ਬਜ਼ੁਰਗ ਹੋ ਚੁੱਕੇ ਰੁੱਖਾਂ ਨੂੰ ਇੰਝ ਦਿੱਤੀ ਜਾ ਰਹੀ ਹੈ ਨਵੀਂ ਜ਼ਿੰਦਗੀ

TeamGlobalPunjab
2 Min Read

ਨਿਊਜ਼ ਡੈਸਕ: ਇਸ ਧਰਤੀ ‘ਤੇ ਆਈ ਹਰ ਚੀਜ ਇੱਕ ਦਿਨ ਖਤਮ ਹੋ ਜਾਂਦੀ ਹੈ। ਜਿਵੇਂ ਸਾਹ ਲੈਣਾ ਵਧਣਾ, ਪੜ੍ਹਨਾ, ਖਾਣਾ ਹਰ ਚੀਜ ਦਾ ਇੱਕ ਸਮਾਂ ਹੁੰਦਾ ਹੈ ਤੇ ਇਸ ਵਿੱਚ ਰੁੱਖ ਵੀ ਸ਼ਾਮਲ ਹਨ। ਹੁਣ ਇਨ੍ਹਾਂ ਉਮਰਦਰਾਜ ਰੁੱਖਾਂ ਦਾ ਖਿਆਲ ਰੁੱਖ ਬਚਾਓ ਟੀਮ ਵੱਲੋ ਕੀਤਾ ਜਾ ਰਿਹਾ ਹੈ, ਤਾਂ ਜੋ ਪੁਰਾਣੇ ਜਾਂ ਬਜ਼ੁਰਗ ਹੋ ਚੁੱਕੇ ਰੁੱਖਾਂ ਵਿੱਚ ਜਾਨ ਆ ਸਕੇ ‘ਤੇ ਉਨ੍ਹਾਂ ਦਾ ਜ਼ਿਆਦਾ ਨੁਕਸਾਨ ਨਾਂ ਹੋਵੇ।

ਨਵੀਂ ਦਿੱਲੀ ਨਗਰ ਕੌਂਸਲ ਦੇ ਬਾਗਬਾਨੀ ਵਿਭਾਗ ਦੀ ਰੁੱਖ ਬਚਾਓ ਟੀਮ ਨੇ ਅਜਿਹੇ ਰੁੱਖਾ ਨੂੰ ਬਚਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ ਤੇ ਹੁਣ ਤੱਕ ਸੈਂਕੜੇ ਰੁੱਖਾਂ ਨੂੰ ਨਵੀਂ ਜ਼ਿੰਦਗੀ ਦੇ ਚੁੱਕੀ ਹੈ।

ਰੁੱਖ ਬਚਾਓ ਟੀਮ ਵਲੋਂ ਰੁੱਖਾ ਦੀ ਜਾਂਚ ਕੀਤੀ ਜਾਂਦੀ ਹੈ, ਇਸ ਜਾਂਚ ਵਿੱਚ ਉਹ ਇਹ ਦੇਖਦੀ ਹੈ ਕਿ ਰੁੱਖ ਕਿਸੇ ਫੰਗਲ ਇਨਫੈਕਸ਼ਨ ਤੋ ਪੀੜਤ ਜਾਂ ਖੋਖਲਾ ਤਾਂ ਨਹੀਂ ਹੋ ਰਿਹਾ ਹੈ। ਜੇਕਰ ਰੁੱਖ ਬਚਾਓ ਟੀਮ ਨੂੰ ਰੁੱਖਾਂ ਵਿੱਚ ਕੋਈ ਬਿਮਾਰੀ ਜਾਂ ਸਮੱਸਿਆ ਨਜ਼ਰ ਆਉਂਦੀ ਹੈ ਤਾਂ ਉਹ ਰੁੱਖਾਂ ਦੀ ਸਰਜਰੀ ਕਰਦੀ ਹੈ। ਇਸ ਸਰਜਰੀ ਵਿੱਚ ਰੁੱਖਾਂ ਦੇ ਖੋਖਲੇਪਣ ਨੂੰ ਦੂਰ ਕਰਨ ਲਈ ਉਪਾਅ ਕੀਤੇ ਜਾਂਦੇ ਹਨ, ਤਾਂ ਜੋ ਖਤਮ ਹੋਏ ਸੈੱਲਾ ਕਾਰਨ ਇਨਫੈਕਸ਼ਨ ਨਾ ਹੋ ਜਾਵੇ, ਕਿਉਂਕਿ ਇਹ ਰੁੱਖਾ ਦੇ ਪੂਰੇ ਸਿਸਟਮ ਨੂੰ ਨੁਕਸਾਨ ਪਹੁੰਚਾਉਂਦੇ ਹਨ। ਸਰਜਰੀ ਵਿੱਚ ਪਹਿਲਾਂ ਕੀਟਨਾਸ਼ਕ ਦੇ ਕੇ ਮਰੇ ਹੋਏ ਸੈੱਲਾਂ ਨੂੰ ਕੱਢਿਆ ਜਾਂਦਾ ਹੈ ਤੇ ਇਸ ਤੋ ਬਾਅਦ ਰੁੱਖਾ ਦੇ ਅੰਦਰ ਜਾਲੀ, ਥਰਮਾਕੋਲ ਅਤੇ ਚਿੱਟੇ ਸੀਮੇਂਟ ਨੂੰ ਭਰ ਦਿੱਤਾ ਜਾਂਦਾ ਹੈ, ਤਾਂ ਜੋ ਰੁੱਖਾਂ ਨੂੰ ਮਜਬੂਤ ਕੀਤਾ ਜਾ ਸਕੇ।

- Advertisement -

ਜੇਕਰ ਰੁੱਖਾਂ ਦੀ ਸਰਜਰੀ ਸਹੀ ਸਮੇਂ ‘ਤੇ ਕੀਤੀ ਜਾਵੇ ਤਾਂ ਉਹ ਤੁਫਾਨ ਆਉਣ ‘ਤੇ ਨਹੀਂ ਡਿੱਗਦੇ, ਕਿਉਂਕਿ ਉਨ੍ਹਾਂ ਦਾ ਖੋਖਲਾਪਨ ਉੱਥੇ ਹੀ ਰੁੱਕ ਜਾਂਦਾ ਹੈ। ਸਰਜਰੀ ਰੁੱਖਾਂ ਦੀ ਉਮਰ ਨੂੰ ਵਧਾਉਂਦੀ ਹੈ। ਵਿਭਾਗ ਵਲੋਂ ਹਰ ਸਾਲ 100 ਤੋਂ 200 ਰੁੱਖਾਂ ਦੀ ਸਰਜਰੀ ਕੀਤੀ ਜਾਂਦੀ ਹੈ। ਨਵੀ ਦਿੱਲੀ ਵਿੱਚ ਹੁਣ ਤੱਕ 5000 ਦੇ ਕਰੀਬ ਰੁੱਖਾ ਦੀ ਸਰਜਰੀ ਕੀਤੀ ਜਾ ਚੁੱਕੀ ਹੈ, ਇਨ੍ਹਾਂ ਵਿੱਚ ਜ਼ਿਆਦਾਤਰ ਸਿਲਵਰ ਓਕ, ਸ਼ਹਤੂਤ, ਇਮਲੀ ਸਣੇ ਕਈ ਰੁੱਖ ਸ਼ਾਮਲ ਹਨ।

Share this Article
Leave a comment