤ ਦਾ ਜਾਮ ਪੀ ਗਿਆ। ਭਾਰਤੀ ਫ਼ੌਜ ਦੀ ਰੈਜੀਮੈਂਟ, 59 ਇੰਜੀਨੀਅਰਜ਼ ਦੇ ਲਾਂਸ ਨਾਇਕ ਸਲੀਮ ਖ਼ਾਨ ਦੀ ਮ੍ਰਿਤਕ ਦੇਹ ਨੂੰ ਅੱਜ ਲੇਹ ਤੋਂ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਬਾਅਦ ਦੁਪਹਿਰ 2 ਵਜੇ ਪਟਿਆਲਾ-ਬਲਬੇੜਾ ਰੋਡ ਉੱਪਰ ਪੈਂਦੇ ਉਨ੍ਹਾਂ ਦੇ ਜੱਦੀ ਪਿੰਡ ਮਰਦਾਂਹੇੜੀ ਵਿਖੇ ਲਿਆਂਦਾ ਜਾਵੇਗਾ। ਉਸ ਤੋਂ ਬਾਅਦ ਮੁਸਲਿਮ ਧਰਮ ਮੁਤਾਬਕ ਉਨ੍ਹਾਂ ਦੀ ਦੇਹ ਨੂੰ ਸਪੁਰਦ-ਏ-ਖ਼ਾਕ ਕੀਤਾ ਜਾਵੇਗਾ।

ਸਲੀਮ ਖਾਂਨ ਦੀ ਉਮਰ ਮਹਿਜ਼ 23 ਸਾਲ ਹੈ। ਉਨ੍ਹਾਂ ਦੇ ਪਿਤਾ ਮੰਗਲ ਦੀਨ ਦੀ ਭਾਰਤੀ ਫੌਜ ‘ਚ ਡਿਊਟੀ ਦੌਰਾਨ ਸ਼ਹੀਦ ਹੋਏ ਸਨ। ਸਲੀਮ ਖਾਨ ਦੇ ਪਰਿਵਾਰ ‘ਚ ਉਨ੍ਹਾਂ ਦੀ ਮਾਤਾ, ਭਰਾ ਅਤੇ ਭਾਬੀ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੱਦਾਖ ‘ਚ ਸ਼ਹੀਦ ਹੋਏ ਜਵਾਨ ਸਲੀਮ ਖਾਂਨ ਦੀ ਸ਼ਹਾਦਤ ਨੂੰ ਸਲਾਮ ਕੀਤਾ ਹੈ। ਇਸ ਸੰਬੰਧੀ ਫੇਸਬੁਕ ‘ਤੇ ਇਕ ਪੋਸਟ ਸ਼ੇਅਰ ਕਰਦਿਆਂ ਕੈਪਟਨ ਨੇ ਕਿਹਾ ਕਿ ਲੱਦਾਖ਼ ‘ਚ ਸ਼ਹੀਦ ਹੋਏ ਲਾਂਸ ਨਾਇਕ ਸਲੀਮ ਖਾਨ ਜੀ ਦੀ ਸ਼ਹਾਦਤ ਨੂੰ ਮੇਰਾ ਸਲਾਮ ਹੈ। ਉਹ ਪਟਿਆਲਾ ਦੇ ਮਰਦਾਹੇੜੀ ਪਿੰਡ ਦੇ ਰਹਿਣ ਵਾਲੇ ਸਨ, ਅਸੀਂ ਇਸ ਦੁੱਖ ਦੀ ਘੜੀ ‘ਚ ਉਨ੍ਹਾਂ ਦੇ ਪਰਿਵਾਰ ਦੇ ਨਾਲ ਹਾਂ। ਪੂਰਾ ਦੇਸ਼ ਬਹਾਦਰ ਲਾਂਸ ਨਾਇਕ ਸਲੀਮ ਖਾਨ ਜੀ ਦੀ ਸ਼ਹਾਦਤ ਨੂੰ ਸਲਾਮ ਕਰਦਾ ਹੈ। ਜੈ ਹਿੰਦ।

https://www.facebook.com/Capt.Amarinder/posts/3275377602514549

- Advertisement -

 

 

Share this Article
Leave a comment