ਨਵਾਜ਼ੂਦੀਨ ਸਿੱਦੀਕੀ ਦੀ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ, ਕੰਗਨਾ ਨੇ ਕਿਹਾ ‘ਸੋ ਹੌਟ’

TeamGlobalPunjab
2 Min Read

ਨਿਊਜ਼ ਡੈਸਕ: ਅਭਿਨੇਤਾ ਕਿਸੇ ਵੀ ਭੂਮਿਕਾ ਵਿੱਚ ਆਪਣੇ ਆਪ ਨੂੰ ਕਾਸਟ ਕਰਨ ਤੋਂ ਨਹੀਂ ਝਿਜਕਦੇ ਹਨ। ਨਵਾਜ਼ੂਦੀਨ ਸਿੱਦੀਕੀ ਵੀ ਬਾਲੀਵੁੱਡ ਦੇ ਬਿਹਤਰੀਨ ਅਦਾਕਾਰ ਵਿੱਚ ਆਉਂਦੇ ਹਨ ਅਤੇ ਇਸ ਵਾਰ ਉਨ੍ਹਾਂ ਨੇ ਆਪਣੇ ਕਿਰਦਾਰ ਨੂੰ ਸਾਰਥਕ ਬਣਾਉਣ ਲਈ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। 

ਅਭਿਨੇਤਰੀ ਕੰਗਨਾ ਰਣੌਤ ਜਿੰਨੀ ਫਿਲਮਾਂ ਵਿੱਚ ਆਪਣੀ ਅਦਾਕਾਰੀ ਲਈ ਜਾਣੀ ਜਾਂਦੀ ਹੈ, ਓਨੀ ਹੀ ਉਹ ਅਸਲ ਜ਼ਿੰਦਗੀ ਵਿੱਚ ਆਪਣੀ ਬੇਬਾਕੀ ਲਈ ਵੀ ਜਾਣੀ ਜਾਂਦੀ ਹੈ। ਸਮਾਜਿਕ ਮੁੱਦਿਆਂ ‘ਤੇ ਆਪਣੀ ਬਿਆਨਬਾਜ਼ੀ ਕਾਰਨ ਉਹ ਅਕਸਰ ਵਿਵਾਦਾਂ ‘ਚ ਰਹਿੰਦੀ ਹੈ। ਕੰਗਨਾ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਉਸ ਨੇ ਕੁਝ ਹੋਰ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜੋ ਇੰਟਰਨੈੱਟ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ।

ਕੰਗਨਾ ਰਣੌਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਸਟੋਰੀ ਸ਼ੇਅਰ ਕੀਤੀ ਹੈ। ਸਟੋਰੀ ਵਿੱਚ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਦੀਆਂ ਦੋ ਤਸਵੀਰਾਂ ਹਨ। ਪਰ ਤਸਵੀਰਾਂ ‘ਚ ਉਸ ਦਾ ਗੈਟਅੱਪ ਵੱਖਰਾ ਹੈ।ਤਸਵੀਰਾਂ ‘ਚ ਨਵਾਜ਼ੂਦੀਨ ਸਿੱਦੀਕੀ ਲਹਿੰਗਾ ਪਾਇਆ ਹੋਇਆ ਹੈ। ਉਨ੍ਹਾਂ ਦਾ ਗੈਟਅੱਪ ਇਕ ਲੜਕੀ ਦਾ ਹੈ। ਬੈਕਗ੍ਰਾਊਂਡ ‘ਚ ਲਾਈਟਾਂ ਨਾਲ ਜਗਿਆ ਇਕ ਮੰਚ ਦਿਖਾਈ ਦੇ ਰਿਹਾ ਹੈ ਅਤੇ ਉਨ੍ਹਾਂ ਦੇ ਨਾਲ ਦੋ ਲੜਕੀਆਂ ਵੀ ਖੜ੍ਹੀਆਂ ਹਨ।

- Advertisement -

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕੰਗਨਾ ਨੇ ਕੈਪਸ਼ਨ ‘ਚ ਲਿਖਿਆ, ‘ਸੋ ਹੌਟ’। ਇਸ ਦੇ ਨਾਲ ਹੀ ਉਸ ਨੇ ਇਸ ਸਟੋਰੀ ਵਿੱਚ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਨੂੰ ਵੀ ਟੈਗ ਕੀਤਾ ਹੈ। ਦਰਅਸਲ, ਇਹ ਤਸਵੀਰਾਂ ਫਿਲਮ ‘ਟਿਕੂ ਵੈੱਡਸ ਸ਼ੇਰੂ’ ਦੀਆਂ ਹਨ ਕਿਉਂਕਿ ਸਟੋਰੀ  ‘ਚ ਕੰਗਨਾ ਨੇ ਫਿਲਮ ਦਾ ਨਾਂ ਵੀ ਲਿਖਿਆ  ਅਤੇ ਇਕ ਫੋਟੋ ‘ਤੇ ਸ਼੍ਰੀਦੇਵੀ ਦੇ ਗੀਤ ‘ਬਿਜਲੀ ਗਿਰਨੇ ਮੈਂ ਹੂੰ ਆਈ’ ਦਾ ਕੈਪਸ਼ਨ ਵੀ ਦਿੱਤਾ ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment