Breaking News

ਲੱਖ ਲਾਹਨਤ ! ਅਦਾਕਾਰਾ ਦਾ ਗਰਮ ਵੀਡੀਓ ਦੇਖ ਲੋਕ ਹੋਏ ਪਾਗਲ, ਕਹਿੰਦੇ ਇੱਕ ਰਾਤ ਗੁਜ਼ਾਰੇਂਗੀ ਤਾਂ ਦਿਆਂਗੇ 1 ਕਰੋੜ

ਤੇਲਗੂ ਫਿਲਮ ਜੇਂਮਸ ਬਾਂਡ ਅਤੇ ਆਕਸੀਜਨ ਵਿੱਚ ਆਪਣੀ ਅਦਾਕਾਰੀ ਦੇ ਜ਼ੌਹਰ ਦਿਖਾ ਚੁੱਕੀ ਇੱਕ ਅਦਾਕਾਰਾ ਨੇ ਆਪਣੀ ਇੱਕ ਅਜਿਹੀ ਵੀਡੀਓ ਸ਼ੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ ਜਿਸ ਨੂੰ ਦੇਖ ਉਸ ਦੇ ਮਰਦ ਫੈਨ ਪਾਗਲਾਂ ਵਾਲੀਆਂ ਹਰਕਤਾਂ ਕਰਦੇ ਹੋਏ ਬਦਤਮੀਜ਼ੀ ਦੀਆਂ ਹੱਦਾਂ ਪਾਰ ਕਰਨ ਲੱਗ ਪਏ ਹਨ। ਹਾਲਾਤ ਇਹ ਹਨ ਕਿ ਇਨ੍ਹਾਂ ਵਿੱਚੋਂ ਇਸ ਅਦਾਕਾਰਾ ਦੇ ਇੱਕ ਦਿਵਾਨੇ ਨੇ ਤਾਂ ਉਸ ਨਾਲ ਇੱਕ ਰਾਤ ਗੁਜ਼ਾਰਨ ਦੀ ਗੱਲ ਤੱਕ ਕਹਿ ਦਿੱਤੀ ਹੈ। ਅਜਿਹਾ ਕਈ ਵਾਰ ਹੁੰਦਾ ਹੈ ਜਦੋਂ ਫਿਲਮੀ ਸਿਤਾਰੇ ਆਪਣੇ ਸੋਸ਼ਲ ਮੀਡੀਆ  ਖ਼ਾਤੇ ‘ਤੇ ਕੋਈ ਬੋਲ‍ਡ ਜਾਂ ਹਾਟ ਫੋਟੋਜ ਅਤੇ ਵੀਡੀਓ ਸ਼ੇਅਰ ਕਰਦੇ ਹਨ ਤਾਂ ਉਸਦੇ ਜਵਾਬ ਵਿੱਚ ਉਨ੍ਹਾਂ ਦੇ ਫੈਨ ਸਿਤਾਰਿਆਂ ਨੂੰ ਬੁਰਾ ਭਲਾ ਕਹਿਣ ਦੇ ਨਾਲ-ਨਾਲ ਅਜਿਹੀਆਂ ਹਰਕਤਾਂ ਕਰ ਜਾਂਦੇ ਹਨ ਜਿਸ ਨੂੰ ਜਾਣ ਕੇ ਬੱਸ ਸਿਰਫ ਲੱਖ ਲਾਹਨਤ ਹੈ ਹੀ ਕਿਹਾ ਜਾ ਸਕਦਾ ਹੈ।

