ਯਾਤਰਾ ਦੀ ਮੰਗ ਵਧਣ ਦੀ ਉਮੀਦ ਅਨੁਸਾਰ ਏਅਰ ਕੈਨੇਡਾ 2,600 ਤੋਂ ਵੱਧ ਕਰਮਚਾਰੀਆਂ ਨੂੰ ਬੁਲਾਏਗਾ ਵਾਪਿਸ

TeamGlobalPunjab
1 Min Read

ਏਅਰ ਕੈਨੇਡਾ ਦਾ ਕਹਿਣਾ ਹੈ ਕਿ ਫਲਾਈਟਸ ਦੀ ਮੰਗ ਵਧਣ ਦੀ ਸੰਭਾਵਨਾ ਦੇ ਮੱਦੇਨਜ਼ਰ ਉਹ ਆਪਣੇ 2600 ਕਰਮਚਾਰੀਆਂ ਨੂੰ ਵਾਪਿਸ ਸੱਦ ਰਹੇ ਹਨ।  ਇਸ ਦੇ ਨਾਲ ਹੀ ਏਅਰਲਾਈਨ ਵੱਲੋਂ ਕੋਵਿਡ-19 ਰੀਫੰਡ ਲਈ ਡੈੱਡਲਾਈਨ ਵਿੱਚ ਵੀ ਵਾਧਾ ਕੀਤਾ ਜਾ ਰਿਹਾ ਹੈ।

ਏਅਰਲਾਈਨ ਨੇ ਆਖਿਆ ਕਿ ਜਿਨ੍ਹਾਂ ਕਰਮਚਾਰੀਆਂ ਨੂੰ ਵਾਪਿਸ ਸੱਦਿਆ ਗਿਆ ਹੈ ਉਹ ਕਈ ਤਰ੍ਹਾਂ ਦੇ ਕੰਮ ਕਰਨਗੇ, ਇਨ੍ਹਾਂ ਵਿੱਚ ਫਲਾਈਟ ਅਟੈਂਡੈਂਟ ਵੀ ਹੋਣਗੇ। ਇਸ ਤੋਂ ਇਲਾਵਾ ਇਨ੍ਹਾਂ ਕਾਮਿਆਂ ਨੂੰ ਸਿਲਸਿਲੇਵਾਰ ਜੂਨ ਤੇ ਜੁਲਾਈ ਵਿੱਚ ਵੀ ਸੱਦਿਆ ਜਾਵੇਗਾ।

ਏਅਰ ਕੈਨੇਡਾ ਦੇ ਬੁਲਾਰੇ ਪੀਟਰ ਫਿਟਜ਼ਪੈਟਰਿੱਕ ਨੇ ਆਖਿਆ ਕਿ ਏਅਰਲਾਈਨ ਵੱਲੋਂ ਆਪਣੇ ਵਰਕਰਜ਼ ਨੂੰ ਵਾਪਿਸ ਸੱਦਣ ਦਾ ਵੱਡਾ ਕਾਰਨ ਵੈਕਸੀਨੇਸ਼ਨ ਵਿੱਚ ਆਈ ਤੇਜ਼ੀ, ਕੋਵਿਡ-19 ਮਾਮਲਿਆਂ ਵਿੱਚ ਆਈ ਕਮੀ ਤੇ ਸਰਕਾਰ ਵੱਲੋਂ ਪਾਬੰਦੀਆਂ ਵਿੱਚ ਦਿੱਤੀ ਜਾਣ ਵਾਲੀ ਸੰਭਾਵੀ ਢਿੱਲ ਹੈ। ਉਨ੍ਹਾਂ ਆਖਿਆ ਕਿ ਵਰਕਰਜ਼ ਨੂੰ ਵਾਪਿਸ ਸੱਦਣਾ ਏਅਰਲਾਈਨ ਦੇ ਨੈੱਟਵਰਕ ਦੇ ਮੁੜ ਨਿਰਮਾਣ ਦੀ ਕੋਸਿ਼ਸ਼ ਹੈ ਤੇ ਇਸ ਦੇ ਨਾਲ ਹੀ ਟਰੈਵਲ ਲਈ ਵਧਣ ਵਾਲੀ ਮੰਗ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ।

Share this Article
Leave a comment