ਜੇਕਰ ਕਿਸੇ ਕਾਰਨ ਸਰਦੀਆਂ ‘ਚ ਤੁਸੀਂ ਵੀ ਨਹੀਂ ਸੇਕ ਪਾ ਰਹੇ ਧੁੱਪ, ਇੰਝ ਕਰੋ ਵਿਟਾਮਿਨ-D ਦੀ ਕਮੀ ਪੂਰੀ

TeamGlobalPunjab
3 Min Read

ਹੱਡੀਆਂ ਨੂੰ ਮਜ਼ਬੂਤ ਰੱਖਣ ਲਈ ਵਿਟਾਮਿਨ ਡੀ ਬਹੁਤ ਜ਼ਰੂਰੀ ਹੈ। ਸਰੀਰ ਵਿਚ ਵਿਟਾਮਿਨ ਡੀ ਦੀ ਪ੍ਰਤੀਰੋਧਕ ਸ਼ਕਤੀ ਇਸ ਨੂੰ ਮਜ਼ਬੂਤ ਰੱਖਦੀ ਹੈ ਅਤੇ ਵਾਇਰਲ ਇਨਫੈਕਸ਼ਨ ਤੋਂ ਵੀ ਬਚਾਉਂਦੀ ਹੈ। ਇਕ ਵਿਅਕਤੀ ਸੂਰਜ ਦੀ ਰੌਸ਼ਨੀ ਤੋਂ 80 ਪ੍ਰਤੀਸ਼ਤ ਵਿਟਾਮਿਨ ਡੀ ਪਾ ਸਕਦਾ ਹੈ ਪਰ ਅਕਸਰ ਇਹ ਦੇਖਿਆ ਗਿਆ ਹੈ ਕਿ ਲੋਕ ਬਹੁਤ ਸਾਰੇ ਕਾਰਨਾਂ ਕਰਕੇ ਧੁੱਪ ਨਹੀਂ ਲੈਂਦੇ, ਜਿਸ ਕਾਰਨ ਉਨ੍ਹਾਂ ਦੇ ਸਰੀਰ ਵਿੱਚ ਵਿਟਾਮਿਨ ਡੀ ਦੀ ਘਾਟ ਹੁੰਦੀ ਹੈ। ਜੋ ਹੱਡੀਆਂ ਦੇ ਕਮਜ਼ੋਰ ਹੋਣ ਦਾ ਸਭ ਤੋਂ ਵੱਡਾ ਕਾਰਨ ਹੈ।

ਜੇ ਤੁਹਾਨੂੰ ਵੀ ਕੁਝ ਅਜਿਹੀ ਸਮੱਸਿਆ ਹੈ ਅਤੇ ਤੁਸੀਂ ਕਿਸੇ ਕਾਰਨ ਧੁੱਪ ਨਹੀਂ ਲੈਂ ਪਾਉਂਦੇ, ਤਾਂ ਤੁਸੀਂ ਵਿਟਾਮਿਨ ਡੀ ਦੀ ਘਾਟ ਨੂੰ ਆਪਣੇ ਖਾਣ ਪੀਣ ਨਾਲ਼ ਵੀ ਪੂਰਾ ਕਰ ਸਕਦੇ ਹੋ । ਬਹੁਤ ਸਾਰੇ ਅਜਿਹੇ ਸਰੋਤ ਹਨ ਜਿਹਨਾਂ ਤੋਂ ਸਾਨੂੰ ਭਰਪੂਰ ਮਾਤਰਾ ‘ਚ ਵਿਟਾਮਿਨ ਡੀ ਮਿਲਦਾ ਹੈ। ਆਓ ਜਾਣਦੇ ਹਾਂ ਅਜਿਹੇ ਹੀ ਵਿਟਾਮਿਨ ਡੀ ਭਰਪੂਰ ਸਰੋਤਾਂ ਵਾਰੇ-

ਸੰਤਰਾ-

ਸੰਤਰੇ ਵਿਟਾਮਿਨ ਸੀ ਅਤੇ ਡੀ ਨਾਲ ਭਰਪੂਰ ਹੁੰਦੇ ਹਨ । ਜੇ ਤੁਸੀਂ ਸਰਦੀਆਂ ਵਿਚ ਕਿਸੇ ਕਾਰਨ ਕਰਕੇ ਧੁੱਪ ਨਹੀਂ ਲੈਂ ਪਾ ਰਹੇ, ਤਾਂ ਤੁਸੀਂ ਵਿਟਾਮਿਨ ਡੀ ਦੀ ਘਾਟ ਨੂੰ ਪੂਰਾ ਕਰਨ ਲਈ ਸੰਤਰੇ ਦਾ ਰਸ ਆਪਣੀ ਖੁਰਾਕ ਵਿਚ ਸ਼ਾਮਲ ਕਰ ਸਕਦੇ ਹੋ।

