Home / ਸਿਆਸਤ / ਰਾਮ ਰਹੀਮ ਨੂੰ ਬਾਹਰ ਭੇਜਣ ਤੋਂ ਡਰ ਰਹੀ ਹਰਿਆਣਾ ਸਰਕਾਰ? ਮੰਤਰੀ ਦੇ ਨਵੇਂ ਬਿਆਨ ਨੇ ਚੱਕਰਾਂ ‘ਚ ਪਾਤੇ ਡੇਰਾ ਪ੍ਰੇਮੀ, ਦੇਖੋ ਵੀਡੀਓ

ਰਾਮ ਰਹੀਮ ਨੂੰ ਬਾਹਰ ਭੇਜਣ ਤੋਂ ਡਰ ਰਹੀ ਹਰਿਆਣਾ ਸਰਕਾਰ? ਮੰਤਰੀ ਦੇ ਨਵੇਂ ਬਿਆਨ ਨੇ ਚੱਕਰਾਂ ‘ਚ ਪਾਤੇ ਡੇਰਾ ਪ੍ਰੇਮੀ, ਦੇਖੋ ਵੀਡੀਓ

ਸਿਰਸਾ : ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਪੈਰੋਲ ਦੇਣ ‘ਤੇ ਸ਼ੁਰੂ ਹੋਏ ਵਿਵਾਦ ਨੇ ਹੁਣ ਇੱਕ ਨਵਾਂ ਹੀ ਮੋੜ ਲੈ ਲਿਆ ਹੈ। ਅਜਿਹਾ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਹਰਿਆਣਾ ਸਰਕਾਰ ਦੇ ਜਿਹੜੇ ਮੰਤਰੀ ਬੀਤੀ ਕੱਲ੍ਹ ਤੱਕ ਇਹ ਕਹਿ ਰਹੇ ਸਨ ਕਿ ਜੋ ਵਿਅਕਤੀ ਜੇਲ੍ਹ ਅੰਦਰ ਚੰਗੇ ਵਤੀਰੇ ਨਾਲ ਇੱਕ ਸਾਲ ਤੱਕ ਦੀ ਸਜ਼ਾ ਪੂਰੀ ਕਰਦਾ ਹੈ, ਉਸ ਨੂੰ ਪੈਰੋਲ ਲੈਣ ਦਾ ਪੂਰਾ ਹੱਕ ਹੈ, ਅੱਜ ਇੰਝ ਜਾਪਦਾ ਹੈ ਕਿ ਉਹ ਹੁਣ ਆਪਣੇ ਬਿਆਨਾਂ ਤੋਂ ਮੁਕਰਦੇ ਜਾ ਰਹੇ ਹਨ ਕਿਉਂਕਿ ਹਾਲ ਹੀ ‘ਚ ਹਰਿਆਣਾ ਦੇ ਜੇਲ੍ਹ ਮੰਤਰੀ ਕ੍ਰਿਸ਼ਨ ਲਾਲ ਪਵਾਰ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਜੇਕਰ ਰਾਮ ਰਹੀਮ ਪੈਰੋਲ ਮਿਲਣ ਤੋਂ ਬਾਅਦ ਵਾਪਸ ਜੇਲ੍ਹ ਨਹੀਂ ਜਾਂਦਾ ਤਾਂ ਇਸ ਦੀ ਸਾਰੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਦੱਸ ਦਈਏ ਕਿ ਬੀਤੇ ਦਿਨੀਂ ਰਾਮ ਰਹੀਮ ਨੇ ਖੇਤੀ ਕਰਨ ਦਾ ਹਵਾਲਾ ਦੇ ਕੇ ਪੈਰੋਲ ਦੀ ਮੰਗ ਕੀਤੀ ਗਈ ਸੀ। ਜਿਸ ਬਾਰੇ ਹਰਿਆਣਾ ਸਰਕਾਰ ਅਤੇ ਰੋਹਤਕ ਪ੍ਰਸ਼ਾਸਨ ਵੱਲੋਂ ਇਸ ‘ਤੇ ਵਿਚਾਰ ਵੀ ਕੀਤਾ ਜਾ ਰਿਹਾ ਹੈ, ਪਰ ਇਸ ਹੋ ਰਹੇ ਵਿਚਾਰ ‘ਤੇ ਕਈ ਸਿਆਸਤਦਾਨਾਂ ਵੱਲੋਂ ਵਿਰੋਧ ਕੀਤਾ ਗਿਆ ਸੀ। ਸ਼ਾਇਦ ਇਸੇ ਵਿਰੋਧ ਨੂੰ ਦੇਖਦਿਆਂ ਹੁਣ ਹਰਿਆਣਾ ਸਰਕਾਰ ਦੇ ਹੀ ਜੇਲ੍ਹ ਮੰਤਰੀ ਨੇ ਇਹ ਬਿਆਨ ਦਿੱਤਾ ਹੈ। ਹੁਣ ਕ੍ਰਿਸ਼ਨ ਲਾਲ ਪਵਾਰ ਦੇ ਇਸ ਬਿਆਨ ਦਾ ਰਾਮ ਰਹੀਮ ਦੀ ਪੈਰੋਲ ‘ਤੇ ਕੀ ਅਸਰ ਪਾਵੇਗਾ ਇਹ ਤਾਂ ਭਵਿੱਖ ਦੇ ਗਰਭ ‘ਚ ਹੈ, ਪਰ ਇੰਨਾ ਜਰੂਰ ਹੈ ਕਿ ਇਸ ਗੱਲ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਕੋਈ ਕਿੰਨਾ ਮਰਜੀ ਕਿਸੇ ਦਾ ਸਮਰਥਨ ਕਰੀ ਜਾਵੇ, ਪਰ ਜਦੋਂ ਗੱਲ ਆਪਣੇ ‘ਤੇ ਆਉਂਦੀ ਹੈ ਤਾਂ ਹਰ ਕੋਈ ਮੂੰਹ ਫੇਰ ਲੈਂਦਾ ਹੈ। ਕੀ ਕਹਿਣਾ ਹੈ ਹਰਿਆਣਾ ਦੇ ਜੇਲ੍ਹ ਮੰਤਰੀ ਕ੍ਰਿਸ਼ਨ ਲਾਲ ਪਵਾਰ , ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।

Check Also

ਸੱਤਾਧਾਰੀ ਕਾਂਗਰਸ ਦੇ ਵੱਡੇ ਆਗੂ ਦੀ ਗੱਡੀ ‘ਤੇ ਤੇਜ਼ਾਬੀ ਹਮਲਾ, ਧੂੰਆ-ਧਾਰ ਹੋਈ ਗੱਡੀ

ਅੰਮ੍ਰਿਤਸਰ : ਜਿੱਥੇ ਇੱਕ ਪਾਸੇ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ‘ਚ  ਹੋਣ ਜਾ ਰਹੀਆਂ …

Leave a Reply

Your email address will not be published. Required fields are marked *