ਲੁਧਿਆਣਾ ‘ਚ ਹਿੰਦੂ ਸਿੱਖ ਜਥੇਬੰਦੀਆਂ ਵਾਲੇ ਨੰਗੀਆਂ ਤਲਵਾਰਾਂ ਲੈ ਹੋਏ ਆਹਮੋ ਸਾਹਮਣੇ, ਚੱਲੀਆਂ ਬੋਤਲਾਂ, ਪੱਥਰ, ਪੋਸਟਰ ਪਾੜਨ ‘ਤੇ ਪਿਆ ਰੌਲਾ

TeamGlobalPunjab
4 Min Read

ਲੁਧਿਆਣਾ : ਸਾਕਾ ਨੀਲਾ ਤਾਰਾ ਦੀ 35ਵੀਂ ਵਰਸੀ ਮੌਕੇ ਅੱਜ ਜਿੱਥੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟਾਸਕ ਫੋਰਸ ਅਤੇ ਗਰਮ ਖਿਆਲੀ ਸਿੱਖ ਜਥੇਬੰਦੀਆਂ ਵਿਚਕਾਰ ਕਾਫੀ ਧੱਕਾ ਮੁੱਕੀ ਹੋਈ ਉੱਥੇ ਆਪਣਿਆਂ ਦੀ ਇਹ ਲੜਾਈ ਨੇ ਲੁਧਿਆਣਾ ਅੰਦਰ ਸ਼ਿਵ ਸੈਨਾ ਅਤੇ ਸਿੱਖ ਜਥੇਬੰਦੀਆਂ ਵਿਚਲੀ ਲੜਾਈ ਦਾ ਰੂਪ ਧਾਰ ਲਿਆ। ਲੁਧਿਆਣਾ ਅੰਦਰ ਸ਼ਿਵ ਸੈਨਾ ਵੱਲੋਂ ਸਾਕਾ ਨੀਲਾ ਤਾਰਾ ਦੇ ਹੱਕ ਵਿੱਚ ਲਾਏ ਪੋਸਟਰਾਂ ਨੂੰ ਫਾੜਨ ਤੋਂ ਸ਼ੁਰੂ ਹੋਈ ਇਹ ਲੜਾਈ ਨੂੰ ਪੁਲਿਸ ਕਿਸੇ ਤਰ੍ਹਾਂ ਕਾਬੂ ਕਰੀ ਬੈਠੀ ਸੀ ਪਰ ਅੱਜ ਇੱਕ ਵਾਰ ਫਿਰ ਕੁਝ ਵਿਅਕਤੀਆਂ ਵੱਲੋਂ ਸ਼ਿਵ ਸੈਨਾ ਵੱਲੋਂ ਲਾਏ ਗਏ ਉਹੋ ਜਿਹੇ ਹੀ ਪੋਸਟਰਾਂ ਨੂੰ ਫਾੜੇ ਜਾਣ ਦੀ ਘਟਨਾ ਨੇ ਬਲਦੀ ‘ਚ ਤੇਲ ਪਾਉਣ ਦਾ ਕੰਮ ਕੀਤਾ ਤੇ ਹਾਲਾਤ ਇਹ ਬਣ ਗਏ ਕਿ ਚੌੜਾ ਬਜ਼ਾਰ ਵਿਖੇ ਇਹ ਦੋਵੇਂ ਜਥੇਬੰਦੀਆਂ ਦੇ ਲੋਕ ਆਹਮੋ ਸਾਹਮਣੇ ਹੋ ਗਏ। ਇੱਕ ਦੂਜੇ ਦੇ ਖਿਲਾਫ ਹਵਾ ਵਿੱਚ ਨੰਗੀਆਂ ਕਿਰਪਾਨਾਂ ਲੈਹਿਰਾ ਕੇ ਕੀਤੀ ਗਈ ਨਾਅਰੇਬਾਜੀ ਕਦੋਂ ਬੋਤਲਾਂ ਅਤੇ ਪੱਥਰਾਂ ਦੇ ਪਥਰਾਅ ਦੇ ਰੂਪ ਵਿੱਚ ਬਦਲ ਗਈ ਕਿਸੇ ਨੂੰ ਸਮਝ ਹੀ ਨਹੀਂ ਆਈ। ਪੁਲਿਸ ਨੂੰ ਦੋਵਾਂ ਧਿਰਾਂ ‘ਤੇ ਕਾਬੂ ਪਾਉਣ ਲੱਗਿਆਂ ਭਾਰੀ ਮੁਸ਼ੱਕਤ ਕਰਨੀ ਪਈ ਹੈ।

ਦੱਸ ਦਈਏ ਕਿ ਜਿੱਥੇ 2 ਦਿਨ ਪਹਿਲਾਂ ਸ਼ਿਵ ਸੈਨਾ ਦੇ ਇੱਕ ਆਗੂ ਵੱਲੋਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਪਾ ਕੇ ਇਹ ਐਲਾਨ ਕੀਤਾ ਗਿਆ ਸੀ ਕਿ ਉਹ ਸਾਕਾ ਨੀਲਾ ਤਾਰਾ ਦਾ ਵਿਰੋਧ ਕਰਨ ਲਈ ਸਿੱਖ ਜਥੇਬੰਦੀਆਂ ਵੱਲੋਂ ਲਾਏ ਗਏ ਪੋਸਟਰਾਂ ਦੇ ਨਾਲ ਨਾਲ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਪੋਸਟਰ ਫੂਕਣਗੇ। ਉੱਥੇ ਇਸ ਜਥੇਬੰਦੀ ਵੱਲੋਂ ਸਾਕਾ ਨੀਲਾ ਤਾਰਾ ਦੇ ਹੱਕ ਵਿੱਚ ਹਿੰਦੁਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ, ਅਤੇ ਸਾਬਕਾ ਡੀਜੀਪੀ ਪੰਜਾਬ ਕੇ.ਪੀ.ਐਸ ਗਿੱਲ ਦੇ ਪੋਸਟਰ ਲਾ ਕੇ ਇਸ ਦਿਨ ਨੂੰ ‘ਫਖ਼ਰ ਵਾਲਾ ਦਿਹਾੜਾ’ ਵਜੋਂ ਮਨਾਉਣ ਦਾ  ਐਲਾਨ ਕਰ ਕਰਦਿਆਂ ਕਿਹਾ ਕਿ ਉਹ ਇਸ ਦਿਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਪੋਸਟਰ ਫਾੜਨਗੇ ਤੇ ਪੁਤਲੇ ਫੂਕਣਗੇ। ਸ਼ਿਵ ਸੈਨਾ ਦੀ ਇਹ ਕਾਰਵਾਈ ਗਰਮ ਖਿਆਲੀ ਸਿੱਖਾਂ ਨੂੰ ਪਸੰਦ ਨਹੀਂ ਆਈ ਤੇ ਉਨ੍ਹਾਂ ਨੇ ਨਾ ਸਿਰਫ ਹਿੰਦੂ ਜਥੇਬੰਦੀਆਂ ਵੱਲੋਂ ਲਾਏ ਗਏ ਇਨ੍ਹਾਂ ਪੋਸਟਰਾਂ ਨੂੰ ਪਾੜ ਦਿੱਤਾ, ਬਲਕਿ ਸੋਸ਼ਲ ਮੀਡੀਆ ‘ਤੇ ਇਹ ਧਮਕੀ ਵੀ ਦਿੱਤੀ ਕਿ 6 ਜੂਨ ਵਾਲੇ ਦਿਨ ਜੇਕਰ ਕਿਸੇ ਜਥੇਬੰਦੀ ਨੇ ਸਿੱਖ ਜਥੇਬੰਦੀਆਂ ਵੱਲੋਂ ਲਾਏ ਗਏ ਪੋਸਟਰ ਫਾੜਨ ਜਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਫਾੜਨ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬ ਦਾ ਮਾਹੌਲ ਖਰਾਬ ਹੋਵੇਗਾ ਕਿਉਂਕਿ ਉਹ ਇਸ ਦਾ ਮੂੰਹ ਤੋੜ ਜਵਾਬ ਦੇਣਗੇ।