- Advertisement -

ਖੁੰਬਾਂ-

ਮਸ਼ਰੂਮ ਦਾ ਨਿਯਮਤ ਸੇਵਨ ਸਾਨੂੰ ਸਾਡੀ ਜ਼ਰੂਰਤ ਦਾ 20 ਪ੍ਰਤੀਸ਼ਤ ਵਿਟਾਮਿਨ ਡੀ ਦਿੰਦਾ ਹੈ, ਜੋ ਇਸ ਦੀ ਘਾਟ ਨੂੰ ਪੂਰਾ ਕਰਨ ਲਈ ਕਾਫ਼ੀ ਹੈ। ਸਿਰਫ ਇਹੀ ਨਹੀਂ, ਖੁੰਭਾਂ ਵਿੱਚ ਮੌਜੂਦ ਬਹੁਤ ਸਾਰੇ ਪੋਸ਼ਕ ਤੱਤ ਪ੍ਰਤੀਰੋਧਕ ਸ਼ਕਤੀ ਵਧਾਉਣ ਦਾ ਕੰਮ ਕਰਦੇ ਹਨ, ਅਤੇ ਨਾਲ਼ ਹੀ ਵਿਅਕਤੀ ਨੂੰ ਸਰਦੀ, ਜ਼ੁਕਾਮ ਤੋਂ ਦੂਰ ਰੱਖਦੇ ਹਨ।

ਅੰਡੇ –

ਅੰਡੇ ਦੇ ਸਫੈਦ ਭਾਗ ਨੂੰ ਭਰਪੂਰ ਪ੍ਰੋਟੀਨ ਵਜੋਂ ਜਾਣਿਆ ਜਾਂਦਾ ਹੈ ਜਦਕਿ ਅੰਡੇ ਦੀ ਜਰਦੀ ‘ਚ ਵਿਟਾਮਿਨ ਡੀ ਦਾ ਭੰਡਾਰ ਹੁੰਦਾ ਹੈ। ਵਿਟਾਮਿਨ ਡੀ ਦੀ ਕਮੀ ਨੂੰ ਦੂਰ ਕਰਨ ਲਈ ਸਰਦੀਆਂ ਵਿਚ ਅੰਡਿਆਂ ਦਾ ਸੇਵਨ ਕਰਨਾ ਚਾਹੀਦਾ ਹੈ।

ਬਦਾਮ-

- Advertisement -

ਬਦਾਮ ‘ਚ ਵੀ ਵਿਟਾਮਿਨ ਡੀ ਕਾਫ਼ੀ ਮਾਤਰਾ ਵਿਚ ਮੌਜੂਦ ਹੁੰਦਾ ਹੈ। ਬਦਾਮਾਂ ‘ਚ ਮੌਜੂਦ ਵਿਟਾਮਿਨ ਡੀ ਤੁਹਾਨੂੰ ਬਹੁਤ ਸਾਰੀਆਂ ਸਰੀਰਕ ਸਮੱਸਿਆਵਾਂ ਤੋਂ ਬਚਾਉਣ ਵਿਚ ਮਦਦਗਾਰ ਹੁੰਦਾ ਹੈ। ਬਦਾਮ ਦੇ ਦੁੱਧ ਵਿਚ ਵਿਟਾਮਿਨ ਡੀ ਅਤੇ ਕੈਲਸ਼ੀਅਮ ਦੀ ਚੰਗੀ ਮਾਤਰਾ ਹੁੰਦੀ ਹੈ ਜੋ ਹੱਡੀਆਂ ਦੇ ਵਿਕਾਸ ਵਿੱਚ ਅਤੇ ਉਹਨਾਂ ਨੂੰ ਮਜ਼ਬੂਤ ਕਰਨ ਵਿਚ ਸਹਾਇਤਾ ਕਰਦਾ ਹੈ।

ਮੱਛੀ-

ਮੱਛੀ ਵੀ ਵਿਟਾਮਿਨ ਡੀ ਨਾਲ ਭਰਪੂਰ ਹੁੰਦੀ ਹੈ। ਖਾਸ ਤੌਰ ‘ਤੇ ਟੂਨਾ ਅਤੇ ਸੈਲਮਨ ਮੱਛੀ ਖਾਣਾ ਹੱਡੀਆਂ ਲਈ ਲਾਭਕਾਰੀ ਮੰਨਿਆ ਜਾਂਦਾ ਹੈ, ਕਿਉਂਕਿ ਇਹ ਤੁਹਾਡੇ ਸਰੀਰ ਵਿਚ ਵਿਟਾਮਿਨ ਡੀ ਦੀ ਮਾਤਰਾ ਦਾ ਇਕ ਤਿਹਾਈ ਹਿੱਸਾ ਸਪਲਾਈ ਕਰਦਾ ਹੈ।

Share this Article
Leave a comment