ਤਾਜ਼ਾ ਮਾਮਲਾ ਅਦਾਕਾਰਾ ਸਾਕਸ਼ੀ ਚੌਧਰੀ ਦਾ ਸਾਹਮਣੇ ਆਇਆ ਹੈ। ਜਿਨ੍ਹਾਂ ਦੀ ਫਿਲਮ ਮੈਗਨੈੱਟ ਰਿਲੀਜ ਹੋਣ ਵਾਲੀ ਹੈ ਅਤੇ ਉਹ ਇਨੀਂ ਦਿਨੀਂ ਇਸਦੀ ਪ੍ਰਮੋਸ਼ਨ ਵਿੱਚ ਵਿਅਸਤ ਹੈ। ਇਸ ਵਿੱਚ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸਦੇ ਬਾਅਦ ਉਨ੍ਹਾਂ ਨੂੰ ਕਈਆਂ ਵੱਲੋਂ ਆਪਣੇ ਨਾਲ ਇੱਕ ਰਾਤ ਗੁਜ਼ਾਰਨ ਜਿਹੇ ਸੰਦੇਸ਼ ਤੱਕ ਭੇਜੇ ਜਾ ਰਹੇ ਹਨ। ਸਾਕਸ਼ੀ ਚੌਧਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੋਕ ਸੰਦੇਸ਼ ਭੇਜ ਰਹੇ ਹਨ  ਕਿ ਉਨ੍ਹਾਂ ਨਾਲ ਇੱਕ ਰਾਤ ਗੁਜ਼ਾਰਨ ਦੇ ਬਦਲੇ ਉਹ ਲੋਕ ਸ਼ਾਕਸ਼ੀ ਨੂੰ ਇੱਕ ਕਰੋੜ ਰੁਪਏ ਤੱਕ ਦੇ ਸਕਦੇ ਹਨ।

ਸਾਕਸ਼ੀ ਚੌਧਰੀ  ਨੇ ਇਸ ਸਬੰਧੀ ਇੱਕ ਟਵੀਟ ਕਰਕੇ ਅਜਿਹੇ ਲੋਕਾਂ ਨੂੰ ਜਵਾਬ ਦਿੱਤਾ ਹੈ ਕਿ ਉਹ ਵੀਡੀਓ ਦੇਖਣ ਤੋਂ ਬਾਅਦ ਲੋਕ ਪਾਗਲ ਹੋ ਗਏ ਹਨ।  ਮੈਨੂੰ ਇੱਕ ਰਾਤ ਦਾ ਇੱਕ ਕਰੋੜ ਰੁਪਏ ਆਫਰ ਕਰ ਰਹੇ ਹਨ , ਪਰ ਮੈਂ ਉਨ੍ਹਾਂ ਨੂੰ ਇਹ ਕਹਿਣਾ ਚਾਹੁੰਦੀ ਹਾਂ  ਕਿ ਉਹ ਲੋਕ ਮੂਰਖ ਹਨ,  ਕਿਉਂਕ ਮੈਂ ਵਿਕਾਊ ਨਹੀਂ ਹਾਂ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਲੋਕ ਪਤਾ ਨਹੀਂ ਕਿਵੇਂ ਦੀ ਮਾਨਸਿਕਤਾ ਦੇ ਹਨ ਜੋ ਇਸ ਤਰ੍ਹਾਂ ਦੀ ਗੱਲ ਕਰ ਰਹੇ ਹਨ।

ਦੱਸ ਦਈਏ ਕਿ ਸਾਕਸ਼ੀ ਨੇ ਫਿਲਮ ‘ਪੋਟੂਗਾੜੂ’ ਨਾਲ ਫਿਲਮਾਂ ਵਿੱਚ ਸ਼ੁਰੂਆਤ ਕੀਤੀ ਸੀ।  ਇਸ ਤੋਂ ਇਲਾਵਾ ਸਾਕਸ਼ੀ ਤਾਮਿਲ ਫਿਲਮ ‘ਰੁਸਤਮ’ ਵਿੱਚ ਵੀ ਕੰਮ ਕਰ ਚੁੱਕੀ ਹੈ।

Check Also

ਫਲ ਅਤੇ ਸਬਜ਼ੀਆਂ ਜ਼ਿਆਦਾ ਖਾਣ ਨਾਲ ਹੋ ਸਕਦਾ ਹੈ ਨੁਕਸਾਨ

ਨਿਊਜ਼ ਡੈਸਕ: ਸਿਹਤ ਮਾਹਿਰ ਅਕਸਰ ਇਹ ਸਲਾਹ ਦਿੰਦੇ ਹਨ ਕਿ ਸਾਨੂੰ ਆਪਣੇ ਆਪ ਨੂੰ ਸਿਹਤਮੰਦ …

Leave a Reply

Your email address will not be published. Required fields are marked *