ਲੁਧਿਆਣਾ : ਚੋਣਾਂ ਦੇ ਇਸ ਮੌਸਮ ‘ਚ ਇੱਕ ਹੋਰ ਵੱਡਾ ਐਲਾਨ ਹੋਇਆ ਹੈ। ਲੋਕ ਸਭਾ ਹਲਕਾ ਲੁਧਿਆਣਾ ਤੋਂ ਪੰਜਾਬ ਜਮਹੂਰੀ ਗਠਜੋੜ ਨੇ ਆਪਣੀ ਭਾਈਵਾਲ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਨੂੰ ਮੈਦਾਨ ਵਿੱਚ ਉਤਾਰਿਆ ਹੈ। ਉਹ ਟੀਟੂ ਬਾਣੀਏ ਅਤੇ ਹੋਰਾਂ ਦੇ ਖਿਲਾਫ ਚੋਣ ਲੜਨਗੇ। ਲੋਕ ਸਭਾ ਚੋਣ ਦੇ ਇਸ ਸਿਆਸੀ ਅਖਾੜੇ ‘ਚ ਅੱਜ ਦਾ ਇਹ ਤੀਜਾ ਵੱਡਾ ਐਲਾਨ ਹੈ। ਇਸ ਤੋਂ ਪਹਿਲਾਂ ਹਲਕਾ ਸੰਗਰੂਰ ਤੋਂ ਅਕਾਲੀ ਦਲ ਨੇ ਪਰਮਿੰਦਰ ਸਿੰਘ ਢੀਂਡਸਾ ਨੂੰ ਆਪਣਾ ਉਮੀਦਵਾਰ ਐਲਾਨਿਆ ਸੀ ਅਤੇ ਆਪ ਤੇ ਕਾਂਗਰਸ ਦਾ ਦਿੱਲੀ ਅੰਦਰ ਚੋਣ ਗਠਜੋੜ ਵੀ ਆਪਣੇ ਆਪ ਵਿਚ ਇੱਕ ਵੱਡੀ ਖ਼ਬਰ ਮੰਨੀ ਜਾ ਰਹੀ ਹੈ।