ਇਸ ਤੋਂ ਬਾਅਦ ਅੱਜ ਜਿਉਂ ਹੀ ਸਿੱਖ ਜਥੇਬੰਦੀਆਂ ਦੇ ਲੋਕ ਚੌੜਾ ਬਜ਼ਾਰ ਵਿਖੇ ਪਹੁੰਚੀਆਂ ਉਨ੍ਹਾਂ ਦਾ ਵਿਰੋਧ ਕਰਨ ਲਈ ਸਥਾਨਕ ਹਿੰਦੂ ਜਥੇੰਬੰਦੀਆਂ ਦੇ ਲੋਕ ਵੀ ਮੌਜੂਦ ਹੋ ਗਏ ਤੇ ਪੁਲਿਸ ਦੀ ਮੌਜੂਦਗੀ ਵਿੱਚ ਇੱਕ ਦੂਜੇ ਨੂੰ ਅਵਾਜ਼ਾ ਮਾਰ ਕੇ ਇੱਕ ਦੂਜੇ ਨੂੰ ਗੰਦੀਆਂ ਗੰਦੀਆਂ ਗਾਲ੍ਹਾਂ ਕੱਢਣ ਦਾ ਹਿੰਸਾਤਮਕ ਰੂਪ ਧਾਰਨ ਕਰ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਨਾਲ ਲੈ ਕੇ ਮੌਕੇ ‘ਤੇ ਪਹੁੰਚ ਗਏ। ਜਿਨ੍ਹਾਂ ਨੇ ਕਿਸੇ ਵੀ ਧੜ੍ਹੇ ਨੂੰ ਇੱਕ ਦੂਜੇ ਵੱਲ ਵਧਣ ਨਹੀਂ ਦਿੱਤਾ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਮਾਹੌਲ ਨੂੰ ਚੰਗਾ ਭਲਾ ਕਾਬੂ ਕਰ ਲਿਆ ਗਿਆ ਸੀ ਪਰ ਕੁਝ ਸ਼ਰਾਰਤੀ ਅੰਤਰ 3 ਮੋਟਰਸਾਇਕਲਾਂ ‘ਤੇ ਸਵਾਰ ਹੋ ਕੇ ਆਏ ਤੇ ਉਨ੍ਹਾਂ ਨੇ ਬਜ਼ਾਰ ‘ਚ ਲੱਗੇ ਪੋਸਟਰ ਫਾੜ ਦਿੱਤੇ ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ। ਕਪੂਰ ਅਨੁਸਾਰ ਪੋਸਟਰ ਫਾੜਨ ਵਾਲਿਆਂ ਦੀਆਂ ਤਸਵੀਰਾਂ ਮੌਕੇ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋ ਗਈਆਂ ਹਨ ਜਿਨ੍ਹਾਂ ਪਛਾਣ ਕਰ ਲਈ ਗਈ ਹੈ ਤੇ ਉਨ੍ਹਾਂ ਨੂੰ ਫੜਨ ਲਈ ਛਾਪਾ ਮਾਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਹੋਵੇ, ਉਸ ਨੂੰ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਜਾਵੇਗੀ ਇਸ ਮਾਮਲੇ ਵਿੱਚ ਕਨੂੰਨ ਆਪਣਾ ਕੰਮ ਕਰੇਗਾ।

https://youtu.be/-qvwo4RRfzg

- Advertisement -

Share this Article
Leave a comment