ਅਮਰੀਕਾ: ਨਵੇਂ ਸਾਲ ਮੌਕੇ ਹੋਈ ਗੋਲੀਬਾਰੀ ‘ਚ ਦੋ ਲੋਕਾਂ ਦੀ ਮੌਤ, ਇੱਕ ਜ਼ਖਮੀ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕਾ ਵਿੱਚ ਓਮਾਹਾ ਦੇ ਸਥਾਨਕ ਕੰਪਲੈਕਸ ਵਿੱਚ ਹੋਈ ਗੋਲੀਬਾਰੀ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਪੁਲਿਸ ਅਧਿਕਾਰੀ ਜਖ਼ਮੀ ਹੋ ਗਿਆ। ਓਮਾਹਾ ਪੁਲਿਸ ਦੇ ਡਿਪਟੀ ਚੀਫ ਸਕਾਟ ਗਰੇਅ ਨੇ ਦੱਸਿਆ ਕਿ ੩੧ ਦਸੰਬਰ ਨੂੰ ਨਵੇਂ ਸਾਲ ਦੇ ਜਸ਼ਨ ਮੌਕੇ ਪੁਲਿਸ ਅਧਿਕਾਰੀਆਂ ਨੂੰ ਏਵਾਂਸ ਟਾਵਰ ਨਾਮਕ ਕੰਪਲੈਕਸ ਵਿੱਚ ਰਾਤ ਦਸ ਵਜੇ ਤੋਂ ਬਾਅਦ ਬੁਲਾਇਆ ਗਿਆ ਸੀ ਜਿਸ ਤੋਂ ਬਾਅਦ ਗੋਲੀਬਾਰੀ ਦੀ ਘਟਨਾ ਹੋਈ।

ਦੋ ਅਧਿਕਾਰੀਆਂ ਅਤੇ ਇੱਕ ਹਥਿਆਰਬੰਦ ਵਿਅਕਤੀ ਦੇ ਵਿੱਚ ਮੁੱਠਭੇੜ ਹੋਈ। ਪੁਲਿਸ ਬੁਲਾਰੇ ਜੋ ਨਿਕਰਸਨ ਨੇ ਬੁੱਧਵਾਰ ਨੂੰ ਕਿਹਾ ਕਿ ਗੋਲੀਬਾਰੀ ਕਿਉਂ ਸ਼ੁਰੂ ਹੋਈ, ਇਸਦਾ ਕਾਰਨ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ ਹੈ। ਪੁਲਿਸ ਨੇ ਕਿਹਾ ਕਿ ਇੱਕ ਅਧਿਕਾਰੀ ਨੂੰ ਪੈਰ ਵਿੱਚ ਗੋਲੀ ਲੱਗਣ ਤੋਂ ਬਾਅਦ ਹਥਿਆਰਬੰਦ ਵਿਅਕਤੀ ਨੂੰ ਮਾਰ ਗਿਰਾਇਆ ਗਿਆ। ਪੁਲਿਸ ਨੂੰ ਅਪਾਰਟਮੈਂਟ ਵਿੱਚ ਇੱਕ ਮ੍ਰਿੱਤ ਮਹਿਲਾ ਦੀ ਲਾਸ਼ ਮਿਲੀ।

ਗੋਲੀਬਾਰੀ ਵਿੱਚ ਦੋ ਦੀ ਮੌਤ
ਫਲੋਰਿਡਾ ਦੇ ਇੱਕ ਕਲੱਬ ਵਿੱਚ ਮਨਾਏ ਜਾ ਰਹੇ ਨਵੇਂ ਸਾਲ ਦੇ ਜਸ਼ਨ ਦੌਰਾਨ ਇੱਕ ਬੰਦੂਕਧਾਰੀ ਦੀ ਗੋਲੀਬਾਰੀ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਿਸ ਦੀ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਮੀਡੀਆ ਵਿੱਚ ਆਈਆਂ ਖਬਰਾਂ ਅਨੁਸਾਰ ਗੋਲੀਬਾਰੀ ਦੇ ਚਲਦੇ ਉੱਥੇ ਮੌਜੂਦ 250 ਲੋਕਾਂ ਵਿੱਚ ਭਾਜੜਾਂ ਪੈ ਗਈਆਂ ।

Share this Article
Leave a comment