ਲਸਣ ਅਤੇ ਚੁਕੰਦਰ ਹਾਰਟ ਅਟੈਕ ਅਤੇ ਹਾਈ ਬਲੱਡ ਪ੍ਰੈਸ਼ਰ ਦਾ ਖਤਰਾ ਕਰਦੇ ਹਨ ਘੱਟ, ਖੋਜ ‘ਚ ਹੈਰਾਨ ਕਰਨ ਵਾਲੇ ਨਤੀਜੇ ਆਏ ਸਾਹਮਣੇ

TeamGlobalPunjab
2 Min Read

ਨਿਊਜ਼ ਡੈਸਕ: ਕੀ ਹਾਈ ਬਲੱਡ ਪ੍ਰੈਸ਼ਰ ਨਾਲ ਲਸਣ ਅਤੇ ਚੁਕੰਦਰ ਦਾ ਕੋਈ ਸਬੰਧ ਹੈ? ਕੀ ਇਨ੍ਹਾਂ ਦੇ ਸੇਵਨ ਨਾਲ ਹਾਈ ਬੀਪੀ ਅਤੇ ਦਿਲ ਦੇ ਦੌਰੇ ਦਾ ਖ਼ਤਰਾ ਘੱਟ ਹੁੰਦਾ ਹੈ? ਇਸ ਮੁੱਦੇ ‘ਤੇ ਕੀਤੇ ਅਧਿਐਨ ਦੀ ਰਿਪੋਰਟ ਹੁਣ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ ਬ੍ਰਿਟਿਸ਼ ਡਾਕਟਰ ਕ੍ਰਿਸ ਵੈਨ ਟੁਲਕੇਨ ਨੇ ਇਸ ਮੁੱਦੇ ‘ਤੇ ਰਿਸਰਚ ਕੀਤੀ ਕਿ ਕੀ ਚੁਕੰਦਰ ਅਤੇ ਲਸਣ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ। ਖੋਜ ਦੇ ਨਤੀਜਿਆਂ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਇਹ ਦੋਵੇਂ ਖੁਰਾਕੀ ਵਸਤੂਆਂ, ਜੋ ਕਿ ਮਾਮੂਲੀ ਮੰਨੀਆਂ ਜਾਂਦੀਆਂ ਹਨ, ਲੋਕਾਂ ਦੀ ਜ਼ਿੰਦਗੀ ਬਚਾਉਣ ਵਿੱਚ ਵਧੀਆ ਜੀਵਨ ਰੱਖਿਅਕ ਸਾਬਤ ਹੋ ਸਕਦੀਆਂ ਹਨ।

ਰਿਪੋਰਟ ਮੁਤਾਬਕ ਖੋਜ ਲਈ 28 ਅਜਿਹੇ ਵਲੰਟੀਅਰਾਂ ਨੂੰ ਚੁਣਿਆ ਗਿਆ, ਜੋ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਸਨ। ਖੋਜ ਦੀ ਸ਼ੁਰੂਆਤ ਦੇ ਸਮੇਂ, ਉਹਨਾਂ ਸਾਰਿਆਂ ਦਾ ਵੱਧ ਤੋਂ ਵੱਧ ਬਲੱਡ ਪ੍ਰੈਸ਼ਰ 130 ਮਿਲੀਮੀਟਰ ਤੋਂ ਵੱਧ ਸੀ, ਜਦੋਂ ਕਿ ਇਹ ਇੱਕ ਬਾਲਗ ਮਨੁੱਖ ਵਿੱਚ 120 ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ, ਉਨ੍ਹਾਂ ਨੂੰ 2 ਵੱਖ-ਵੱਖ ਸਮੂਹਾਂ ਵਿੱਚ ਵੰਡ ਕੇ, ਉਨ੍ਹਾਂ ਨੂੰ 3 ਹਫ਼ਤਿਆਂ ਲਈ ਚੁਕੰਦਰ ਅਤੇ ਲਸਣ ਖਾਣ ਲਈ ਦਿੱਤਾ ਗਿਆ।

ਇਸ ਤੋਂ ਬਾਅਦ ਖੋਜ ਦੇ ਨਤੀਜਿਆਂ ਦੀ ਜਾਂਚ ਕੀਤੀ ਗਈ। ਇਹ ਪਾਇਆ ਗਿਆ ਕਿ ਖੋਜ ਵਿੱਚ ਸ਼ਾਮਲ ਵਲੰਟੀਅਰ ਜਦੋਂ ਇੱਕ ਆਮ ਜੀਵਨ ਜੀ ਰਹੇ ਸਨ, ਉਨ੍ਹਾਂ ਦਾ ਔਸਤ ਬਲੱਡ ਪ੍ਰੈਸ਼ਰ 133.6mm ਸੀ। ਇਸ ਦੇ ਨਾਲ ਹੀ ਜਦੋਂ ਖੋਜ ਤੋਂ ਬਾਅਦ ਚੁਕੰਦਰ ਖਾਣ ਵਾਲੇ ਵਲੰਟੀਅਰਾਂ ਦਾ ਬਲੱਡ ਪ੍ਰੈਸ਼ਰ ਚੈੱਕ ਕੀਤਾ ਗਿਆ ਤਾਂ ਇਹ 128.7 mm ਜਦੋਂ ਕਿ ਲਸਣ ਖਾਣ ਵਾਲਿਆਂ ਦਾ ਬਲੱਡ ਪ੍ਰੈਸ਼ਰ 129.3 mm ਸੀ।

ਜਾਂਚ ਦੇ ਨਤੀਜਿਆਂ ਤੋਂ ਪਤਾ ਲੱਗਾ ਹੈ ਕਿ ਜੇਕਰ ਤੁਸੀਂ ਨਿਯਮਿਤ ਤੌਰ ‘ਤੇ ਚੁਕੰਦਰ ਅਤੇ ਲਸਣ ਦਾ ਸੇਵਨ ਕਰਦੇ ਹੋ, ਤਾਂ ਹਾਰਟ ਅਟੈਕ ਅਤੇ ਹਾਈ ਬਲੱਡ ਪ੍ਰੈਸ਼ਰ ਦਾ ਖ਼ਤਰਾ 10 ਪ੍ਰਤੀਸ਼ਤ ਤੱਕ ਘੱਟ ਜਾਂਦਾ ਹੈ।ਖੋਜ ‘ਚ ਪਾਇਆ ਗਿਆ ਕਿ ਚੁਕੰਦਰ ਅਤੇ ਲਸਣ ਖਾਣ ਨਾਲ ਖੂਨ ਦੀਆਂ ਨਾੜੀਆਂ ਚੌੜੀਆਂ ਹੁੰਦੀਆਂ ਹਨ, ਜਿਸ ਨਾਲ ਖੂਨ ਆਸਾਨੀ ਨਾਲ ਵਹਿੰਦਾ ਹੈ। ਇਸ ਕਾਰਨ ਅਟੈਕ ਦਾ ਖ਼ਤਰਾ ਘੱਟ ਜਾਂਦਾ ਹੈ।

- Advertisement -

Share this Article
Leave a comment