Breaking News

ਯੂਕਰੇਨ ਚਫਸੇ ਬੱਚਿਆਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਬਾਰ ਕੌਂਸਲ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ

ਚੰਡੀਗੜ੍ਹ – ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਬਾਰ ਕੌੰਸਲ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੁੂੰ ਯੁਕਰੇਨ ‘ਚ ਫਸੇ ਵਿਦਿਆਰਥੀਆਂ ਨੁੂੰ ਵਾਪਸ ਭਾਰਤ ਵਾਪਸ ਲੇੈ ਕੇ ਆਓਣ ਲਈ ਬੇਨਤੀ ਪੱਤਰ ਲਿਖਿਆ ਹੇੈ।

ਇਸ ਪੱਤਰ ‘ਚ ਕੌਂਸਲ ਦੇ ਆਹੁਦੇਦਾਰਾਂ ਵੱਲੋੰ ਬੇਨਤੀ ਕੀਤੀ ਗਈ ਹੇੈ ਕਿ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਯੂਕਰੇਨ ‘ਚ ਫਸੇ ਮੈਡੀਕਲ ਤੇ ਇੰਜਨੀਅਰਿੰਗ ਦੇ ਵਿਦਿਆਰਥੀਆਂ ਨੂੰ ਜਲਦ ਤੋਂ ਜਲਦ ਵਾਪਸ ਭਾਰਤ ਲੈ ਕੇ ਆਉਣ ਦੇ ਯਤਨ ਤੇਜ਼ ਕੀਤੇ ਜਾਣ।

ਬਾਰ ਕੌਂਸਲ ਵੱਲੋਂ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕਈ ਵਕੀਲਾਂ ਦੇ ਬੱਚੇ ਵੀ ਉੱਥੇ ਫਸੇ ਹੋਏ ਹਨ ਤੇ ਇਸ ਕਰਕੇ ਬਾਰ ਕੌਂਸਲ ਕੋਲ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ। ਪੱਤਰ ਵਿੱਚ ਦਾਗ਼ੀ ਲਿਖਿਆ ਲਿਖਿਆ ਕਿ ਯੂਕਰੇਨ ‘ਚ ਫਸੇ ਵਿਦਿਆਰਥੀਆਂ ਨੂੰ ਵਾਪਸ ਲਿਆਉਣ ‘ਚ ਜਿਸ ਵੀ ਤਰੀਕੇ ਦੀ ਮਦਦ ਦੀ ਲੋੜ ਪੈਂਦੀ ਹੈ ਉਸ ਲਈ ਬਾਰ ਕੌਂਸਲ ਤਿਆਰ ਹੈ।

ਬਾਰ ਕੌਂਸਲ ਨੇ ਲਿਖਿਆ ਕਿ ਬੇਸ਼ਕ ਭਾਰਤੀ ਦੂਤਾਵਾਸ ਕੂਟਨੀਤਕ ਮਾਧਿਅਮਾਂ ਰਾਹੀਂ ਉਨ੍ਹਾਂ ਦੀ ਵਾਪਸੀ ਲਈ ਲਗਾਤਾਰ ਯਤਨ ਕਰ ਰਿਹਾ ਹੇੈ ਪਰ ਫਿਰ ਵੀ ਹਮਦਰਦੀ ਨਾਲ ਇਸ ਉਹਦੇ ਨੂੰ ਛੇਤੀ ਤੋਂ ਛੇਤੀ ਹੱਲ ਕਰਨਾ ਚਾਹੀਦਾ ਹੈ।

ਦੱਸ ਦਈਏ ਕਿ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹਿਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਯੂਕਰੇਨ ਦੇ ਨਾਲ ਲੱਗਦੇ ਮੁਲਕਾਂ ਪੋਲੈਂਡ, ਹੰਗਰੀ ਵਿੱਚ ਵੀ ਭਾਰਤੀ ਦੂਤਾਵਾਸ ਵੱਲੋਂ ਵਾਰ ਵਾਰ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਪਰ ਬਾਵਜੂਦ ਇਸ ਦੇ ਉੱਥੇ ਵੱਖ ਵੱਖ ਥਾਵਾਂ ਤੇ ਫਸੇ ਵਿਦਿਆਰਥੀਆਂ ਵੱਲੋਂ ਕਈ ਵੀਡੀਓ ਜਾਰੀ ਕੀਤੀਆਂ ਗਈਆਂ ਹਨ ਜਿਸ ਵਿੱਚ ਵਿਦਿਆਰਥੀ ਠੰਢ ਵਿੱਚ, ਸੜਕਾਂ ਤੇ ਨਜ਼ਰ ਆ ਰਹੇ ਹਨ। ਤਾਜ਼ਾ ਆਈਆਂ ਕਈ ਵੀਡਿਓ ਵਿੱਚ ਕਈ ਵਿਦਿਆਰਥਣਾਂ ਤੇ ਕੁੜੀਆਂ ਨੂੰ ਫ਼ੌਜੀਆਂ ਵੱਲੋਂ ਕਥਿਤ ਤੌਰ ਤੇ ਤੰਗ ਪ੍ਰੇਸ਼ਾਨ ਕਰਨ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਸੰਗਤ ਨੂੰ ਬਿਨ੍ਹਾਂ ਪਾਸਪੋਰਟ ਤੇ ਫੀਸ ਦੇ ਸ੍ਰੀ ਕਰਤਾਰਪੁਰ ਸਾਹਿਬ ਜਾਣ ਦੀ ਮਿਲੇ ਇਜਾਜ਼ਤ: ਰਾਘਵ ਚੱਢਾ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ …

Leave a Reply

Your email address will not be published. Required fields are marked *